ਨਵੀਂ ਦਿੱਲੀ: ਤਾਲਿਬਾਨ ਦੇ ਨੇਤਾ ਸ਼ੇਰ ਮੁਹੰਮਦ ਅੱਬਾਸ ਸਟਾਨਿਕਜ਼ਈ ਨੇ ਭਾਰਤ ਨੂੰ ਇੱਕ ਮਹੱਤਵਪੂਰਨ ਦੇਸ਼ ਦੱਸਦੇ ਹੋਏ ਭਾਰਤ ਨਾਲ ਵਿਆਪਕ ਆਰਥਿਕ ਅਤੇ ਵਪਾਰਕ ਸੰਬੰਧਾਂ ਦੀ ਇੱਛਾ ਜ਼ਾਹਰ ਕੀਤੀ ਹੈ। ਅਫਗਾਨਿਸਤਾਨ ਦੇ ਰਾਸ਼ਟਰੀ ਟੈਲੀਵਿਜ਼ਨ ਚੈਨਲ ਮਿੱਲੀ ਟੈਲੀਵਿਜ਼ਨ ਨੂੰ ਦਿੱਤੀ ਇੰਟਰਵਿਊ ਵਿੱਚ ਤਾਲਿਬਾਨ ਦੇ ਰਾਜਨੀਤਿਕ ਲੀਡਰਸ਼ਿਪ ਵਿੱਚ ਦੂਜੇ ਨੰਬਰ 'ਤੇ ਅਹਿਮ ਮੰਨੇ ਜਾਂਦੇ ਨੇਤਾ ਨੇ ਕਿਹਾ, "ਅਸੀਂ ਚਾਹੁੰਦੇ ਹਾਂ ਕਿ ਭਾਰਤ ਨਾਲ ਸਾਡੇ ਸਬੰਧ ਪਹਿਲਾਂ ਵਾਂਗ ਜਾਰੀ ਰਹਿਣ।"


ਉਨ੍ਹਾਂ ਕਿਹਾ ਕਿ ਅਫਗਾਨਿਸਤਾਨ ਦਾ ਭਾਰਤ ਨਾਲ ਵਪਾਰ ਪਾਕਿਸਤਾਨ ਦੇ ਰਸਤੇ ਵਿੱਚ ਬਹੁਤ ਮਹੱਤਵਪੂਰਨ ਹੈ। ਇਸਦੇ ਲਈ ਸਾਨੂੰ ਭਾਰਤ ਦੇ ਨਾਲ ਹਵਾਈ ਵਪਾਰ ਨੂੰ ਵੀ ਖੁੱਲ੍ਹਾ ਰੱਖਣ ਦੀ ਜ਼ਰੂਰਤ ਹੈ। ਅਫਗਾਨਿਸਤਾਨ ਦੇ ਕਾਰੋਬਾਰ ਨੂੰ ਹੁਣ ਤੱਕ ਮਦਦ ਦਿੰਦੇ ਆਏ ਭਾਰਤ ਅੱਗੇ ਕੀ ਫੈਸਲਾ ਲਵੇਗਾ ਇਸ ਦੀ ਤਸਵੀਰ ਅਜੇ ਸਪਸ਼ਟ ਨਹੀਂ ਹੈ। ਖਾਸ ਕਰਕੇ ਤਾਲਿਬਾਨ ਨਾਲ ਸਬੰਧਾਂ ਦੇ ਇਤਿਹਾਸ ਨੂੰ ਵੇਖਦਿਆਂ ਭਾਰਤ ਵਿੱਚ ਬਹੁਤ ਸਾਰੇ ਖਦਸ਼ੇ ਅਤੇ ਸੁਰੱਖਿਆ ਚਿੰਤਾਵਾਂ ਵੀ ਹਨ।


ਪਰ ਇਸ ਦੌਰਾਨ ਸੰਪਰਕ ਦਾ ਪੁਲ ਬਣਾਉਣ ਦੀ ਕੋਸ਼ਿਸ਼ ਕਰਦੇ ਹੋਏ, ਸੀਨੀਅਰ ਤਾਲਿਬਾਨ ਨੇਤਾ ਨੇ ਕਿਹਾ ਹੈ ਕਿ, ਅਸੀਂ ਆਪਣੇ ਵਪਾਰ, ਆਰਥਿਕ ਅਤੇ ਰਾਜਨੀਤਿਕ ਸਬੰਧਾਂ ਵਿੱਚ ਭਾਰਤ ਨੂੰ ਬਹੁਤ ਮਹੱਤਵ ਦਿੰਦੇ ਹਾਂ ਅਤੇ ਭਾਰਤ ਨਾਲ ਸੰਬੰਧ ਬਣਾਏ ਰੱਖਣਾ ਚਾਹੁੰਦੇ ਹਾਂ। ਉਨ੍ਹਾਂ ਨੇ ਇਨ੍ਹਾਂ ਸਾਰੇ ਮੁੱਦਿਆਂ 'ਤੇ ਭਾਰਤ ਨਾਲ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ।


ਉਨ੍ਹਾਂ ਨੇ ਕਿਹਾ, "ਮੈਂ ਪਾਕਿਸਤਾਨ ਦੇ ਲੋਕਾਂ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਸਾਡੇ ਸ਼ਰਨਾਰਥੀਆਂ ਨੂੰ ਇੰਨੇ ਸਾਲਾਂ ਤੱਕ ਪਨਾਹ ਦਿੱਤੀ। ਅਸੀਂ ਆਪਣੇ ਗੁਆਂਢੀ ਪਾਕਿਸਤਾਨ ਨਾਲ ਵੀ ਚੰਗੇ ਸਬੰਧਾਂ ਦੀ ਉਮੀਦ ਰੱਖਦੇ ਹਾਂ। ਸਾਡੇ ਰਿਸ਼ਤੇ ਸਕਾਰਾਤਮਕ ਹੋਣਗੇ ਅਤੇ ਅਸੀਂ ਦੋਵੇਂ ਗੈਰ-ਦਖਲਅੰਦਾਜ਼ੀ ਰਾਜਨੀਤੀ ਕਰਾਂਗੇ।


ਇਹ ਵੀ ਪੜ੍ਹੋ: Afghanistan Crisis: ਕਾਬੁਲ ਆਤਮਘਾਤੀ ਹਮਲੇ 'ਚ ਸ਼ਹੀਦ ਹੋਏ 13 ਫੌਜੀਆਂ ਦੀਆਂ ਦੇਹਾਂ ਅਮਰੀਕਾ ਪਹੁੰਚੀਆਂ, ਬਵਾਈ ਅੱਡੇ'ਤੇ ਪਹੁੰਚੇ ਰਾਸ਼ਟਰਪਤੀ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904