Sri Lanka Food Crisis : ਸ਼੍ਰੀਲੰਕਾ ਹੁਣ ਤੱਕ ਦੇ ਸਭ ਤੋਂ ਭੈੜੇ ਆਰਥਿਕ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਖਾਣਾ-ਪੀਣਾ ਇੰਨਾ ਮਹਿੰਗਾ ਹੋ ਗਿਆ ਹੈ ਕਿ ਲੋਕ ਭੁੱਖੇ ਸੌਣ ਲਈ ਮਜਬੂਰ ਹਨ। ਸਬਜ਼ੀਆਂ ਤੋਂ ਲੈ ਕੇ ਫਲਾਂ ਦੇ ਭਾਅ ਲਗਾਤਾਰ ਅਸਮਾਨ ਨੂੰ ਛੂਹ ਰਹੇ ਹਨ। ਸਬਜ਼ੀ ਵਿਕਰੇਤਾਵਾਂ ਦਾ ਕਹਿਣਾ ਹੈ ਕਿ ਪਹਿਲਾਂ ਜੋ ਸਬਜ਼ੀਆਂ ਮਿਲਦੀਆਂ ਸਨ, ਉਨ੍ਹਾਂ ਦੇ ਭਾਅ ਦੁੱਗਣੇ ਨਹੀਂ ਸਗੋਂ ਤਿੰਨ ਗੁਣਾ ਹੋ ਗਏ ਹਨ।
 
'ਏਬੀਪੀ ਨਿਊਜ਼' ਦੀ ਟੀਮ ਨੇ ਸਬਜ਼ੀ ਵਿਕਰੇਤਾਵਾਂ ਨਾਲ ਗੱਲ ਕੀਤੀ ਕਿ ਅਸਲ ਸਥਿਤੀ ਕੀ ਹੈ। ਇਸ ਦੌਰਾਨ ਕਈ ਸਬਜ਼ੀ, ਫਲ ਵਿਕਰੇਤਾਵਾਂ ਨੇ ਦੱਸਿਆ ਕਿ ਸਥਿਤੀ ਦਿਨੋਂ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਲੋਕ ਭੁੱਖ ਨਾਲ ਲੜ ਰਹੇ ਹਨ, ਜੂਝ ਰਹੇ ਹਨ। ਮਾਵਾਂ ਕੋਲ ਆਪਣੇ ਬੱਚਿਆਂ ਨੂੰ ਪਿਲਾਉਣ ਲਈ ਘਰ ਵਿੱਚ ਦੁੱਧ ਤੱਕ ਨਹੀਂ ਹੈ। ਉਨ੍ਹਾਂ ਦੱਸਿਆ ਕਿ ਲੋਕਾਂ ਦੇ ਘਰ ਖਾਣ ਲਈ ਖਾਣਾ ਨਹੀਂ ਹੁੰਦਾ, ਜਿਸ ਤੋਂ ਬਾਅਦ ਉਹ ਧਰਨੇ ਵਾਲੀ ਥਾਂ 'ਤੇ ਜਾਂਦੇ ਹਨ ਅਤੇ ਉਥੇ ਮਿਲੇ ਖਾਣੇ ਨਾਲ ਆਪਣਾ ਪੇਟ ਭਰ ਲੈਂਦੇ ਹਨ।
ਫਲਾਂ ਦੀ ਦੁਕਾਨ ਚਲਾਉਣ ਵਾਲੇ ਚੰਦਨਾ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਆਰਥਿਕ ਮੰਦਹਾਲੀ ਕਾਰਨ ਇਸ ਸਮੇਂ ਫਲਾਂ ਦੀਆਂ ਕੀਮਤਾਂ ਤਿੰਨ ਗੁਣਾ ਵੱਧ ਗਈਆਂ ਹਨ। ਐਪਲ - ਪਹਿਲਾਂ 350 - ਹੁਣ 1200ਅੰਬ - ਪਹਿਲਾਂ 350 - ਹੁਣ 700ਸੰਤਰਾ- ਪਹਿਲਾਂ 400- ਹੁਣ 800ਅਨਾਨਾਸ - ਪਹਿਲਾਂ 200 - ਹੁਣ 400ਅੰਗੂਰ - ਪਹਿਲਾਂ 1200 - ਹੁਣ 1800 ਸਬਜ਼ੀਆਂ ਦੇ ਭਾਅ... ਆਲੂ -              ਹੁਣ 340- 250 ਪਹਿਲਾਂਟਮਾਟਰ -          ਹੁਣ 850- 280 ਪਹਿਲਾਂਗਾਜਰ -           ਹੁਣ 440 - 220 ਪਹਿਲਾਂਸ਼ਿਮਲਾ ਮਿਰਚ - ਹੁਣ 850- 650 ਪਹਿਲਾਂਗੋਭੀ -            ਹੁਣ 850 - 650 ਪਹਿਲਾਂਬੈਂਗਣ -        ਹੁਣ 480- 180 ਪਹਿਲਾਂ ਇੱਕ ਸਬਜ਼ੀ ਵਿਕਰੇਤਾ ਨੇ ਟੀਮ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਹਿਲਾਂ ਜੇਕਰ ਕੋਈ ਵਿਅਕਤੀ 1 ਕਿਲੋਸਮਾਨ ਲੈਂਦਾ ਸੀ ਤਾਂ ਹੁਣ ਅੱਧਾ ਕਿਲੋ ਲੈ ਰਿਹਾ ਹੈ। ਇੰਨਾ ਹੀ ਨਹੀਂ ਡੀਜ਼ਲ ਦੀ ਕੀਮਤ ਵਧਣ ਕਾਰਨ ਸਾਨੂੰ ਸਾਮਾਨ ਵੀ ਘੱਟ ਮਿਲ ਰਿਹਾ ਹੈ। ਹਾਲਤ ਇਹ ਹੈ ਕਿ ਮੇਰੇ ਕੋਲ ਮੁਲਾਜ਼ਮਾਂ ਨੂੰ ਤਨਖਾਹ ਦੇਣ ਲਈ ਵੀ ਪੈਸੇ ਨਹੀਂ ਹਨ। ਪਹਿਲਾਂ ਉਹ ਸਬਜ਼ੀਆਂ ਦੀ ਹੋਮ ਡਲਿਵਰੀ ਵੀ ਕਰਦੇ ਸਨ ਪਰ ਜਦੋਂ ਤੋਂ ਡੀਜ਼ਲ ਦੀ ਕੀਮਤ ਵਧੀ ਹੈ, ਉਹ ਹੋਮ ਡਲਿਵਰੀ ਵੀ ਨਹੀਂ ਕਰ ਰਹੇ ਹਨ। ਜੇਕਰ ਹਾਲਾਤ ਇਹੀ ਰਹੇ ਤਾਂ ਅਗਲੇ ਮਹੀਨੇ ਕੀ ਹੋਵੇਗਾ, ਅਸੀਂ ਵੀ ਕੁਝ ਨਹੀਂ ਕਹਿ ਸਕਦੇ।