ਹਸਟਨ: ਅਮਰੀਕਾ ਦੇ ਟੈਕਸਾਸ ਦੇ ਸੈਨ ਏਂਟੋਨੀਓ ‘ਚ ਸਿੱਖਾਂ ਵੱਲੋਂ ਸਰਕਾਰੀ ਮੁਲਾਜ਼ਮਾਂ ਨੂੰ ਫਰੀ ਖਾਣਾ ਦੇਣ ਦਾ ਉਪਰਾਲਾ ਕੀਤਾ ਹੈ। ਇਹ ਕਰਮਚਾਰੀ ਅਮਰੀਕੀ ਸਰਕਾਰ ਦੇ ਸ਼ੱਟਡਾਊਨ ਦੇ ਚਲਦੇ ਬਿਨਾ ਤਨਖ਼ਾਹਾਂ ਦੇ ਘਰ ਬੈਠੇ ਹਨ। ਸਭ ਮੁਲਾਜ਼ਮਾਂ ਨੂੰ ਸਿੱਖਾਂ ਵੱਲੋਂ 11 ਜਨਵਰੀ ਤੋਂ ਤਿੰਨ ਦਿਨਾਂ ਤਕ ਸ਼ਾਕਾਹਾਰੀ ਖਾਣਾ ਦਿੱਤਾ ਗਿਆ।



ਸਿੱਖਾਂ ਨੇ ਗੁਰੂ ਘਰ ‘ਚ ਤਿਆਰ ਕੀਤਾ ਲੰਗਰ ਮਲਾਜ਼ਮਾਂ 'ਚ ਵਰਤਾਇਆ। ਸਰਕਾਰੀ ਸ਼ੱਟਡਾਊਨ ਦਾ ਇਹ ਚੌਥਾ ਹਫਤਾ ਹੈ। ਜਿਸ ਦੇ ਚਲਦੇ ਹੁਣ 8 ਲੱਖ ਤੋਂ ਵੀ ਜ਼ਿਆਦਾ ਕਰਮਚਾਰੀ ਬਿਨਾਂ ਤਨਖ਼ਾਹ ਦੇ ਕੰਮ ਤੋਂ ਕੱਢ ਦਿੱਤੇ ਗਏ ਹਨ।

ਸ਼ੁੱਕਰਵਾਰ ਇੱਕ ਫੇਸਬੁਕ ਪੋਸਟ ਰਾਹੀਂ ਸ਼ੱਟਡਾਊਨ ਨਾਲ ਪ੍ਰਭਾਵਿਤ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਛੁੱਟੀ ਦੌਰਾਨ ਖਾਣੇ ‘ਤੇ ਸਿੱਖ ਸੈਂਟਰ ‘ਚ ਆਉਣ ਦਾ ਸੱਦਾ ਦਿੱਤਾ ਗਿਆ। ਇਸ ਮੁਹਿਮ ‘ਚ ਕਈ ਹੋਰ ਲੋਕਾਂ ਨੂੰ ਵੀ ਆਪ ਮੁਹਾਰੇ ਸੇਵਾ ਕਰਨ ਲਈ ਉਤਸ਼ਾਹਿਤ ਕੀਤਾ।



ਇਹ ਸ਼ਟੱਡਾਊਨ 22 ਦਸੰਬਰ ਤੋਂ ਉਸ ਸਮੇਂ ਤੋਂ ਸ਼ੁਰੂ ਹੋਇਆ ਜਦੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੈਕਸੀਕੋ ਨਾਲ ਲੱਗੇ ਬਾਰਡਰ ‘ਤੇ ਕੰਧ ਬਣਾਉਣ ਲਈ 5.7 ਅਰਬ ਡਾਲਰ ਦੇ ਫੰਡਾਂ ਦੀ ਮੰਗ ਕੀਤੀ। ਵਿਰੋਧੀ ਧਿਰ ਨੇ ਇਸ ਦਾ ਵਿਰੋਧ ਕੀਤਾ ਅਤੇ 4 ਲੱਖ ਕਰਮਚਾਰੀਆਂ ਨੂੰ ਜਬਰਨ ਛੁੱਟੀ ‘ਤੇ ਭੇਜ ਦਿੱਤਾ ਗਿਆ। ਅਮਰੀਕੀ ਇਤਿਹਾਸ ਦਾ ਇਹ ਸਭ ਤੋਂ ਵੱਡਾ ਸ਼ੱਟਡਾਊਨ ਹੈ।