Sudan Civil War: ਸੂਡਾਨ ਦੇ ਦੋ ਵਿਰੋਧੀ ਜਨਰਲਾਂ ਵਿਚਾਲੇ ਚੱਲ ਰਹੇ ਸੰਘਰਸ਼ ਦੌਰਾਨ ਹਵਾਈ ਹਮਲਿਆਂ 'ਚ ਘੱਟੋ-ਘੱਟ 22 ਲੋਕ ਮਾਰੇ ਗਏ ਹਨ। ਨਿਊਜ਼ ਏਜੰਸੀ ਐਸੋਸੀਏਟਿਡ ਪ੍ਰੈਸ (ਏਪੀ) ਨੇ ਸਿਹਤ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।
ਏਪੀ ਦੇ ਅਨੁਸਾਰ, ਹਵਾਈ ਹਮਲਾ ਰਾਜਧਾਨੀ ਖਾਰਤੂਮ ਦੇ ਨੇੜਲੇ ਸ਼ਹਿਰ ਓਮਡੁਰਮਨ ਦੇ ਇੱਕ ਰਿਹਾਇਸ਼ੀ ਖੇਤਰ ਵਿੱਚ ਹੋਇਆ। ਦੇਸ਼ ਵਿੱਚ ਚੱਲ ਰਹੇ ਸੰਘਰਸ਼ ਦੇ ਵਿੱਚ ਰਾਜਧਾਨੀ ਦੇ ਨੇੜੇ ਇਹ ਸਭ ਤੋਂ ਖ਼ਤਰਨਾਕ ਹਮਲਿਆਂ ਵਿੱਚੋਂ ਇੱਕ ਹੈ।
ਸਮਾਚਾਰ ਏਜੰਸੀ ਪੀ.ਟੀ.ਆਈ ਦੇ ਮੁਤਾਬਕ ਸੁਡਾਨ ਵਿਚ ਦੇਸ਼ ਦੀ ਫੌਜ ਅਤੇ ਅਰਧ ਸੈਨਿਕ ਬਲ (ਰੈਪਿਡ ਸਪੋਰਟ ਫੋਰਸਿਜ਼) ਵਿਚਕਾਰ ਪਿਛਲੇ ਕਈ ਦਿਨਾਂ ਤੋਂ ਘਾਤਕ ਟਕਰਾਅ ਚੱਲ ਰਿਹਾ ਹੈ, ਜਿਸ ਵਿਚ ਲੋਕਾਂ ਦੀਆਂ ਲਗਾਤਾਰ ਜਾਨਾਂ ਜਾ ਰਹੀਆਂ ਹਨ।