Tarek Fatah Passed Away: ਪਾਕਿਸਤਾਨੀ ਮੂਲ ਦੇ ਲੇਖਕ ਤਾਰਿਕ ਫਤਿਹ ਦਾ ਸੋਮਵਾਰ ਨੂੰ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਤਾਰਿਕ ਫਤਿਹ ਦੀ ਬੇਟੀ ਨਤਾਸ਼ਾ ਫਤਿਹ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।


ਨਤਾਸ਼ਾ ਨੇ ਟਵੀਟ ਕੀਤਾ, "ਪੰਜਾਬ ਦਾ ਸ਼ੇਰ, ਭਾਰਤ ਦਾ ਪੁੱਤਰ, ਕੈਨੇਡਾ ਦਾ ਪ੍ਰੇਮੀ, ਸੱਚ ਦਾ ਬੁਲਾਰਾ, ਇਨਸਾਫ਼ ਲਈ ਲੜਨ ਵਾਲਾ, ਦਲਿਤਾਂ ਅਤੇ ਦੱਬੇ-ਕੁਚਲੇ ਲੋਕਾਂ ਦੀ ਆਵਾਜ਼, ਤਾਰਿਕ ਫਤਿਹ ਨੇ ਬੈਟਨ ਪਾਸ ਕਰ ਦਿੱਤਾ ਹੈ। ਉਨ੍ਹਾਂ ਦੀ ਕ੍ਰਾਂਤੀ ਸਾਰਿਆਂ ਲਈ ਜਾਰੀ ਰਹੇਗੀ।" ਜਿਹੜੇ ਉਨ੍ਹਾਂ ਨੂੰ ਜਾਣਦੇ ਸਨ ਅਤੇ ਪਿਆਰ ਕਰਦੇ ਸਨ।"



ਕੈਨੇਡਾ ਵਿੱਚ ਰਹਿਣ ਵਾਲੇ ਲੇਖਕ ਇਸਲਾਮ ਅਤੇ ਅੱਤਵਾਦ ਬਾਰੇ ਆਪਣੇ ਪ੍ਰਗਤੀਸ਼ੀਲ ਵਿਚਾਰਾਂ ਲਈ ਜਾਣੇ ਜਾਂਦੇ ਸੀ। ਫਤਿਹ ਨੇ ਕਈ ਵਾਰ ਪਾਕਿਸਤਾਨ ਦੀ ਆਲੋਚਨਾ ਕਰਦਿਆਂ ਹੋਇਆਂ ਕੇਂਦਰ ਦੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਨੂੰ ਆਪਣਾ ਸਮਰਥਨ ਜ਼ਾਹਰ ਕੀਤਾ ਸੀ।


ਇਹ ਵੀ ਪੜ੍ਹੋ: Amritpal Singh: ਅੰਮ੍ਰਿਤਪਾਲ ਸਿੰਘ ਦੀਆਂ ਮੁਸ਼ਕਲਾਂ ਵਧੀਆਂ, ਐਨਆਈਏ ਦੇ ਨਾਲ ਹੀ ਹੁਣ ਰਾਅ ਨੇ ਵੀ ਪੁੱਛਗਿੱਛ ਦੀ ਖਿੱਚੀ ਤਿਆਰੀ


ਉਨ੍ਹਾਂ ਦੀ ਮੌਤ 'ਤੇ ਭਾਰਤੀ ਫਿਲਮ ਨਿਰਮਾਤਾ ਵਿਵੇਕ ਅਗਨੀਹੋਤਰੀ ਨੇ ਟਵੀਟ ਕਰਕੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਲਿਖਿਆ, "ਇਕ ਹੀ ਸੀ ਤਾਰਿਕ ਫਤਿਹ- ਦਲੇਰ, ਬੁੱਧੀਮਾਨ, ਗਿਆਨਵਾਨ, ਚਿੰਤਕ, ਮਹਾਨ ਬੁਲਾਰਾ। ਤਾਰਿਕ, ਮੇਰੇ ਭਰਾ, ਤੁਹਾਨੂੰ ਇੱਕ ਨਜ਼ਦੀਕੀ ਦੋਸਤ ਵਜੋਂ ਪਾ ਕੇ ਖੁਸ਼ੀ ਹੋਈ। ਓਮ ਸ਼ਾਂਤੀ।"



ਤਾਰਿਕ ਫਤਿਹ ਦਾ ਜਨਮ 1949 ਵਿੱਚ ਪਾਕਿਸਤਾਨ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ 1980 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਕੈਨੇਡਾ ਚਲੇ ਗਏ ਸਨ। ਉਨ੍ਹਾਂ ਨੇ ਕੈਨੇਡਾ ਵਿੱਚ ਇੱਕ ਸਿਆਸੀ ਕਾਰਕੁੰਨ, ਪੱਤਰਕਾਰ ਅਤੇ ਟੈਲੀਵਿਜ਼ਨ ਹੋਸਟ ਵਜੋਂ ਕੰਮ ਕੀਤਾ ਹੈ ਅਤੇ ਕਈ ਕਿਤਾਬਾਂ ਲਿਖੀਆਂ ਸਨ।


ਇਹ ਵੀ ਪੜ੍ਹੋ: Punjab News : ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਖੇ ਵਾਪਰੀ ਘਟਨਾ ਬੇਹੱਦ ਨਿੰਦਣਯੋਗ : CM ਮਾਨ