ਕਾਬੁਲ: ਅਫਗਾਨਿਸਤਾਨ ਵਿੱਚ ਤਾਲਿਬਾਨ ਦੀ ਵਹਿਸ਼ੀ ਕਾਰਵਾਈ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਉਸਨੇ ਅਫਗਾਨਿਸਤਾਨ ਦੀ ਜੂਨੀਅਰ ਰਾਸ਼ਟਰੀ ਵਾਲੀਬਾਲ ਮਹਿਲਾ ਖਿਡਾਰੀ ਦਾ ਸਿਰ ਕਲਮ ਕਰ ਦਿੱਤਾ ਸੀ। ਇਹ ਖ਼ਬਰ ਟੀਮ ਦੇ ਕੋਚ ਦੇ ਬਿਆਨ ਦੇ ਆਧਾਰ 'ਤੇ ਸਾਹਮਣੇ ਆਈ ਹੈ।
ਮਹਿਜਬੀਨ ਹਾਕੀਮੀ ਅਫਗਾਨਿਸਤਾਨ ਦੀ ਜੂਨੀਅਰ ਮਹਿਲਾ ਵਾਲੀਬਾਲ ਟੀਮ ਲਈ ਖੇਡਦੀ ਸੀ। ਇੱਕ ਕੋਚ ਨੇ ਦੋਸ਼ ਲਾਇਆ ਕਿ ਤਾਲਿਬਾਨ ਨੇ ਅਕਤੂਬਰ ਦੇ ਸ਼ੁਰੂ ਵਿੱਚ ਉਸ ਦਾ ਸਿਰ ਕਲਮ ਕਰ ਦਿੱਤਾ ਸੀ।
ਇੱਕ ਇੰਟਰਵਿਊ ਵਿੱਚ ਕੋਚ ਨੇ ਕਿਹਾ ਕਿ ਮਹਿਜਬੀਨ ਹਾਕੀਮੀ ਨਾਂਅ ਦੀ ਖਿਡਾਰੀ ਨੂੰ ਅਕਤੂਬਰ ਦੇ ਸ਼ੁਰੂ ਵਿੱਚ ਤਾਲਿਬਾਨ ਨੇ ਮਾਰ ਦਿੱਤਾ ਸੀ। ਹਾਲਾਂਕਿ, ਇਹ ਖ਼ਬਰ ਸਾਹਮਣੇ ਨਹੀਂ ਆਈ ਕਿਉਂਕਿ ਤਾਲਿਬਾਨ ਨੂੰ ਇਸ ਘਿਨਾਉਣੀ ਹੱਤਿਆ ਬਾਰੇ ਕਿਸੇ ਨਾਲ ਗੱਲ ਕਰਨ ਤੋਂ ਮਨਾ ਕੀਤਾ ਸੀ।
ਮਹਿਜਬੀਨ ਅਸ਼ਰਫ ਗਨੀ ਦੀ ਸਰਕਾਰ ਦੇ ਪਤਨ ਤੋਂ ਪਹਿਲਾਂ, ਉਹ ਕਾਬੁਲ ਮਿਉਂਸਪੈਲਟੀ ਵਾਲੀਬਾਲ ਕਲੱਬ ਲਈ ਖੇਡਦੀ ਸੀ। ਉਹ ਕਲੱਬ ਦੀ ਸਟਾਰ ਖਿਡਾਰੀ ਸੀ। ਫਿਰ ਕੁਝ ਦਿਨ ਪਹਿਲਾਂ ਉਸ ਦੇ ਸਿਰ ਕਲਮ ਕੀਤੇ ਜਾਣ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੀ।
ਤਾਲਿਬਾਨ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਔਰਤਾਂ ਦੇ ਅਧਿਕਾਰਾਂ ਨੂੰ ਦਬਾ ਦਿੱਤਾ ਹੈ, ਅਫਗਾਨਿਸਤਾਨ ਵਿੱਚ ਹਰ ਤਰ੍ਹਾਂ ਦੀਆਂ ਖੇਡਾਂ ਸੰਕਟ ਦਾ ਸਾਹਮਣਾ ਕਰ ਰਹੀਆਂ ਹਨ। ਟੀਮ ਦੇ ਕੋਚ ਮੁਤਾਬਕ, ਮਹਿਲਾ ਖਿਡਾਰੀਆਂ ਦੀ ਇਸ ਸਮੇਂ ਸਭ ਤੋਂ ਮਾੜੀ ਹਾਲਤ ਹੈ, ਕਿਉਂਕਿ ਉਨ੍ਹਾਂ ਨੂੰ ਦੇਸ਼ ਛੱਡਣਾ ਪੈ ਰਿਹਾ ਹੈ, ਨਹੀਂ ਤਾਂ ਉਨ੍ਹਾਂ ਨੂੰ ਲੁਕ ਕੇ ਰਹਿਣਾ ਪੈ ਰਿਹਾ ਹੈ।
ਤਾਲਿਬਾਨ ਦੇ ਸੱਤਾ ਵਿੱਚ ਆਉਣ ਤੋਂ ਬਾਅਦ ਖੇਡਾਂ ਖਾਸ ਕਰਕੇ ਔਰਤਾਂ ਦੇ ਖੇਡਾਂ 'ਤੇ ਸਖ਼ਤ ਪਾਬੰਦੀਆਂ ਲਗਾਈਆਂ ਗਈਆਂ ਹਨ। ਦੇਸ਼ ਵਿੱਚ ਬਹੁਤ ਘੱਟ ਮਹਿਲਾ ਖਿਡਾਰੀਆਂ ਬਚੀਆਂ ਹਨ। ਜ਼ਿਆਦਾਤਰ ਖਿਡਾਰੀ ਦੇਸ਼ ਛੱਡ ਚੁੱਕੇ ਹਨ।
ਇਹ ਵੀ ਪੜ੍ਹੋ: Health Care Tips: ਸੰਤਰਾ, ਕੇਲਾ ਅਤੇ ਸੇਬ ਖਾਂਦੇ ਸਮੇਂ ਨਾ ਕਰੋ ਇਹ ਵੱਡੀ ਗਲਤੀ, ਜਾਣੋ ਇਨ੍ਹਾਂ ਨੂੰ ਖਾਣ ਦਾ ਸਹੀ ਤਰੀਕਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/