First Menstrual Leave: ਸਪੇਨ ਦੀ ਸਾਂਸਦ ਨੇ ਔਰਤਾਂ ਦੇ ਮਾਂਹਵਾਰੀ ਚੱਕਰ ਦੌਰਾਨ ਛੁੱਟੀ ਦੇਣ ਦੇ ਕਾਨੂੰਨ ਨੂੰ ਅੰਤਿਮ ਮੰਜ਼ੂਰੀ ਦੇ ਦਿੱਤੀ ਹੈ। ਇਸ ਤਰ੍ਹਾਂ ਦੇ ਕਾਨੂੰਨ ਨੂੰ ਮੰਜ਼ੂਰੀ ਦੇਣ ਵਾਲਾ ਯੂਰਪ ਪਹਿਲਾ ਦੇਸ਼ ਬਣ ਗਿਆ ਹੈ।
ਸਰਕਾਰ ਨੇ ਕਿਹਾ ਕਿ ਇਸ ਕਾਨੂੰਨ ਦੇ ਹੱਕ ਵਿੱਚ 185 ਵੋਟਾਂ ਪਈਆਂ ਤੇ ਜਦਕਿ 154 ਵੋਟਾਂ ਇਸ ਦੇ ਖਿਲਾਫ ਪਈਆਂ ਹਨ। ਦੱਸ ਦਈਏ ਕਿ ਮਹਾਂਵਾਰੀ ਚੱਕਰ ਦੌਰਾਨ ਛੁੱਟੀ ਹਾਲੇ ਕੁਝ ਹੀ ਦੇਸ਼ਾਂ ਵਿੱਚ ਦਿੱਤੀ ਜਾਂਦੀ ਹੈ। ਇਹ ਛੁੱਟੀ ਜਪਾਨ, ਇੰਡੋਨੇਸ਼ੀਆ ਅਤੇ ਜ਼ਾਂਬੀਆਂ ਵਿੱਚ ਦਿੱਤੀ ਜਾਂਦੀ ਹੈ।
ਇਹ ਇੱਕ ਇਤਿਹਾਸਿਕ ਦਿਨ ਹੈ। ਇਸ ਸਬੰਧੀ ਇਕੁਐਲਿਟੀ ਮਿਨਿਸਟਰ ਈਰਿਨ ਮੋਨਟੇਰੋ ਨੇ ਵੋਟਿੰਗ ਤੋਂ ਪਹਿਲਾਂ ਟਵੀਟ ਕੀਤਾ।