ਥਾਇਲੈਂਡ 'ਚ ਰਹਿਣ ਵਾਲੀ ਇਕ ਮਹਿਲਾ ਅਚਾਨਕ ਤੋਂ ਕਰੋੜਪਤੀ ਬਣ ਗਈ। ਦਰਅਸਲ ਜਦੋਂ ਉਹ ਆਪਣੇ ਘਰ ਕੋਲ ਬੀਚ 'ਚ ਟਹਿਲ ਰਹੀ ਸੀ ਉਦੋਂ ਉਸ ਦਾ ਪੈਰ ਇਕ ਪੱਥਰ ਜਿਹੇ ਟੁਕੜੇ 'ਤੇ ਪਿਆ ਤੇ ਜਦੋਂ ਮਹਿਲਾ ਨੇ ਉਸ ਨੂੰ ਹੱਥ 'ਚ ਚੁੱਕ ਕੇ ਦੇਖਿਆ ਤਾਂ ਉਹ ਵੇਲ ਮੱਛੀ ਦੀ ਉਲਟੀ ਨਿੱਕਲੀ ਜਿਸਦੀ ਕੀਮਤ ਕਰੀਬ ਦੋ ਕਰੋੜ ਰੁਪਏ ਦੱਸੀ ਜਾ ਰਹੀ ਹੈ।


ਇਸ ਕਰੋੜਪਤੀ ਮਹਿਲਾ ਦਾ ਨਾਂਅ ਸਿਰੀਪੌਰਨ ਨਿਮਰੀਨ ਹੈ। ਜੋ ਬੀਚ ਦੇ ਕਿਨਾਰੇ ਬਣੇ ਘਰ 'ਚ ਹੀ ਰਹਿੰਦੀ ਹੈ। ਇਸ ਮਹਿਲਾ ਨੇ ਦੱਸਿਆ ਕਿ ਉਸਨੇ ਜਦੋਂ ਦੋ ਕਰੋੜ ਦਾ ਖਜ਼ਾਨਾ ਮਿਲਿਆ ਸੀ ਤਾਂ ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ।


ਤੈਰਦਾ ਸੋਨਾ ਕਿਉਂ ਕਹਾਉਂਦੀ ਵੇਲ ਮੱਛੀ


ਪਹਿਲੀ ਨਜ਼ਰ 'ਚ ਵੇਲ ਦੀ ਉਲਟੀ ਨੂੰ ਪਛਾਣ ਸਕਣਾ ਮੁਸ਼ਕਿਲ ਹੁੰਦਾ ਹੈ। ਇਹ ਇਕ ਚੱਟਾਨ ਦੀ ਤਰ੍ਹਾਂ ਨਜ਼ਰ ਆਉਂਦੀ ਹੈ। ਹਾਲਾਂਕਿ ਇਸਦੀ ਕੀਮਤ ਬੇਹੱਦ ਜ਼ਿਆਦਾ ਹੁੰਦੀ ਹੈ। ਜਿਸ ਕਾਰਨ ਇਸ ਨੂੰ ਤੈਰਦਾ ਸੋਨਾ ਕਿਹਾ ਜਾਂਦਾ ਹੈ। ਦੁਨੀਆਂ ਦੇ ਕਈ ਹਿੱਸਿਆਂ 'ਚ ਇਸ ਦੀ ਤਸਕਰੀ ਵੀ ਕੀਤੀ ਜਾਂਦੀ ਹੈ। ਭਾਰਤ 'ਚ ਵੀ ਵੇਲ ਦੀ ਉਲਟੀ ਦੀ ਕੀਮਤ ਕਰੋੜਾਂ ਚ ਹੈ।


ਕਿਉਂ ਐਨੀ ਮਹਿੰਗੀ ਹੁੰਦੀ ਹੈ ਵੇਲ ਦੀ ਉਲਟੀ


ਜਦੋਂ ਸਿਰਪੌਰਨ ਨਿਆਮਰਿਨ ਬੀਚ ਦੇ ਕੋਲ ਟਹਿਲ ਰਹੀ ਸੀ। ਉਦੋਂ ਉਸ ਨੂੰ ਇਕ ਚੱਟਾਨ ਜਿਹੀ ਚੀਜ਼ ਦਿਖੀ ਜਿਸ ਦੀ ਮਹਿਕ ਉਸ ਮੱਛੀ ਦੀ ਤਰ੍ਹਾਂ ਲੱਗੀ। ਫਿਰ ਉਸ ਨੇ ਇਸ ਦੀ ਜਾਂਚ ਕਰਨ ਲਈ ਉਲਟੀ ਨੂੰ ਆਪਣੇ ਗਵਾਂਢੀਆਂ ਨੂੰ ਵੀ ਦਿਖਾਇਆ। ਜਦੋਂ ਉਸ ਨੂੰ ਪਤਾ ਲੱਗਾਾ ਕਿ ਇਹ ਵੇਲ ਦੀ ਉਲਟੀ ਹੈ। ਜੋ 12 ਇੰਚ ਚੌੜੀ ਤੇ 24 ਇੰਚ ਲੰਬੀ ਹੈ। ਉੱਥੇ ਹੀ ਇਸ ਦੀ ਕਰੀਬ 1.91 ਕਰੋੜ ਰੁਪਏ ਹੈ।


ਵੇਲ ਦੀ ਉਲਟੀ ਦਾ ਇਸਤੇਮਾਲ ਪਰਫਿਊਮ ਇੰਡਸਟਰੀ 'ਚ ਕੀਤਾ ਜਾਂਦਾ ਹੈ। ਇਸ 'ਚ ਮੌਜੂਦ ਐਲਕੋਹਲ ਦਾ ਇਸਤੇਮਾਲ ਮਹਿੰਗ ਬਰੈਂਡ ਪਰਫਿਊਮ ਬਣਾਉਣ 'ਚ ਕਰਦੇ ਹਨ। ਇਸ ਦੀ ਮਦਦ ਨਾਲ ਪਰਫਿਊਮ ਦੀ ਮਹਿਕ ਲੰਬੇ ਸਮੇਂ ਤਕ ਬਣੀ ਰਹਿੰਦੀ ਹੈ। ਇਸ ਵਜ੍ਹਾ ਨਾਲ ਵਿਗਿਆਨੀਆਂ ਨੇ ਇਸ ਨੂੰ ਤੈਰਦਾ ਹੋਇਆ ਸੋਨਾ ਵੀ ਕਿਹਾ ਹੈ।