South Korea fired missiles from sea air ground in response to North Korea
ਉੱਤਰੀ ਕੋਰੀਆ ਨੇ ਅੱਜ ਸਮੁੰਦਰ ਵੱਲ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ ਦਾਗੀ। ਜਵਾਬ ਵਿੱਚ ਦੱਖਣੀ ਕੋਰੀਆ ਨੇ ਵੀ ਮਿਜ਼ਾਈਲਾਂ ਦੀ ਇੱਕ ਬੈਰਾਜ (ਇੱਕ ਵਿਆਪਕ ਖੇਤਰ ਉੱਤੇ ਕੇਂਦਰਿਤ ਤੋਪਖਾਨੇ ਦੀ ਬੰਬਾਰੀ) ਦਾਗ਼ੀ ਹੈ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਉਸ ਨੇ ਉੱਤਰੀ ਕੋਰੀਆ ਵਲੋਂ ਅੱਜ ਇੱਕ ਨਵੀਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ਦੇ ਪ੍ਰੀਖਣ ਦੇ ਜਵਾਬ ਵਿੱਚ ਮਿਜ਼ਾਈਲਾਂ ਦਾ ਇੱਕ ਬੈਰਾਜ ਦਾਗਿਆ।
ਸਿਓਲ ਦੇ ਜੁਆਇੰਟ ਚੀਫ਼ ਆਫ਼ ਸਟਾਫ ਨੇ ਇੱਕ ਬਿਆਨ ਵਿੱਚ ਕਿਹਾ: "ਉੱਤਰੀ ਕੋਰੀਆ ਦੇ ਆਈਸੀਬੀਐਮ ਲਾਂਚ ਦੇ ਜਵਾਬ ਵਿੱਚ, ਸਾਡੀ ਫੌਜ ਨੇ ਸਾਂਝੇ ਤੌਰ 'ਤੇ ਜ਼ਮੀਨ, ਸਮੁੰਦਰ ਅਤੇ ਹਵਾ ਤੋਂ ਮਿਜ਼ਾਈਲਾਂ ਦਾਗੀਆਂ, ਜੋ 16:25 (7:25 GMT) 'ਤੇ ਜਾਪਾਨ ਦੇ ਸਾਗਰ ਵਿੱਚ ਦਾਗੀਆਂ, ਆਲੇ-ਦੁਆਲੇ ਡਿੱਗ ਗਈਆਂ।
ਬੈਲਿਸਟਿਕ ਮਿਜ਼ਾਈਲ ਦਾ ਟੈਸਟ
ਦੱਸ ਦੇਈਏ ਕਿ ਉੱਤਰੀ ਕੋਰੀਆ ਨੇ ਇੱਕ ਵਾਰ ਫਿਰ ਬੈਲਿਸਟਿਕ ਮਿਜ਼ਾਈਲ ਪ੍ਰੀਖਣ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ। ਇਹ ਮਿਜ਼ਾਈਲ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਡਿੱਗੀ। ਜਾਪਾਨ ਦੀ ਸਰਕਾਰ ਨੇ ਕਿਹਾ ਕਿ ਇੱਕ ਸ਼ੱਕੀ ਉੱਤਰੀ ਕੋਰੀਆ ਦੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਵੀਰਵਾਰ ਦੁਪਹਿਰ ਨੂੰ ਦੇਸ਼ ਦੇ ਉੱਤਰੀ ਤੱਟ ਦੇ ਪੱਛਮ ਵਿੱਚ ਜਾਪਾਨ ਦੇ ਵਿਸ਼ੇਸ਼ ਆਰਥਿਕ ਖੇਤਰ ਵਿੱਚ ਡਿੱਗੀ।
ਜਾਪਾਨ ਦੇ ਰੱਖਿਆ ਰਾਜ ਮੰਤਰੀ ਮਕੋਟੋ ਓਨੀਕੀ ਨੇ ਕਿਹਾ ਕਿ ਮੌਜੂਦਾ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਬੈਲਿਸਟਿਕ ਮਿਜ਼ਾਈਲ ਨੇ 71 ਮਿੰਟ ਲਈ ਉਡਾਣ ਭਰੀ ਅਤੇ ਲਗਪਗ 15:44 (0644 GMT) ਜਾਪਾਨ ਦੇ ਹੋਕਾਈਡੋ ਵਿੱਚ ਓਸ਼ੀਮਾ ਪ੍ਰਾਇਦੀਪ ਤੋਂ ਲਗਪਗ 150 ਕਿਲੋਮੀਟਰ ਪੂਰਬ ਵਿੱਚ ਜਾਪਾਨ ਦੇ ਨਿਵੇਕਲੇ ਆਰਥਿਕ ਖੇਤਰ ਦੇ ਅੰਦਰ ਜਾਪਾਨ ਦੇ ਪਾਣੀ 'ਚ ਡਿੱਗੀ।
ਉੱਤਰੀ ਕੋਰੀਆ ਦਾ 12ਵਾਂ ਲਾਂਚ
ਇਸ ਸਾਲ ਉੱਤਰੀ ਕੋਰੀਆ ਦਾ ਇਹ 12ਵਾਂ ਲਾਂਚ ਸੀ। ਪਿਛਲੇ ਐਤਵਾਰ ਨੂੰ ਉੱਤਰੀ ਕੋਰੀਆ ਨੇ ਸਮੁੰਦਰ ਵਿੱਚ ਸ਼ੱਕੀ ਗੋਲੇ ਦਾਗੇ। ਉੱਤਰੀ ਕੋਰੀਆ ਦੇ ਗੁਆਂਢੀ ਦੇਸ਼ਾਂ ਦੀਆਂ ਫੌਜਾਂ ਦਾ ਕਹਿਣਾ ਹੈ ਕਿ ਉਹ ਜ਼ਾਹਰ ਤੌਰ 'ਤੇ ਆਪਣੇ ਹਥਿਆਰ ਪ੍ਰਣਾਲੀ ਦੀ ਸਮਰੱਥਾ ਨੂੰ ਵਧਾਉਣਾ ਚਾਹੁੰਦਾ ਹੈ ਅਤੇ ਇਹ ਪ੍ਰਕਿਰਿਆ ਉਸ ਦੀ ਸਭ ਤੋਂ ਵੱਡੀ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲ (ICBM) ਦੇ ਲਾਂਚ ਤੋਂ ਬਾਅਦ ਹੀ ਪੂਰੀ ਹੋਵੇਗੀ।
ਇਹ ਵੀ ਪੜ੍ਹੋ: ਪੰਜਾਬ 'ਚ 31 ਮਾਰਚ ਤੋਂ ਬੇਟੀਆਂ ਨੂੰ ਮਿਲਣਗੇ 21 ਹਜ਼ਾਰ ਰੁਪਏ, ਜਾਣੋ ਕਿਵੇਂ ਤੇ ਕਿਸ ਸਕੀਮ 'ਚ