ਅਫਰੀਕੀ ਦੇਸ਼ ਸੂਡਾਨ 'ਚ ਤੇਜ਼ੀ ਨਾਲ ਬਦਲਦੇ ਸਿਆਸੀ ਹਾਲਾਤ ਦੇ ਚਲਦਿਆਂ ਉੱਥੋਂ ਦੇ ਰੱਖਿਆ ਮੰਤਰੀ ਤੇ ਸੈਨਾ ਮੁਖੀ ਅਵਾਦ ਇਬਨ ਔਫ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਵਾਦ ਸੂਡਾਨ ਮਿਲਟਰੀ ਕੌਂਸਲ ਦੇ ਪ੍ਰਮੁੱਖ ਸਨ ਤੇ ਉਨ੍ਹਾਂ ਦੀ ਅਗਵਾਈ 'ਚ ਬੁੱਧਵਾਰ ਤਖ਼ਤਾਪਲਟ ਹੋਇਆ ਸੀ।
ਅਵਾਦ ਨੇ ਅਹੁਦਾ ਛੱਡਣ ਦੇ ਆਪਣੇ ਫੈਸਲੇ ਦਾ ਐਲਾਨ ਸਰਕਾਰੀ ਟੀਵੀ ਚੈਨਲ 'ਤੇ ਕੀਤਾ। ਉਨ੍ਹਾਂ ਲੈਫਟੀਨੈਂਟ ਜਨਰਲ ਅਬਦੁੱਲ ਫਤਹਿ ਬੁਰਹਾਨ ਨੂੰ ਆਪਣਾ ਉੱਤਰਾਧਿਕਾਰੀ ਚੁਣਿਆ ਹੈ। ਅਵਾਦ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਤਖ਼ਤਾਪਲਟ ਤੇ ਉਮਰ ਅਲ ਬਸ਼ੀਰ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵੀ ਲੋਕਾਂ ਨੇ ਪ੍ਰਦਰਸ਼ਨ ਕਰਨਾ ਬੰਦ ਨਹੀਂ ਕੀਤਾ।
ਸੂਡਾਨ ਦੇ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੂੰ ਇਹ ਤਖ਼ਤਾਪਲਟ ਮਨਜ਼ੂਰ ਨਹੀਂ ਹੈ ਕਿਉਂਕਿ ਇਸਦੀ ਅਗਵਾਈ ਕਰਨ ਵਾਲੇ ਨੇਤਾ ਬਸ਼ੀਰ ਦੇ ਕਰੀਬੀ ਹਨ। ਸ਼ੁੱਕਰਵਾਰ ਮਿਲਟਰੀ ਕੌਂਸਲ ਦੇ ਇੱਕ ਬੁਲਾਰੇ ਨੇ ਕਿਹਾ ਕਿ ਸੈਨਾ ਸੂਡਾਨ ਦੀ ਸੱਤਾ ਨਹੀਂ ਚਾਹੁੰਦੀ ਕੇ ਦੇਸ਼ ਦਾ ਭਵਿੱਖ ਪ੍ਰਦਰਸ਼ਨਕਾਰੀ ਹੀ ਤੈਅ ਕਰਨਗੇ।
ਹਾਲਾਂਕਿ ਬੁਲਾਰੇ ਨੇ ਸਪਸ਼ਟ ਕੀਤਾ ਕਿ ਸੈਨਾ ਕਾਨੂੰਨ-ਵਿਵਸਥਾ ਭੰਗ ਨਹੀਂ ਹੋਣ ਦੇਵੇਗੀ ਤੇ ਨਾ ਹੀ ਕਿਸੇ ਤਰ੍ਹਾਂ ਦੀ ਅਸ਼ਾਂਤੀ ਬਰਦਾਸ਼ਤ ਕਰੇਗੀ। ਉੱਧਰ, ਪ੍ਰਦਰਸ਼ਨਕਾਰੀ ਰਾਸ਼ਟਰਪਤੀ ਉਮਰ ਅਲ ਬਸ਼ੀਰ ਤੇ ਰੱਖਿਆ ਮੰਤਰੀ ਅਵਾਦ ਇਬਨ ਐਫ ਦੇ ਅਸਤੀਫ਼ੇ ਨੂੰ ਆਪਣੀ ਜਿੱਤ ਮੰਨ ਰਹੇ ਹਨ।
ਤਖ਼ਤਾ ਪਲਟਣ ਮਗਰੋਂ ਸੂਡਾਨ ਦੇ ਫ਼ੌਜ ਮੁਖੀ ਨੇ ਛੱਡਿਆ ਅਹੁਦਾ
ਏਬੀਪੀ ਸਾਂਝਾ
Updated at:
13 Apr 2019 12:33 PM (IST)
ਅਵਾਦ ਦਾ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਤਖ਼ਤਾਪਲਟ ਤੇ ਉਮਰ ਅਲ ਬਸ਼ੀਰ ਦੇ ਰਾਸ਼ਟਰਪਤੀ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਵੀ ਲੋਕਾਂ ਨੇ ਪ੍ਰਦਰਸ਼ਨ ਕਰਨਾ ਬੰਦ ਨਹੀਂ ਕੀਤਾ।
- - - - - - - - - Advertisement - - - - - - - - -