ਪਾਕਿਸਤਾਨ: ਇੱਥੇ ਦੀ ਜਨਤਾ ਦੀ ਪਰੇਸ਼ਾਨੀਆਂ ਖ਼ਤਮ ਹੋਣ ਦਾ ਨਾਂਅ ਨਹੀਂ ਲੈ ਰਹੀਆਂ। ਮਹਿੰਗਾਈ ਕਰਕੇ ਸਬਜ਼ੀਆਂ, ਪੈਟਰੋਲ, ਡੀਜ਼ਲ ਜਿਹੀਆਂ ਚੀਜ਼ਾਂ ਦੀ ਜ਼ਿਆਦਾ ਕੀਮਤਾਂ ਨੂੰ ਲੈ ਕੇ ਜਨਤਾ ਪਹਿਲਾਂ ਹੀ ਦੁਖੀ ਸੀ, ਹੁਣ ਇੱਥੇ ਦੁੱਧ ਦੇ ਭਾਅ ਕਾਫੀ ਜ਼ਿਆਦਾ ਵੱਧ ਗਏ ਹਨ।

ਕਰਾਚੀ ਡੇਅਰੀ ਫਾਰਮਰਸ ਐਸੋਸਿਏਸ਼ਨ ਨੇ ਅਚਾਨਕ ਦੁੱਧ ਦੀ ਕੀਮਤਾਂ ‘ਚ 23 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰ ਦਿੱਤਾ ਹੈ ਅਤੇ ਹੁਣ ਕੀਮਤ 120 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਪ੍ਰਚੂਨ ਬਾਜ਼ਾਰ ‘ਚ ਦੁੱਧ 100 ਤੋਂ 180 ਰੁਪਏ ਪ੍ਰਤੀ ਲੀਟਰ ਵਿੱਕ ਰਿਹਾ ਹੈ।

ਮਹਿੰਗਾਈ ਤੋਂ ਪਹਿਲਾਂ ਹੀ ਪਾਕਿ ਜਨਤਾ ਗੁੱਸੇ ‘ਚ ਹੈ। ਇੱਕ ਸਥਾਨਿਕ ਅਖ਼ਬਾਰ ਮੁਤਾਬਕ, ਐਸੋਸਿਏਸ਼ਨ ਨੇ ਕਿਹਾ ਕਿ ਸਰਕਾਰ ਨਾਲ ਉਸ ਨੇ ਪਹਿਲਾਂ ਕਈ ਵਾਰ ਗੁਜ਼ਾਰਿਸ਼ ਕੀਤੀ ਸੀ ਕਿ ਕੀਮਤਾਂ ‘ਚ ਵਾਧਾ ਕੀਤਾ ਜਾਵੇ। ਪਰ ਸਰਕਾਰ ਨੇ ਉਸ ‘ਤੇ ਪਹਿਲਾਂ ਕੋਈ ਪ੍ਰਤੀਕਿਰੀਆ ਨਾ ਮਿਲਣ ‘ਤੇ ਉਨ੍ਹਾਂ ਨੂੰ ਖੁਦ ਫੈਸਲਾ ਲੈਣਾ ਪਿਆ।

ਦੂਜੇ ਪਾਸੇ ਪ੍ਰਸਾਸ਼ਨ ਨੇ ਐਸੋਸੀਏਸ਼ਨ ਦੇ ਇਸ ਕਦਮ ਨੂੰ ਗਲਤ ਕਿਹਾ ਹੈ ਅਤੇ ਮਹਿੰਗਾ ਦੁੱਧ ਵੇਚਣ ਵਾਲੇ ਦੁਕਾਨਦਾਰਾਂ ‘ਤੇ ਕਾਰਵਾਈ ਕੀਤੀ ਗਈ ਹੈ। ਪ੍ਰਸਾਸ਼ਨ ਨੇ ਦੁੱਧ ਦੀ ਕੀਮਤਾਂ 94 ਰੁਪਏ ਪ੍ਰਤੀ ਲੀਟਰ ਤੈਅ ਕੀਤੀਆਂ ਸੀ। ਪ੍ਰਸਾਸ਼ਨ ਦਾ ਕਹਿਣਾ ਹੈ ਕਿ ਸਭ ਡਿਪਟੀ ਕਮਿਸ਼ਨਰਸ ਨੇ ਕਿਹਾ ਹੈ ਕਿ ਉਹ ਮਹਿੰਗੀ ਕੀਮਤਾਂ ‘ਤੇ ਦੁੱਧ ਵੇਚ ਰਹੇ ਦੁਕਾਨਦਾਰਾਂ ਖ਼ਿਲਾਫ ਸਖ਼ਤ ਐਕਸ਼ਨ ਲਵੇ। ਇੱਕ ਦੁਕਾਨਦਾਰ ਨੂੰ ਇਸ ਮਾਮਲੇ ‘ਚ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ।