Sunita Williams: ਪੁਲਾੜ ਯਾਤਰੀ ਸੁਨੀਤਾ ਵਿਲਿਆਮਸ ਅਤੇ ਬੁਚ ਵਿਲਮੋਰ ਦੀ ਧਰਤੀ ‘ਤੇ ਵਾਪਸੀ ਇਕ ਵਾਰ ਫਿਰ ਟਲ ਗਈ ਹੈ। ਜਿਹੜਾ ਰਾਕੇਟ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਲਾਂਚ ਹੋਣਾ ਸੀ, ਉਹ ਵਿੱਚ ਤਕਨੀਕੀ ਖਾਮੀ ਆਉਣ ਕਰਕੇ ਇਸ ਨੂੰ ਰੋਕਣਾ ਪਿਆ। ਬੁੱਧਵਾਰ ਯਾਨੀਕਿ 12 ਮਾਰਚ ਨੂੰ ਐਲਨ ਮਸਕ ਦੀ ਕੰਪਨੀ 'ਸਪੇਸਐਕਸ' (SpaceX) ਦਾ ਰਾਕੇਟ ਫਾਲਕਨ-9 ਚਾਰ ਅੰਤਰਿਕਸ਼ ਵਿਗਿਆਨੀਆਂ ਨੂੰ ਲੈ ਕੇ ਲਾਂਚ ਹੋਣ ਵਾਲਾ ਸੀ। ਇਹ ਚਾਰ ਵਿਗਿਆਨੀ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਚ ਪਹਿਲਾਂ ਤੋਂ ਮੌਜੂਦ ਸੁਨੀਤਾ ਵਿਲਿਆਮਸ ਅਤੇ ਬੁਚ ਵਿਲਮੋਰ ਦੀ ਜਗ੍ਹਾ ਲੈਣਗੇ।

ਲਾਂਚ ਹੋਣ ਵਿੱਚ ਸਿਰਫ਼ ਇੱਕ ਘੰਟਾ ਹੀ ਬਾਕੀ ਸੀ, ਪਰ ਰਾਕੇਟ ਦੇ ਹਾਈਡ੍ਰੌਲਿਕ ਸਿਸਟਮ ਅਤੇ ਗ੍ਰਾਊਂਡ ਸਪੋਰਟ ਕਲੈਂਪ ਆਰਮ ਵਿੱਚ ਤਕਨੀਕੀ ਖਾਮੀ ਆ ਗਈ। ਇਸ ਕਰਕੇ ਲਾਂਚ ਨੂੰ ਟਾਲਣਾ ਪਿਆ। NASA ਅਤੇ SpaceX ਨੇ ਬਾਅਦ ਵਿੱਚ ਜਾਣਕਾਰੀ ਦਿੱਤੀ ਕਿ Crew-10 ਮਿਸ਼ਨ ਦਾ ਇੰਟਰਨੈਸ਼ਨਲ ਸਪੇਸ ਸਟੇਸ਼ਨ ਜਾਣਾ ਰੱਦ ਕਰ ਦਿੱਤਾ ਗਿਆ ਹੈ।

ਹਾਲੇ ਵੀ ਦੋ ਦਿਨ ਦੀ ਲਾਂਚ ਵਿੰਡੋ ਉਪਲਬਧ

ਫਾਲਕਨ-9 ਰਾਕੇਟ ਨੂੰ ਫਲੋਰੀਡਾ ਦੇ ਕੈਨੇਡੀ ਸਪੇਸ ਸੈਂਟਰ ਦੇ ਲਾਂਚ ਕੌਂਪਲੇਕਸ 39-ਏ ਤੋਂ ਲਾਂਚ ਕਰਨਾ ਸੀ। ਹਾਲਾਂਕਿ, ਅੱਜ ਯਾਨੀਕਿ 13 ਮਾਰਚ ਅਤੇ ਸ਼ੁੱਕਰਵਾਰ 14 ਮਾਰਚ ਨੂੰ ਵੀ ਲਾਂਚ ਵਿੰਡੋ ਉਪਲਬਧ ਹੈ।

ਜੇਕਰ ਸਪੇਸਐਕਸ ਇਹ ਤਕਨੀਕੀ ਖਾਮੀਆਂ ਜਲਦੀ ਠੀਕ ਕਰ ਲੈਂਦੀ ਹੈ, ਤਾਂ ਫਾਲਕਨ-9 ਰਾਕੇਟ ਨੂੰ ਇਸ ਹਫਤੇ ਹੀ ਲਾਂਚ ਕੀਤਾ ਜਾ ਸਕਦਾ ਹੈ। ਜੇਕਰ ਸਭ ਕੁਝ ਠੀਕ ਰਹਿਆ, ਤਾਂ ਸੁਨੀਤਾ ਵਿਲਿਆਮਸ ਅਤੇ ਬੁਚ ਵਿਲਮੋਰ 19 ਮਾਰਚ ਤੱਕ ਧਰਤੀ ‘ਤੇ ਵਾਪਸ ਆ ਜਾਣਗੇ।

8 ਦਿਨ ਲਈ ਗਏ ਸੀ, 281 ਦਿਨ ਹੋ ਗਏ

ਪੁਲਾੜ ਯਾਤਰੀ ਸੁਨੀਤਾ ਵਿਲਿਆਮਸ ਅਤੇ ਬੁਚ ਵਿਲਮੋਰ 5 ਜੂਨ 2024 ਨੂੰ ਇੰਟਰਨੈਸ਼ਨਲ ਸਪੇਸ ਸਟੇਸ਼ਨ ‘ਤੇ ਪਹੁੰਚੇ ਸਨ। ਉਨ੍ਹਾਂ ਦੀ ਯਾਤਰਾ ਸਿਰਫ਼ 8 ਦਿਨ ਦੀ ਹੋਣੀ ਸੀ, ਪਰ ਉਨ੍ਹਾਂ ਦੇ ਬੋਇੰਗ ਸਟਾਰਲਾਈਨਰ ਵਿਮਾਨ ਵਿੱਚ ਤਕਨੀਕੀ ਦਿੱਕਤ ਆ ਗਈ, ਜਿਸ ਕਾਰਨ ਉਹ ਵਾਪਸ ਨਹੀਂ ਆ ਸਕੇ। ਉਦੋਂ ਤੋਂ ਲੈ ਕੇ ਹੁਣ ਤੱਕ, ਉਨ੍ਹਾਂ ਨੂੰ ਵਾਪਸ ਲਿਆਉਣ ਦੀ ਉਡੀਕ ਲੰਬੀ ਹੁੰਦੀ ਜਾ ਰਹੀ ਹੈ। ਹੁਣ ਤਕ ਇਹ ਦੋਵੇਂ ਵਿਗਿਆਨੀ 281 ਦਿਨ ਤੋਂ ਪੁਲਾੜ ‘ਚ ਰਹਿ ਰਹੇ ਹਨ।