Father Murder: ਕਲਯੁਗੀ ਪੁੱਤ ਨੇ ਸੋਸ਼ਲ ਮੀਡੀਆ ਉਪਰ ਐਲਾਨ ਕੀਤਾ ਕਿ ਜੋ ਵੀ ਉਸ ਦੇ ਪਿਤਾ ਦਾ ਕਤਲ ਕਰੇਗਾ, ਉਹ ਉਸ ਨੂੰ ਪੰਜ ਲੱਖ ਰੁਪਏ ਇਨਾਮ ਦੇਵੇਗਾ। ਜਦੋਂ ਉਸ ਨੂੰ ਕੋਈ ਬੰਦਾ ਵੀ ਅਜਿਹਾ ਕਰਨ ਲਈ ਨਾ ਮਿਲਿਆ ਤਾਂ ਉਸ ਨੇ ਆਪ ਹੀ ਪਿਤਾ ਦਾ ਕਤਲ ਕਰ ਦਿੱਤਾ। ਇਹ ਘਟਨਾ ਇੰਗਲੈਂਡ ਦੀ ਹੈ। ਇੱਥੇ ਇੱਕ ਆਦਮੀ ਨੇ ਆਪਣੇ ਹੀ ਪਿਤਾ ਦਾ ਕਤਲ ਕਰ ਦਿੱਤਾ। ਪਹਿਲਾਂ ਉਹ ਫੇਸਬੁੱਕ 'ਤੇ ਕਿਸੇ ਅਜਿਹੇ ਵਿਅਕਤੀ ਦੀ ਭਾਲ ਕਰਦਾ ਰਿਹਾ ਜੋ ਉਸ ਦੀ ਤਰਫੋਂ ਇਹ ਕੰਮ ਕਰ ਸਕੇ।
ਡੇਲੀ ਸਟਾਰ ਨਿਊਜ਼ ਵੈੱਬਸਾਈਟ ਦੀ ਰਿਪੋਰਟ ਮੁਤਾਬਕ 37 ਸਾਲਾ ਆਸਟਿਨ ਡਕਵਰਥ ਨੂੰ 17 ਸਾਲ ਦੀ ਜੇਲ੍ਹ ਹੋਈ ਹੈ। ਉਸ ਦਾ ਅਪਰਾਧ ਕਤਲ ਹੈ। ਕਤਲ ਕਿਸੇ ਦੁਸ਼ਮਣ ਦਾ ਨਹੀਂ ਸਗੋਂ ਆਪਣੇ ਹੀ ਬਜ਼ੁਰਗ ਪਿਤਾ ਦਾ ਸੀ। ਉਸ ਨੇ ਆਪਣੇ 72 ਸਾਲਾ ਪਿਤਾ ਸਟੀਫਨ ਨੂੰ ਇੰਨਾ ਕੁੱਟਿਆ ਕਿ ਉਹ ਬੇਹੋਸ਼ ਹੋ ਗਿਆ ਤੇ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ। ਉਸ ਨੇ ਸਜ਼ਾ ਦੀ ਸੁਣਵਾਈ ਦੌਰਾਨ ਅਦਾਲਤ ਵਿੱਚ ਆਉਣਾ ਅਣਉਚਿਤ ਸਮਝਿਆ ਤੇ ਗਵਾਹਾਂ ਦੇ ਬੌਕਸ ਵਿੱਚ ਖੜ੍ਹੇ ਹੋ ਕੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਇਨਕਾਰ ਕਰ ਦਿੱਤਾ।
ਇਸ ਤੋਂ ਇਲਾਵਾ ਉਸ ਨੇ ਆਪਣੇ ਬਚਾਅ ਵਿੱਚ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਕਿ ਉਹ 12 ਅਗਸਤ 2023 ਨੂੰ ਜ਼ਬਰਦਸਤੀ ਘਰ ਵਿੱਚ ਦਾਖਲ ਨਹੀਂ ਹੋਇਆ ਸੀ। ਦਰਅਸਲ ਕੁਝ ਸਮੇਂ ਤੋਂ ਆਸਟਿਨ ਨੇ ਆਪਣੇ ਪਿਤਾ ਨਾਲ ਬਹੁਤ ਹਿੰਸਕ ਵਿਵਹਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਕਾਰਨ ਉਸ ਨੂੰ ਜਾਇਦਾਦ ਵਿੱਚ ਦਾਖਲ ਹੋਣ ਦੀ ਆਗਿਆ ਨਹੀਂ ਸੀ। ਹਾਲਾਂਕਿ 26 ਅਗਸਤ 2023 ਨੂੰ ਉਹ ਜ਼ਬਰਦਸਤੀ ਘਰ 'ਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ: Nestle: ਤੁਸੀਂ ਵੀ ਆਪਣੇ ਬੱਚੇ ਨੂੰ ਦੇ ਰਹੇ ਹੋ Cerelac... ਤਾਂ ਹੋ ਜਾਓ ਸਾਵਧਾਨ, ਨੈਸਲੇ ਮਿਲਾ ਰਿਹੈ...
ਪੁਲਿਸ ਰਿਪੋਰਟ ਮੁਤਾਬਕ ਉਸ ਨੇ ਜ਼ੋਰ ਨਾਲ ਦਰਵਾਜ਼ੇ ਨੂੰ ਲੱਤ ਮਾਰ ਕੇ ਦਰਵਾਜ਼ੇ ਦਾ ਤਾਲਾ ਖੋਲ੍ਹ ਦਿੱਤਾ। ਇਸ ਤੋਂ ਬਾਅਦ ਉਸ ਨੇ ਆਪਣੇ ਪਿਤਾ ਕੋਲੋਂ ਜੁੱਤੇ ਮੰਗੇ। ਜਦੋਂ ਉਸ ਨੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਆਸਟਿਨ ਨੇ ਆਪਣੇ ਪਿਤਾ ਨੂੰ ਲੱਤਾਂ ਤੇ ਮੁੱਕਿਆਂ ਨਾਲ ਕੁੱਟਿਆ। ਇਹ ਵੀ ਖੁਲਾਸਾ ਹੋਇਆ ਕਿ ਇਸ ਕੰਮ ਨੂੰ ਨੇਪਰੇ ਚਾੜ੍ਹਨ ਲਈ ਉਹ ਪਹਿਲਾਂ ਫੇਸਬੁੱਕ 'ਤੇ ਕਿਸੇ ਨੂੰ ਲੱਭ ਰਿਹਾ ਸੀ ਤੇ ਉਸ ਨੂੰ 5 ਲੱਖ ਰੁਪਏ ਤੱਕ ਦੇਣ ਲਈ ਤਿਆਰ ਸੀ। ਜਦੋਂ ਉਸ ਨੂੰ ਕੋਈ ਨਾ ਮਿਲਿਆ ਤਾਂ ਉਸ ਨੇ ਇਹ ਕੰਮ ਖ਼ੁਦ ਕਰਨ ਬਾਰੇ ਸੋਚਿਆ।
ਮੈਡੀਕਲ ਰਿਪੋਰਟ ਮੁਤਾਬਕ ਪਿਤਾ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਸੀ, ਜਿਸ ਕਾਰਨ ਉਸ ਦੀ 12 ਅਕਤੂਬਰ ਨੂੰ ਮੌਤ ਹੋ ਗਈ। ਪੋਸਟ ਮਾਰਟਮ ਤੋਂ ਪਤਾ ਲੱਗਾ ਕਿ ਉਸ ਦੀ ਮੌਤ ਸਿਰ 'ਤੇ ਸੱਟ ਲੱਗਣ ਕਾਰਨ ਹੋਈ ਸੀ। ਮੌਤ ਤੋਂ ਪਹਿਲਾਂ ਉਸ ਦੇ ਬਿਆਨ ਪੁਲਿਸ ਵੱਲੋਂ ਲਗਾਏ ਗਏ ਬਾਡੀ ਕੈਮਰੇ ਵਿੱਚ ਰਿਕਾਰਡ ਕੀਤੇ ਗਏ ਸਨ। ਜੱਜ ਨੇ ਕਿਹਾ ਕਿ ਵਿਅਕਤੀ ਜਾਣਬੁੱਝ ਕੇ ਆਪਣੇ ਪਿਤਾ ਨੂੰ ਗੰਭੀਰ ਸੱਟ ਪਹੁੰਚਾਉਣਾ ਚਾਹੁੰਦਾ ਸੀ।
ਇਹ ਵੀ ਪੜ੍ਹੋ: Brazil news: ਲਾਸ਼ ਲੈਕੇ ਬੈਂਕ ਗਈ ਮਹਿਲਾ, ਜ਼ਿੰਦਾ ਦੱਸ ਕੇ ਲੈਣ ਲੱਗੀ ਲੋਨ, ਫਿਰ ਜੋ ਹੋਇਆ....