Syriya Drone Attack Viral Video :ਸੀਰੀਆ ਦੀ ਇਕ ਮਿਲਟਰੀ ਅਕੈਡਮੀ 'ਤੇ ਡਰੋਨ ਹਮਲੇ ਦੀ ਖਬਰ ਸਾਹਮਣੇ ਆਈ ਹੈ, ਜਿਸ 'ਚ ਘੱਟੋ-ਘੱਟ 100 ਲੋਕਾਂ ਦੀ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ। ਇਹ ਹਮਲਾ ਸੀਰੀਆ ਦੇ ਹੋਮਸ ਸ਼ਹਿਰ ਵਿੱਚ ਸਥਿਤ ਮਿਲਟਰੀ ਕਾਲਜ ਵਿੱਚ ਕੀਤਾ ਗਿਆ। ਜਦੋਂ ਇਹ ਹਮਲਾ ਹੋਇਆ, ਉਸ ਸਮੇਂ ਉੱਥੇ ਗ੍ਰੈਜੂਏਸ਼ਨ ਸਮਾਰੋਹ ਚੱਲ ਰਿਹਾ ਸੀ। ਵੀਰਵਾਰ ਨੂੰ ਹੋਏ ਇਸ ਡਰੋਨ ਹਮਲੇ 'ਚ 100 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਖਬਰ ਆ ਰਹੀ ਹੈ।
ਸੀਰੀਆ ਦੇ ਰੱਖਿਆ ਮੰਤਰੀ ਨੇ ਸਮਾਗਮ ਤੋਂ ਬਾਹਰ ਨਿਕਲਦੇ ਹੀ ਹੋਇਆ ਹਮਲਾ
ਇਸ ਡਰੋਨ ਹਮਲੇ 'ਚ ਦਰਜਨਾਂ ਲੋਕ ਜ਼ਖਮੀ ਵੀ ਹੋਏ ਹਨ। ਇਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਮੁਤਾਬਕ ਸੀਰੀਆ ਦੇ ਰੱਖਿਆ ਮੰਤਰੀ ਦੇ ਗ੍ਰੈਜੂਏਸ਼ਨ ਸਮਾਰੋਹ 'ਚੋਂ ਨਿਕਲਣ ਦੇ ਕੁਝ ਮਿੰਟਾਂ ਬਾਅਦ ਹੀ ਇਕ ਹਥਿਆਰਬੰਦ ਡਰੋਨ ਨੇ ਉਸ ਜਗ੍ਹਾ 'ਤੇ ਬੰਬਾਰੀ ਕੀਤੀ। ਬਿਆਨ ਵਿੱਚ ਕਿਸੇ ਸੰਗਠਨ ਦਾ ਜ਼ਿਕਰ ਨਹੀਂ ਕੀਤਾ ਗਿਆ ਅਤੇ ਨਾ ਹੀ ਕਿਸੇ ਸਮੂਹ ਨੇ ਤੁਰੰਤ ਹਮਲੇ ਦੀ ਜ਼ਿੰਮੇਵਾਰੀ ਲਈ ਹੈ।