ਕਾਬੁਲ: ਤਾਲਿਬਾਨ ਵੱਲੋਂ ਅਫ਼ਗ਼ਾਨਿਸਾਨ ‘ਤੇ ਕਬਜ਼ਾ ਕਰਨ ਤੋਂ ਬਾਅਦ ਸਹਿਮ ਤੇ ਦਹਿਸ਼ਤ ਦਾ ਮਾਹੌਲ ਹੈ। ਅਜਿਹੇ ਵਿੱਚ ਕਈ ਲੋਕ ਦੇਸ਼ ਛੱਡ ਕੇ ਭੱਜ ਰਹੇ ਹਨ। ਤਾਲਿਬਾਨ ਰਾਜ ਵਿੱਚ ਸਭ ਤੋਂ ਜ਼ਿਆਦਾ ਖ਼ਤਰਾ ਔਰਤਾਂ ਲਈ ਹੈ ਪਰ ਹੁਣ ਉੱਥੇ ਪੁਰਸ਼ ਵੀ ਸੁਰੱਖਿਅਤ ਨਹੀਂ ਹਨ। ਮੀਡੀਆ ਰਿਪਰੋਟਾਂ ਮੁਤਾਬਕ ਇਕ ਗੇਅ ਸ਼ਖਸ ਨੂੰ ਕੁੱਟਿਆ ਤੇ ਫਿਰ ਉਸ ਨਾਲ ਰੇਪ ਕੀਤਾ। ਏਨਾ ਹੀ ਨਹੀਂ ਤਾਲਿਬਾਨੀਆਂ ਨੇ ਉਸ ਲੜਕੇ ਦੇ ਪਿਤਾ ਦਾ ਨੰਬਰ ਲਿਆ ਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦਾ ਬੇਟਾ ਸਮਲਿੰਗੀ ਹੈ। 


ਇਹ ਮਾਮਲਾ ਕਾਬੁਲ ਦਾ ਹੈ। ਰਿਪੋਰਟਾਂ ਮੁਤਾਬਕ ਕਈ ਸਮਲਿੰਗੀ ਲੋਕ ਅਫਗਾਨਿਸਤਾਨ ‘ਚ ਆਪਣੀ ਪਛਾਣ ਲੁਕਾਉਣ ਲਈ ਮਜਬੂਰ ਹੋ ਗਏ ਹਨ। ਕਿਉਂਕਿ ਤਾਲਿਬਾਨੀਆਂ ਤੋਂ ਉਨ੍ਹਾਂ ਨੂੰ ਵੱਡਾ ਖਤਰਾ ਹੈ। ਪਤਾ ਲੱਗਾ ਹੈ ਕਿ ਤਾਲਿਬਾਨੀ ਸਮਲਿੰਗੀ ਲੋਕਾਂ ਦੀ ਜਾਨ ਲੈਣ ਤੇ ਉੱਤਰੇ ਹੋਏ ਹਨ। ਅਜਿਹੇ ‘ਚ ਕਾਬੁਲ ਤੋਂ ਇਕ ਮਾਮਲੇ ਸਾਹਮਣੇ ਆਇਆ ਹੈ। ਜਿੱਥੇ ਦੋ ਤਾਲਿਬਾਨੀਆ ਨੇ ਇਕ ਸਮਲਿੰਗੀ ਸ਼ਖਸ ਨਾਲ ਦੋਸਤੀ ਕਰਨ ਦਾ ਨਾਟਕ ਕੀਤਾ ਤੇ ਫਿਰ ਉਸ਼ ਨੂੰ ਮਿਲਣ ਲਈ ਬੁਲਾਇਆ।


ਇਹ ਸ਼ਖਸ ਆਪਣੇ ਘਰ ਹੀ ਲੁਕਿਆ ਰਹਿੰਦਾ ਸੀ। ਜਦੋਂ ਉਸ ਨੂੰ ਤਾਲਿਬਾਨੀਆਂ 'ਤੇ ਵਿਸ਼ਵਾਸ ਹੋ ਗਿਆ ਤਾਂ ਉਹ ਉਨ੍ਹਾਂ ਨੂੰ ਮਿਲਣ ਗਿਆ ਪਰ ਦੋਵਾਂ ਤਾਲਿਬਾਨੀਆਂ ਨੇ ਮਿਲਦਿਆਂ ਹੀ ਉਸ ਦੀ ਖੂਬ ਕੁੱਟਮਾਰ ਕੀਤੀ ਤੇ ਫਿਰ ਉਸ ਦਾ ਬਲਾਤਕਾਰ ਕੀਤਾ। ਇਸ ਘਟਨਾ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਤਾਲਿਬਾਨ ਰਾਜ ‘ਚ ਔਰਤਾਂ ਦੇ ਨਾਲ ਨਾਲ ਸਮਲਿੰਗੀ ਲੋਕਾਂ ਦੀ ਜ਼ਿੰਦਗੀ ਵੀ ਕਿੰਨੀ ਮੁਸ਼ਕਿਲ ਹੋਵੇਗੀ।


ਹਾਲਾਂਕਿ ਤਾਲਿਬਾਨ ਦਾ ਇਹ ਦਾਅਵਾ ਹੈ ਕਿ ਉਹ ਪਹਿਲਾਂ ਨਾਲੋਂ ਬਦਲ ਚੁੱਕੇ ਹਨ। ਪਰ ਜਿਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ, ਇਸ ਤੋਂ ਸਪਸ਼ਟ ਹੈ ਕਿ ਤਾਲਿਬਾ ਸਿਰਫ ਫੋਕੇ ਦਾਅਵੇ ਕਰ ਰਿਹਾ ਹੈ ਜਦਕਿ ਸੱਚਾਈ ਕੁਝ ਹੋਰ ਹੈ।