ਲੰਡਨ: ਬ੍ਰਿਟੇਨ 'ਚ ਇੱਕ 50 ਸਾਲਾ ਪੁਰਸ਼ ਨੂੰ ਹਵਸ ਦਾ ਸ਼ਿਕਾਰ ਬਣਾਇਆ ਗਿਆ। ਮੁਲਜ਼ਮ ਨੇ ਇੱਕ ਪਾਰਕ 'ਚ ਇਸਲ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨਕਾਬਪੋਸ਼ ਮੁਲਜ਼ਮ ਦੀ ਤਲਾਸ਼ ਕਰ ਰਹੀ ਹੈ। ਹੁਣ ਤਕ ਸਫਲਤਾ ਨਹੀਂ ਮਿਲ ਸਕੀ। ਉੱਥੇ ਹੀ ਇਸ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਖੌਫਨਾਕ ਮਾਹੌਲ ਹੈ। ਪੀੜਤ ਬਜ਼ੁਰਗ ਪਾਰਕ 'ਚ ਟਹਿਲਣ ਗਿਆ ਸੀ, ਉਸ ਸਮੇਂ ਉਸ ਨਾਲ ਇਹ ਘਟਨਾ ਵਾਪਰੀ।
ਰਾਤ ਸਮੇਂ ਹੋਈ ਵਾਰਦਾਤ
ਮੀਡੀਆ ਰਿਪੋਰਟਾਂ ਮੁਤਾਬਕ Southampton 'ਚ 22 ਮਈ ਨੂੰ ਰਾਤ ਸਾਢੇ 9 ਤੋਂ 10 ਵਜੇ ਦਰਮਿਆਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਪੀੜਤ ਟਹਿਲ ਰਿਹਾ ਸੀ ਉਸ ਵੇਲੇ ਦੋ ਵਿਅਕਤੀ ਆਏ ਤੇ ਉਸ ਨੂੰ ਖਿੱਚ ਕੇ ਝਾੜੀਆਂ ਦੇ ਪਿੱਛੇ ਲੈ ਗਏ। ਜਿੱਥੇ ਇਕ ਮੁਲਜ਼ਮ ਨੇ ਬਜ਼ੁਰਗ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਦੱਸਿਆ ਕਿ ਮੁੱਖ ਮੁਲਜ਼ਮ 20 ਤੋਂ 30 ਸਾਲ ਦਾ ਸ਼ਵੇਤ (ਕਾਲਾ) ਨੌਜਵਾਨ ਸੀ ਤੇ ਉਸ ਨੇ ਮਾਸਕ ਪਹਿਨਿਆ ਸੀ।
ਪੁਲਿਸ ਨੇ ਵਧਾਈ ਪੈਟਰੋਲਿੰਗ
ਪੁਲਿਸ ਨੂੰ ਮੁਲਜ਼ਮ ਦੇ ਨਾਲ ਮੌਜੂਦ ਦੂਜੇ ਸ਼ਖਸ ਬਾਰੇ ਕੋਈ ਖਾਸ ਜਾਣਕਾਰੀ ਨਹੀਂ ਮਿਲ ਸਕੀ। ਪੁਲਿਸ ਨੇ ਸਥਾਨਕ ਲੋਕਾਂ ਨੂੰ ਮੁਲਜ਼ਮ ਨੂੰ ਪਛਾਣਨ ਦੀ ਅਪੀਲ ਕੀਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵਾਰਦਾਤ ਤੋਂ ਬਾਅਦ ਪੂਰੇ ਇਲਾਕੇ 'ਚ ਪੈਟਰੋਲਿੰਗ ਵਧਾ ਦਿੱਤੀ ਗਈ ਹੈ। ਪੁਲਿਸ ਟੀਮ ਖਾਸ ਤੌਰ 'ਤੇ ਰਾਤ ਸਮੇਂ ਪਾਰਕ 'ਚ ਵੀ ਮੌਜੂਦ ਹੋਵੇਗੀ।