Sudan Gold Mine Collapsed: ਸੂਡਾਨ ਵਿੱਚ ਸੋਨੇ ਦੀ ਖਾਨ 'ਚ ਇੱਕ ਵੱਡਾ ਹਾਦਸਾ ਵਾਪਰ ਗਿਆ। ਸੁਡਾਨ ਦੇ ਪੱਛਮੀ ਕੋਰਡੋਫਾਨ (West Kordofan Province) ਸੂਬੇ 'ਚ ਮੰਗਲਵਾਰ ਨੂੰ ਸੋਨੇ ਦੀ ਖਾਨ ਦੇ ਡਿੱਗਣ ਨਾਲ ਘੱਟੋ-ਘੱਟ 38 ਲੋਕਾਂ ਦੀ ਮੌਤ ਹੋ ਗਈ। ਸੂਡਾਨ ਦੇ ਅਧਿਕਾਰੀਆਂ ਨੇ ਖਾਨ 'ਚ ਹੋਏ ਹਾਦਸੇ ਦੀ ਜਾਣਕਾਰੀ ਦਿੱਤੀ। ਸੂਡਾਨ ਦੀ ਸਰਕਾਰੀ ਮਾਈਨਿੰਗ ਕੰਪਨੀ ਨੇ ਇੱਕ ਬਿਆਨ 'ਚ ਕਿਹਾ ਕਿ ਇਹ ਹਾਦਸਾ ਰਾਜਧਾਨੀ ਖਾਰਤੂਮ ਤੋਂ 700 ਕਿਲੋਮੀਟਰ ਦੱਖਣ 'ਚ ਫੂਜਾ ਪਿੰਡ 'ਚ ਇੱਕ ਬੰਦ ਖਾਨ 'ਚ ਵਾਪਰਿਆ।
ਸੋਨੇ ਦੀ ਖਾਨ ਢਹਿਣ ਨਾਲ 38 ਮੌਤਾਂ
ਸੋਨੇ ਦੀ ਖਾਨ 'ਚ ਹੋਏ ਇਸ ਹਾਦਸੇ 'ਚ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਸੂਚਨਾ ਹੈ। ਮਾਈਨਿੰਗ ਕੰਪਨੀ ਵਿੱਚ ਵਾਪਰੇ ਹਾਦਸੇ ਤੋਂ ਬਾਅਦ ਸੈਂਕੜੇ ਪਿੰਡ ਵਾਸੀ ਮੌਕੇ ’ਤੇ ਇਕੱਠੇ ਹੋ ਗਏ। ਮਾਈਨਿੰਗ ਕੰਪਨੀ ਨੇ ਫੇਸਬੁੱਕ 'ਤੇ ਕੁਝ ਤਸਵੀਰਾਂ ਪੋਸਟ ਕੀਤੀਆਂ ਹਨ, ਜਿਸ 'ਚ ਪਿੰਡ ਦੇ ਲੋਕ ਸਾਈਟ 'ਤੇ ਇਕੱਠੇ ਹੁੰਦੇ ਦਿਖਾਈ ਦੇ ਰਹੇ ਹਨ। ਤਸਵੀਰਾਂ 'ਚ ਘੱਟੋ-ਘੱਟ ਦੋ ਡਰੇਜ਼ਰ (Dredgers) ਇਸ ਹਾਦਸੇ 'ਚ ਬਚੇ ਲੋਕਾਂ ਅਤੇ ਲਾਸ਼ਾਂ ਨੂੰ ਲੱਭਣ ਲਈ ਕੰਮ ਕਰਦੇ ਦਿਖਾਈ ਦਿੱਤੇ। ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਸੁਰੱਖਿਆ ਮਾਪਦੰਡਾਂ ਨੂੰ ਨਜ਼ਰਅੰਦਾਜ਼ ਕਰਨਾ
ਸੁਡਾਨ ਇੱਕ ਪ੍ਰਮੁੱਖ ਸੋਨਾ ਉਤਪਾਦਕ ਦੇਸ਼ ਹੈ। ਸਰਕਾਰ ਨੇ ਸੋਨੇ ਦੀ ਤਸਕਰੀ ਦੇ ਦੋਸ਼ਾਂ ਦਰਮਿਆਨ ਪਿਛਲੇ ਦੋ ਸਾਲਾਂ ਵਿੱਚ ਉਦਯੋਗ ਨੂੰ ਨਿਯਮਤ ਕਰਨਾ ਸ਼ੁਰੂ ਕਰ ਦਿੱਤਾ ਹੈ। ਸੁਡਾਨ ਵਿੱਚ ਖਾਣਾਂ ਵਿੱਚ ਹਾਦਸੇ ਅਕਸਰ ਹੁੰਦੇ ਰਹਿੰਦੇ ਹਨ। ਸੋਨੇ ਦੀਆਂ ਖਾਣਾਂ ਵਿੱਚ ਲਗਾਤਾਰ ਵਾਪਰ ਰਹੀਆਂ ਘਟਨਾਵਾਂ ਦਾ ਇੱਕ ਕਾਰਨ ਸੁਰੱਖਿਆ ਮਾਪਦੰਡਾਂ ਨੂੰ ਲਾਗੂ ਨਾ ਕਰਨਾ ਵੀ ਹੈ। ਸੁਰੱਖਿਆ ਮਾਪਦੰਡਾਂ ਦੀ ਅਣਦੇਖੀ ਕਾਰਨ ਹਰ ਸਾਲ ਬਹੁਤ ਸਾਰੇ ਲੋਕ ਆਪਣੀ ਜਾਨ ਗੁਆ ਲੈਂਦੇ ਹਨ।
ਇਹ ਵੀ ਪੜ੍ਹੋ: Kulgam Encounter: ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਕਾਮਯਾਬੀ, ਮੁਕਾਬਲੇ 'ਚ ਤਿੰਨ ਅੱਤਵਾਦੀ ਢੇਰ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin