ਨਵੀਂ ਦਿੱਲੀ: ਅਫ਼ਗਾਨਿਸਤਾਨ 'ਚ ਤਾਲਿਬਾਨੀ ਦੇ ਕਬਜ਼ੇ ਤੋਂ ਬਾਅਦ ਕਈ ਤਰ੍ਹਾਂ ਦੇ ਵੀਡੀਓਜ਼ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਤਾਲਿਬਾਨੀ ਲੜਾਕੇ ਖੂਬ ਮੌਜ ਮਸਤੀ ਕਰਦੇ ਦਿਖਾਈ ਦਿੰਦੇ ਹਨ। ਅਜਿਹਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ। ਜਿਸ ਤਾਲਿਬਾਨ ਦੇ ਲੜਾਕੇ ਫੌਜੀ ਜਹਾਜ਼ ਨਾਲ ਪੀਂਘ ਪਾਕੇ ਝੂਟੇ ਲੈ ਰਹੇ ਹਨ।


ਵੀਡੀਓ ਵਾਇਰਲ


31 ਅਗਸਤ ਨੂੰ ਅਮਰੀਕਾ ਦੇ ਅਫ਼ਗਾਨਿਸਤਾਨ 'ਚੋਂ ਜਾਣ ਮਗਰੋਂ ਤਾਲਿਬਾਨ ਨੇ ਉੱਥੇ ਆਜ਼ਾਦੀ ਦਾ ਐਲਾਨ ਕੀਤਾ। ਉਸ ਤੋਂ ਬਾਅਦ ਉੱਥੇ ਨਵੀਂ ਕਾਰਜਕਾਰੀ ਸਰਕਾਰ ਦਾ ਗਠਨ ਹੋਇਆ। ਹੁਣ ਲੀਡਰ ਸਰਕਾਰ 'ਚ ਜਾ ਰਹੇ ਹਨ ਤਾਂ ਤਾਲਿਬਾਨ ਦੇ ਲੜਾਕੇ ਇਸ ਤਰ੍ਹਾਂ ਮਸਤੀ ਕਰਦੇ ਹਨ। ਵਾਇਰਲ ਵੀਡੀਓ 'ਚ ਤਾਲਿਬਾਨ ਦੇ ਲੜਾਕਿਆਂ ਨੂੰ ਪੀਂਘ ਝੂਟਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ।