ਸਿਡਨੀ : ਆਸਟ੍ਰੇਲੀਆ ਦੀਆਂ ਜੁਲਾਈ ਮਹੀਨੇ ਵਿੱਚ ਹੋਣ ਜਾ ਰਹੀਆਂ ਆਮ ਚੋਣਾਂ ਵਿੱਚ ਇੱਕ ਸਿੱਖ ਵੀ ਆਜ਼ਾਦ ਤੌਰ ਉੱਤੇ ਚੋਣ ਲੜ ਰਿਹਾ ਹੈ। ਜੋਨ ਅਰਕਨ ਹਾਰ ਬਰ ਸਿਟੀ ਦਾ ਕੌਂਸਲਰ ਹੈ ਅਤੇ ਇਸ ਵਾਰ ਆਮ ਚੋਣਾਂ ਵਿੱਚ ਹਿੱਸਾ ਲੈ ਰਿਹਾ ਹੈ। ਜਾਨ ਅਰਕਨ ਸਾਊਥ ਵੇਲਜ਼ ਮਿਡ ਨਾਰਥ ਹਲਕੇ ਤੋਂ ਚੋਣ ਲੜ ਰਹੇ ਹਨ।


ਪੇਸ਼ੇ ਵਜੋਂ ਖੇਤੀਬਾੜੀ ਕਰਨ ਵਾਲੇ ਜੋਨ ਅਰਕਨ ਨੂੰ ਉਮੀਦ ਹੈ ਕਿ ਚੋਣ ਜਿੱਤ ਕੇ ਉਹ ਇਤਿਹਾਸ ਜ਼ਰੂਰ ਬਣਾਉਣਗੇ। ਇਸ ਤੋਂ ਇਲਾਵਾ ਜੋਨ ਆਪਣਾ ਕੌਫ਼ੀ ਹਾਊਸ ਵੀ ਚਲਾਉਂਦੇ ਹਨ। ਜੋਨ ਅਰਕਨ ਦਾ ਜਨਮ ਪੰਜਾਬੀਆਂ ਦੇ ਸੰਘਣੀ ਆਬਾਦੀ ਵਾਲੇ ਇਲਾਕੇ ਵਲਗੂਲਗਾ ਵਿਖੇ ਹੋਇਆ ਸੀ। ਹਾਲਾਂਕਿ ਅਰਕਨ ਲੇਬਰ ਪਾਰਟੀ ਦੀ ਟਿਕਟ ਉੱਤੇ ਕੌਂਸਲਰ ਹਨ ਪਰ ਐਮ ਪੀ ਲਈ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਜਿਸ ਕਾਰਨ ਉਨ੍ਹਾਂ ਆਜ਼ਾਦ ਤੌਰ ਉੱਤੇ ਚੋਣ ਲੜਨ ਦਾ ਫ਼ੈਸਲਾ ਕੀਤਾ ਹੈ।

ਅਰਕਨ ਨੂੰ ਸਭ ਤੋਂ ਜ਼ਿਆਦਾ ਵੋਟਾਂ ਮਿਲਣ ਦੀ ਉਮੀਦ ਕਿਸਾਨਾਂ ਤੋਂ ਹੈ। ਆਸਟ੍ਰੇਲੀਆ ਵਿੱਚ ਅਜੇ ਤੱਕ ਕੋਈ ਵੀ ਸਿੱਖ ਦੇਸ਼ ਦੀ ਸੰਸਦ ਵਿੱਚ ਨਹੀਂ ਪਹੁੰਚਿਆ। ਜੇਕਰ ਆਰਕਨ ਜਿੱਤਦਾ ਹੈ ਤਾਂ ਇਹ ਆਪਣਾ ਆਪ ਵਿੱਚ ਇੱਕ ਇਤਿਹਾਸ ਹੋਵੇਗਾ।