Mobile Phone Blast: ਮੋਬਾਈਲ ਫੋਨਾਂ 'ਚ ਧਮਾਕਿਆਂ ਦੀਆਂ ਖਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਇਸ ਵਿਚਾਲੇ ਇੱਕ ਹੋਰ ਭਿਆਨਕ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣਨ ਤੋਂ ਬਾਅਦ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ, ਮੋਬਾਇਲ ਫੋਨ ਕਾਰਨ ਘਰ 'ਚ ਇੰਨੀ ਭਿਆਨਕ ਸਥਿਤੀ ਪੈਦਾ ਹੋ ਗਈ ਕਿ ਚਾਰ ਲੋਕ ਸੜ ਕੇ ਸੁਆਹ ਹੋ ਗਏ। ਇਸ ਦੌਰਾਨ ਝਟਕੇ ਵਿੱਚ ਹੀ ਸਭ ਕੁਝ ਤਬਾਹ ਹੋ ਗਿਆ।


ਜਾਣੋ ਕਿੱਥੋਂ ਦਾ ਹੈ ਮਾਮਲਾ


ਹਾਲਾਂਕਿ ਇਸ ਦੌਰਾਨ ਗੁਆਂਢੀਆਂ ਨੇ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਕੁਝ ਨਾ ਹੋ ਸਕਿਆ। ਜਦੋਂ ਤੱਕ ਫਾਇਰ ਬ੍ਰਿਗੇਡ ਦੀ ਟੀਮ ਪਹੁੰਚੀ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ। ਦੱਸ ਦੇਈਏ ਕਿ ਇਹ ਮਾਮਲਾ ਸਪੇਨ ਦਾ ਹੈ। ਮੋਬਾਈਲ ਫੋਨ ਕਾਰਨ ਘਰ ਵਿੱਚ ਲੱਗਣ ਵਾਲੀ ਅੱਗ ਤੋਂ ਬਾਅਦ 47 ਸਾਲ ਜੋਸ ਐਂਟੋਨੀਓ ਰੇਂਡਨ, 56 ਸਾਲ ਉਸਦੀ ਪਤਨੀ ਐਂਟੋਨੀਆ ਹਿਡਾਲਗੋ, ਉਨ੍ਹਾਂ ਦੇ ਦੋ ਪੁੱਤਰਾਂ 20 ਸਾਲ ਕੇ ਜੋਸ ਐਂਟੋਨੀਓ ਅਤੇ 16 ਸਾਲ ਐਡਰੀਅਨ ਦੀ ਮੌਤ ਹੋ ਗਈ। ਅੱਗ ਲੱਗਣ ਤੋਂ ਬਾਅਦ ਗੁਆਂਢੀਆਂ ਨੇ ਉਨ੍ਹਾਂ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਲਈ ਦਰਵਾਜ਼ੇ ਅਤੇ ਰੇਲਿੰਗ ਲਗਾਈ ਹੋਣ ਕਾਰਨ ਕੋਈ ਵੀ ਅੰਦਰ ਨਹੀਂ ਜਾ ਸਕਿਆ।


Read More: Salman Khan: 'ਰੱਬ ਦੀ ਸੌਂਹ, ਤੈਨੂੰ ਕੁੱਤਾ ਨਾ ਬਣਾ ਦਿੱਤਾ, ਤਾਂ ਮੇਰਾਂ ਨਾਂਅ...', ਸਲਮਾਨ ਦੇ ਗੁੱਸੇ ਦਾ ਸ਼ਿਕਾਰ ਹੋਇਆ ਇਹ ਸ਼ਖਸ਼



ਸੋਫੇ ਦੇ ਹੇਠਾਂ ਚਾਰਜ 'ਤੇ ਲੱਗਿਆ ਹੋਇਆ ਸੀ ਫੋਨ, ਉਸ ਵਿੱਚ ਧਮਾਕਾ ਹੋ ਗਿਆ


ਘਟਨਾ ਬਾਰੇ ਆਸ-ਪਾਸ ਦੇ ਲੋਕਾਂ ਨੇ ਦੱਸਿਆ ਕਿ ਜਦੋਂ ਘਰ ਧੂੰਏਂ ਨਾਲ ਭਰ ਗਿਆ ਤਾਂ ਸ਼ਾਇਦ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਪਰ ਕੋਈ ਵੀ ਮਦਦ ਨਾ ਕਰ ਸਕਿਆ। ਪੁਲਿਸ ਨੇ ਪੁਸ਼ਟੀ ਕੀਤੀ ਹੈ ਕਿ ਅੱਗ ਸੋਫੇ ਦੇ ਹੇਠਾਂ ਚਾਰਜਿੰਗ ਕਰ ਰਹੇ ਇੱਕ ਫੋਨ ਤੋਂ ਸ਼ੁਰੂ ਹੋਈ ਸੀ। ਦੱਸਿਆ ਜਾ ਰਿਹਾ ਹੈ ਕਿ ਚਾਰਜ ਕਰਦੇ ਸਮੇਂ ਮੋਬਾਇਲ ਫੋਨ ਫਟ ਗਿਆ ਸੀ।


ਜਾਣਕਾਰੀ ਮੁਤਾਬਕ, ਸਵੇਰੇ 8 ਵਜੇ ਦੇ ਕਰੀਬ ਇਹ ਘਟਨਾ ਵਾਪਰੀ। ਮੰਨਿਆ ਜਾ ਰਿਹਾ ਹੈ ਕਿ ਪੀੜਤ ਸੌਂ ਰਹੇ ਸਨ, ਜਦੋਂ ਅੱਗ ਲੱਗੀ ਗਈ। ਘਰ 'ਚ ਸੁਰੱਖਿਆ ਲਈ ਲੋਹੇ ਦੀ ਜਾਲੀ ਅਤੇ ਦਰਵਾਜ਼ੇ ਲੱਗੇ ਹੋਏ ਸਨ, ਜਿਸ ਕਾਰਨ ਕੋਈ ਬਾਹਰੀ ਵਿਅਕਤੀ ਘਰ 'ਚ ਦਾਖਲ ਨਹੀਂ ਹੋ ਸਕਦਾ ਸੀ। ਫਲਾਂ ਦੇ ਵਪਾਰੀ ਜੋਸ ਐਂਟੋਨੀਓ ਦੀ ਲਾਸ਼ ਘਰ ਦੀ ਉਪਰਲੀ ਮੰਜ਼ਿਲ 'ਤੇ ਮਿਲੀ, ਜਦੋਂ ਕਿ ਉਸ ਦੀ ਪਤਨੀ ਅਤੇ ਬੱਚੇ ਜ਼ਮੀਨੀ ਮੰਜ਼ਿਲ 'ਤੇ ਸਨ। ਫਾਇਰ ਬ੍ਰਿਗੇਡ ਦੀ ਟੀਮ ਕਿਸੇ ਤਰ੍ਹਾਂ ਦਰਵਾਜ਼ਾ ਤੋੜ ਕੇ ਘਰ ਅੰਦਰ ਦਾਖਲ ਹੋਈ।


ਦੱਸਿਆ ਜਾ ਰਿਹਾ ਹੈ ਕਿ ਇਹ ਬਹੁਤ ਹੀ ਭਿਆਨਕ ਘਟਨਾ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੈਲੈਂਸੀਆ ਵਿਚ ਦੋ ਰਿਹਾਇਸ਼ੀ ਅਪਾਰਟਮੈਂਟਾਂ ਵਿਚ ਭਿਆਨਕ ਅੱਗ ਲੱਗ ਗਈ ਸੀ। ਜਿਸ ਵਿੱਚ 10 ਲੋਕ ਅਤੇ ਲਗਭਗ 100 ਪਾਲਤੂ ਜਾਨਵਰਾਂ ਦੀ ਮੌਤ ਹੋ ਗਈ ਸੀ। ਮੋਬਾਈਲ ਫੋਨਾਂ ਕਾਰਨ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ, ਇਸ ਲਈ ਮਾਹਿਰਾਂ ਦੀ ਸਲਾਹ ਹੈ ਕਿ ਚਾਰਜਿੰਗ ਦੌਰਾਨ ਫੋਨ ਦੀ ਵਰਤੋਂ ਨਾ ਕਰੋ ਅਤੇ ਇਸ ਨੂੰ ਦੂਰ ਰੱਖ ਕੇ ਸੌਂਵੋ।