ਚੰਡੀਗੜ੍ਹ: ਪੂਰਾ ਬ੍ਰਿਟੇਨ ਇਸ ਸਮੇਂ ਯੂਨਿਸ ਨਾਂ ਦੇ ਤੂਫਾਨ ਨਾਲ ਜੂਝ ਰਿਹਾ ਹੈ। ਇਸ ਦੇ ਚੱਲਦਿਆਂ ਮੌਸਮ ਵਿਭਾਗ ਨੇ ਲੰਡਣ ਸਣੇ ਉਤਰੀ ਇੰਗਲੈਂਡ ਲਈ ਰੈੱਡ ਅਲਰਟ ਦਾ ਐਲਾਨ ਕਰ ਦਿੱਤਾ ਹੈ। ਤੂਫਾਨ ਦੀ ਵ੍ਹਜਾ ਨਾਲ ਕਈ ਜਹਾਜ਼ਾਂ ਨੂੰ ਲੜਖੜਾਉਂਦੇ ਹੋਏ ਲੰਡਨ ਦੇ ਹੀਥਰੋ ਏਅਰਪੋਰਟ (Heathrow Airport) 'ਤੇ ਖਤਰਨਾਕ ਤਰੀਕੇ ਨਾਲ ਲੈਂਡ ਕਰਦੇ ਹੋਏ ਦੇਖਿਆ ਗਿਆ ਹੈ। ਦੂਜੇ ਪਾਸੇ ਇਸ ਦੇ ਉਲਟ ਏਅਰ ਇੰਡੀਆ ਦੇ ਪਾਇਲਟਾਂ ਨੇ ਇਸੇ ਏਅਰਪੋਰਟ 'ਤੇ ਕੁਸ਼ਲਤਾ ਨਾਲ ਪਲੇਨ ਦੀ ਲੈਂਡਿੰਗ ਕਰਵਾਈ ਜਿਸ ਲਈ ਉਨ੍ਹਾਂ ਦੀ ਬਹੁਤ ਤਾਰੀਫ ਹੋ ਰਹੀ ਹੈ। ਵੀਡੀਓ 'ਚ ਜਹਾਜ਼ ਤੂਫਾਨ ਨੂੰ ਚੀਰਦੇ ਹੋਏ ਏਅਰਸਟ੍ਰਿਪ 'ਤੇ ਬਹੁਤ ਹੀ ਆਸਾਨੀ ਨਾਲ ਉਤਰਦਾ ਨਜ਼ਰ ਆ ਰਿਹਾ ਹੈ।

ਇਸ ਸਫ਼ਲਤਾਪੂਰਵਕ ਲੈਂਡਿੰਗ ਨੂੰ ਯੂਟਿਊਬ ਚੈਨਲ ਬਿਗ ਜੀਟ ਟੀਵੀ ਦੁਆਰਾ ਲਾਈਵ-ਸਟ੍ਰੀਮ ਕੀਤਾ ਗਿਆ ਸੀ, ਜੋ ਹੀਥਰੋ ਵਿੱਚ ਜਹਾਜ਼ਾਂ ਦੇ ਲੈਂਡਿੰਗ ਤੇ ਟੈਕ-ਔਫ ਦਾ ਲਾਈਵਸਟ੍ਰੀਮ ਹੈ। ਕੀਮੈਂਟੇਟਰ ਜੇਰੀ ਡਾਇਰਜ਼ ਨੇ ਜਹਾਜ਼ ਦੇ ਹਰ ਮੂਮੈਂਟ ਦਾ ਵਰਣਨ ਕੀਤਾ ਹੈ। ਰਿਪੋਰਟਸ ਮੁਤਾਬਕ ਫਲਾਇਟ ਸ਼ੁੱਕਰਵਾਰ ਹੀਥਰੋ ਉਤਰੀ ਸੀ। ਦੋ ਫਲਾਇਟ 'ਚ ਇਕ AI-147 ਹੈਦਰਾਬਾਦ ਤੋਂ ਸੀ। ਜਿਸ ਦੇ ਪਾਇਲਟ ਕੈਪਟਨ ਅੰਚਿਤ ਭਾਰਦੁਵਾਜ ਸੀ। ਦੂਜੀ ਫਲਾਇਟ AI-145 ਗੋਆ ਤੋਂ ਸੀ ਜਿਸ ਨੂੰ ਕੈਪਟਨ ਆਦਿਤਿਆ ਰਾਓ ਉਡਾ ਰਹੇ ਸੀ। ਪਾਇਲਟ ਦੀ ਹੋ ਰਹੀ ਤਾਰੀਫਇਸ ਘਟਨਾ ਦੇ ਬਾਅਦ ਏਅਰ ਇੰਡੀਆ ਨੇ ਦੋਵੇਂ ਪਾਇਲਟ ਬਹੁਤ ਤਾਰੀਫ ਕੀਤੀ ਹੈ। ਇੱਕ ਅਧਿਕਾਰੀ ਨੇ ਕਿਹਾ ਕਿ ਸਾਡੇ ਹੁਨਰਮੰਦ ਪਾਇਲਟ ਨੇ ਹੀਥਰੋ ਏਅਰਪੋਰਟ 'ਤੇ ਉਸ ਸਮੇਂ ਲੈਂਡਿੰਗ ਕਰਾਈ, ਜਦੋਂ ਦੂਜੀ ਏਅਰਲਾਈਂਸ ਹਿੰਮਤ ਹਾਰ ਚੁੱਕੀ ਸੀ। ਦਰਅਸਲ, ਤੂਫਾਨ ਦੇ ਕਾਰਨ ਜਹਾਜ਼ਾਂ ਦਾ ਸੰਤੁਲਨ ਵਿਗੜ ਸਕਦਾ ਸੀ ਅਤੇ ਰਣਵੇ 'ਤੇ ਫਿਸਲ ਸਕਦੇ ਹੋ, ਨਾਲ ਵੱਡਾ ਹਾਦਸਾ ਹੋ ਸਕਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904