US Parents Killed Child: ਅਮਰੀਕਾ 'ਚ ਇੱਕ ਵਿਆਹੁਤਾ ਜੋੜੇ 'ਤੇ ਆਪਣੀ 18 ਮਹੀਨੇ ਦੀ ਧੀ ਦੀ ਮੌਤ ਦੇ ਮਾਮਲੇ 'ਚ ਕਤਲ ਦਾ ਗੰਭੀਰ ਦੋਸ਼ ਹੈ। ਬੱਚੇ ਦੇ ਮਾਤਾ-ਪਿਤਾ ਨੇ 4 ਜੁਲਾਈ ਨੂੰ ਪਾਰਟੀ ਰੱਖੀ ਸੀ। ਉਹ ਗਲਤੀ ਨਾਲ ਆਪਣੀ ਬੱਚੀ ਨੂੰ ਕਾਰ ਵਿੱਚ ਛੱਡ ਗਏ, ਜਿਸ ਕਾਰਨ ਗਰਮੀ ਕਾਰਨ ਲੜਕੀ ਦੀ ਮੌਤ ਹੋ ਗਈ।



CNN ਦੀ ਰਿਪੋਰਟ ਮੁਤਾਬਕ ਬੱਚਾ ਸਵੇਰੇ 3 ਵਜੇ ਤੋਂ 11 ਵਜੇ ਦੇ ਕਰੀਬ ਕਾਰ ਵਿੱਚ ਇਕੱਲਾ ਰਿਹਾ। ਉਸ ਸਮੇਂ ਦੌਰਾਨ ਤਾਪਮਾਨ 105 ਫਾਰਨਹੀਟ ਸੀ।
ਪੋਲਕ ਕਾਉਂਟੀ ਸ਼ੈਰਿਫ ਗ੍ਰੇਡੀ ਜੁਡ ਦੇ ਇੱਕ ਬਿਆਨ ਦਾ ਹਵਾਲਾ ਦਿੰਦੇ ਹੋਏ, ਆਊਟਲੈੱਟ ਨੇ ਰਿਪੋਰਟ ਕੀਤੀ, ਮਾਤਾ-ਪਿਤਾ ਜੋਏਲ ਅਤੇ ਜੈਜ਼ਮਿਨ ਰੋਂਡਨ ਆਪਣੇ ਤਿੰਨ ਬੱਚਿਆਂ ਨਾਲ 4 ਜੁਲਾਈ ਦੀ ਪਾਰਟੀ ਵਿੱਚ ਸ਼ਾਮਲ ਹੋਏ। ਅਗਲੀ ਸਵੇਰ ਕਰੀਬ 3 ਵਜੇ ਤੱਕ ਉਹ ਬਾਹਰ ਹੀ ਰਹੇ। ਵਾਪਸ ਆਉਣ ਤੋਂ ਬਾਅਦ ਜੈਸਮੀਨ ਵੱਡੇ ਬੱਚਿਆਂ ਨੂੰ ਘਰ ਲੈ ਗਈ ਤੇ ਆਪਣੇ ਪਤੀ ਨੂੰ ਛੋਟੀ ਬੇਟੀ ਨੂੰ ਅੰਦਰ ਲਿਆਉਣ ਲਈ ਕਿਹਾ ਸੀ।



ਕਾਰ ਦਾ ਇੱਕ ਦਰਵਾਜ਼ਾ ਖੁੱਲ੍ਹਿਆ ਸੀ 



ਪੀੜਤ ਬੱਚੇ ਦੇ ਪਿਤਾ ਜੋਏਲ ਨੇ ਦੱਸਿਆ ਕਿ ਜਦੋਂ ਉਹ ਬੱਚੇ ਨੂੰ ਲੈਣ ਗਿਆ ਤਾਂ ਕਾਰ ਦਾ ਇੱਕ ਦਰਵਾਜ਼ਾ ਖੁੱਲ੍ਹਾ ਸੀ। ਉਹ ਖਾਣੇ ਦੀ ਟ੍ਰੇ ਘਰ ਅੰਦਰ ਲੈ ਆਇਆ। ਹਾਲਾਂਕਿ, ਜਦੋਂ ਉਹ ਵਾਪਸ ਬਾਹਰ ਗਿਆ ਤਾਂ ਉਸ ਨੇ ਕਾਰ ਦੇ ਚਾਰੇ ਦਰਵਾਜ਼ੇ ਬੰਦ ਪਾਏ ਤੇ ਮਹਿਸੂਸ ਕੀਤਾ ਕਿ ਉਸ ਦੀ ਪਤਨੀ ਬੱਚੇ ਨੂੰ ਪਹਿਲਾਂ ਹੀ ਘਰ ਦੇ ਅੰਦਰ ਲੈ ਗਈ ਹੈ।
ਇਸ ਤੋਂ ਬਾਅਦ ਉਹ ਘਰ ਦੇ ਅੰਦਰ ਜਾ ਕੇ ਆਪਣੀ ਪਤਨੀ ਅਤੇ ਹੋਰ ਬੱਚਿਆਂ ਸਮੇਤ ਸੌਂ ਗਿਆ। ਪਰ ਉਨ੍ਹਾਂ ਨੇ ਇੱਕ-ਦੂਜੇ ਤੋਂ ਛੋਟੇ ਬੱਚੇ ਬਾਰੇ ਨਹੀਂ ਪੁੱਛਿਆ। ਇਸ ਤੋਂ ਬਾਅਦ ਗਲਤੀ ਨਾਲ 18 ਮਹੀਨੇ ਦੀ ਬੱਚੀ ਕਾਰ 'ਚ ਹੀ ਰਹਿ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।



ਮਾਰਿਜੁਆਨਾ ਅਤੇ ਸ਼ਰਾਬ ਦਾ ਕੀਤਾ ਸੀ ਸੇਵਨ



ਬੱਚੀ ਦੀ ਮੌਤ ਤੋਂ ਬਾਅਦ ਪ੍ਰਸ਼ਾਸਨ ਨੇ 18 ਮਹੀਨੇ ਦੀ ਬੱਚੀ ਨੂੰ ਮਾਰਨ ਦੇ ਮਾਪਿਆਂ 'ਤੇ ਗੰਭੀਰ ਦੋਸ਼ ਲਾਏ ਹਨ। ਮਾਤਾ-ਪਿਤਾ ਨੂੰ ਲੜਕੀ ਦੀ ਮੌਤ ਬਾਰੇ ਸਵੇਰੇ 11 ਵਜੇ ਪਤਾ ਲੱਗਾ ਜਦੋਂ ਮਿਸਟਰ ਜੋਇਲ ਕੰਮ ਲਈ ਤਿਆਰ ਹੋ ਰਿਹਾ ਸੀ। ਉਨ੍ਹਾਂ ਨੇ ਇੱਕ ਲੜਕੇ ਨੂੰ ਛੋਟੇ ਬੱਚੇ ਦੀ ਭਾਲ ਲਈ ਬੈੱਡਰੂਮ ਵਿੱਚ ਭੇਜਿਆ, ਪਰ ਉਹਨਾਂ ਨੂੰ ਬੱਚੀ ਨਹੀਂ ਮਿਲੀ।
ਇਸ ਤੋਂ ਬਾਅਦ ਬੱਚੇ ਨੂੰ ਲੱਭਦੇ ਹੋਏ ਬਾਹਰ ਜਾ ਕੇ ਕਾਰ ਵਿੱਚ ਦੇਖਿਆ ਤਾਂ ਦੇਖਿਆ ਕਿ ਬੱਚਾ ਅਜੇ ਵੀ ਆਪਣੀ ਕਾਰ ਦੀ ਸੀਟ ਨਾਲ ਬੰਨ੍ਹਿਆ ਹੋਇਆ ਸੀ ਅਤੇ ਕੋਈ ਜਵਾਬ ਨਹੀਂ ਦੇ ਰਿਹਾ ਸੀ ਅਤੇ ਬਾਅਦ ਵਿੱਚ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਬਾਅਦ ਵਿੱਚ ਜਦੋਂ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਮਾਪਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ।