student saves classmates lives: ਅਮਰੀਕਾ ਵਿੱਚ ਸੱਤਵੀਂ ਜਮਾਤ ਦੇ ਵਿਦਿਆਰਥੀ ਵਲੋਂ ਬਹਾਦਰੀ ਦਿਖਾਉਂਦਿਆਂ ਹੋਇਆਂ ਆਪਣੇ ਨਾਲ ਦੇ ਵਿਦਿਆਰਥੀਆਂ ਦੀ ਜਾਨ ਬਚਾਉਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਬੱਸ 'ਚ ਘਰ ਜਾਣ ਵੇਲੇ ਡਰਾਈਵਰ ਬੇਹੋਸ਼ ਹੋ ਗਿਆ ਸੀ, ਜਿਸ ਤੋਂ ਬਾਅਦ ਉਸ ਵਿਦਿਆਰਥੀ ਨੇ ਬਹਾਦਰੀ ਵਿਖਾਉਂਦੇ ਹੋਏ ਬੱਸ ਨੂੰ ਰੋਕ ਲਿਆ ਅਤੇ ਬਾਕੀ 66 ਵਿਦਿਆਰਥੀਆਂ ਦੀ ਜਾਨ ਬਚਾ ਲਈ। ਇਹ ਘਟਨਾ ਬੁੱਧਵਾਰ ਨੂੰ ਅਮਰੀਕਾ ਦੇ ਮਿਸ਼ੀਗਨ ਸੂਬੇ 'ਚ ਵਾਪਰੀ, ਜਿਸ ਦਾ ਵੀਡੀਓ ਹੁਣ ਪੂਰੀ ਦੁਨੀਆ 'ਚ ਦੇਖਿਆ ਜਾ ਰਿਹਾ ਹੈ।


ਬ੍ਰੇਕਾਂ ਦੀ ਮਦਦ ਨਾਲ ਬੱਸ ਨੂੰ ਸੁਰੱਖਿਅਤ ਥਾਂ ‘ਤੇ ਲੈ ਗਿਆ


ਵਾਰਨ ਕਨਸੋਲੀਡੇਟਿਡ ਸਕੂਲ ਵੱਲੋਂ ਜਾਰੀ ਕੀਤੀ ਗਈ ਵੀਡੀਓ ਵਿੱਚ ਡਰਾਈਵਰ ਦਾ ਸਿਰ ਤੇਜ਼ੀ ਨਾਲ ਹਿੱਲਦਾ ਨਜ਼ਰ ਆ ਰਿਹਾ ਹੈ। ਬਾਅਦ ਵਿੱਚ ਉਹ ਇੱਕ ਪਾਸੇ ਝੁੱਕ ਜਾਂਦਾ ਹੈ। ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹੀ ਵਿਦਿਆਰਥੀ ਡਿਲਨ ਰੀਵਜ਼ ਕੈਮਰੇ ਦੇ ਫਰੇਮ ਵਿੱਚ ਨਜ਼ਰ ਆਉਂਦਾ ਹੈ ਅਤੇ ਸਟੇਰਿੰਗ ਵ੍ਹੀਲ ਨੂੰ ਫੜ ਲੈਂਦਾ ਹੈ। ਸਟੇਰਿੰਗ ਨੂੰ ਫੜ੍ਹ ਕੇ ਉਹ ਬ੍ਰੇਕਾਂ ਦੀ ਵਰਤੋਂ ਕਰਕੇ ਬੱਸ ਨੂੰ ਸੁਰੱਖਿਅਤ ਸਟਾਪ 'ਤੇ ਲੈ ਕੇ ਆਉਂਦਾ ਹੈ।   


ਇਹ ਵੀ ਪੜ੍ਹੋ: Punjab News : ਔਰਤਾਂ ਨੇ ਇਕ ਹਜ਼ਾਰ ਨਾ ਮਿਲਣ ਤੇ 'ਆਪ' ਸਰਕਾਰ ਖ਼ਿਲਾਫ਼ ਖੋਲ੍ਹਿਆ ਮੋਰਚਾ, ਕਿਹਾ, 12 ਮਹੀਨੇ ਦਾ ਪੈਸਾ ਦਿਓ


ਲਿਵਰਨੋਇਸ ਨੇ ਸਿਗਨਲ ਭੇਜਿਆ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ


ਲਿਵਰਨੋਇਸ ਦੇ ਅਨੁਸਾਰ, ਡਰਾਈਵਰ ਨੇ ਇਹ ਦੱਸਣ ਲਈ ਐਮਰਜੈਂਸੀ ਸਿਗਨਲ ਭੇਜਿਆ ਕਿ ਉਹ ਠੀਕ ਮਹਿਸੂਸ ਨਹੀਂ ਕਰ ਰਿਹਾ ਹੈ ਅਤੇ ਉਹ ਵਾਹਨ ਨੂੰ ਰੋਕ ਦੇਵੇਗਾ। ਡਰਾਈਵਰ ਦੇ ਪਿੱਛੇ ਪੰਜਵੀਂ ਕਤਾਰ ਵਿੱਚ ਸੱਤਵੀਂ ਜਮਾਤ ਦਾ ਵਿਦਿਆਰਥੀ ਡਿਲਨ ਬੈਠਿਆ ਸੀ। ਉਹ ਡਰਾਈਵਰ ਦੇ ਬੇਹੋਸ਼ ਹੁੰਦਿਆਂ ਹੀ ਸਕਿੰਟਾਂ ਵਿੱਚ ਹੀ ਛਾਲ ਮਾਰ ਕੇ ਅੱਗੇ ਆ ਗਿਆ। ਇਸ ਤੋਂ ਬਾਅਦ ਤੁਸੀਂ ਵੀਡੀਓ 'ਚ ਦੇਖ ਸਕਦੇ ਹੋ ਕਿ ਉਹ ਸਟੇਰਿੰਗ ਵ੍ਹੀਲ ਨੂੰ ਫੜ ਕੇ ਕਿਵੇਂ ਬ੍ਰੇਕ ਲਗਾ ਰਿਹਾ ਹੈ ਤੇ ਬੱਸ ਨੂੰ ਕਿਵੇਂ ਸੁਰੱਖਿਅਤ ਥਾਂ 'ਤੇ ਲੈ ਕੇ ਜਾ ਰਿਹਾ ਹੈ। ਬੱਚੇ ਦੇ ਇਸ ਹੌਂਸਲੇ ਦੀ ਸਾਰੇ ਬੱਚੇ ਵਾਹ-ਵਾਹ ਹੋ ਰਹੀ ਹੈ। 


ਇਹ ਵੀ ਪੜ੍ਹੋ: Punjab Politics: ਕੀ ਭਾਜਪਾ ਤੇ ਅਕਾਲੀ ਦਲ 'ਚ ਮੁੜ ਹੋਵੇਗਾ ਗਠਜੋੜ? ਮੰਤਰੀ ਹਰਦੀਪ ਪੁਰੀ ਨੇ ਕਹੀ ਵੱਡੀ ਗੱਲ