Baba Vanga Predictions: ਬਾਬਾ ਵੇਂਗਾ ਵੱਲੋਂ ਅਜਿਹੀਆਂ ਕਈ ਭਵਿੱਖਬਾਣੀਆਂ ਕੀਤੀਆਂ ਗਈਆਂ, ਜੋ ਸੱਚ ਹੋਈਆਂ ਹਨ। ਇਹ ਭਵਿੱਖਬਾਣੀਆਂ ਕਈ ਦਹਾਕੇ ਪਹਿਲਾਂ ਬਾਬਾ ਵੇਂਗਾ ਨੇ ਕੀਤੀਆਂ ਸਨ। ਜਿਨ੍ਹਾਂ ਦੇ ਆਉਣ ਵਾਲੇ ਸਮੇਂ ਵਿੱਚ ਨਤੀਜੇ ਵੀ ਵੇਖਣ ਨੂੰ ਮਿਲੇ, ਇਨ੍ਹਾਂ ‘ਤੇ ਅੱਜ ਵੀ ਲੋਕ ਵਿਸ਼ਵਾਸ ਕਰਦੇ ਹਨ। ਦੱਸ ਦੇਈਏ ਕਿ ਵੈਂਜੇਲਿਆ ਪਾਂਡੇਵਾ ਗੁਸ਼ਤੇਰੋਵਾ ਨੂੰ ਬਾਬਾ ਵੇਂਗਾ ਵਜੋਂ ਜਾਣਿਆ ਜਾਂਦਾ ਹੈ। ਵੇਂਗਾ ਇੱਕ ਅੰਨ੍ਹਾ ਬਲਗੇਰੀਅਨ ਪੈਗੰਬਰ ਸੀ ਜਿਸਦੀ 1996 ਵਿੱਚ 85 ਸਾਲ ਦੀ ਉਮਰ ਵਿੱਚ ਮੌਤ ਹੋ ਗਈ ਸੀ। Marka.com ਦੇ ਅਨੁਸਾਰ, ਉਨ੍ਹਾਂ ਦੀਆਂ ਪ੍ਰਮੁੱਖ ਭਵਿੱਖਬਾਣੀਆਂ ਵਿੱਚੋਂ ਇੱਕ ਸੀ 11 ਸਤੰਬਰ 2001 ਨੂੰ ਨਿਊਯਾਰਕ ਦੇ ਟਵਿਨ ਟਾਵਰਾਂ ਉੱਤੇ ਹਮਲਾ ਹੋਇਆ ਸੀ। ਤਾਂ ਆਓ ਜਾਣਦੇ ਹਾਂ ਬਾਬਾ ਵੇਂਗਾ ਨੇ ਆਉਣ ਵਾਲੇ ਸਾਲਾਂ ਲਈ ਕਿਹੜੀਆਂ ਭਵਿੱਖਬਾਣੀਆਂ ਕੀਤੀਆਂ ਹਨ।



ਬਾਬਾ ਵੇਂਗਾ ਨੇ ਆਉਣ ਵਾਲੇ ਸਾਲਾਂ ਲਈ ਕੀ ਭਵਿੱਖਬਾਣੀ ਕੀਤੀ?



2025: ਯੂਰਪ ਵਿੱਚ ਟਕਰਾਅ ਦੌਰਾਨ ਮਹਾਂਦੀਪ ਤਬਾਹ ਹੋਏ ਜਾਏਗਾ 
2028: ਊਰਜਾ ਦੇ ਨਵੇਂ ਸਰੋਤ ਲੱਭਣ ਦੀ ਕੋਸ਼ਿਸ਼ ਵਿੱਚ ਮਨੁੱਖ ਸ਼ੁੱਕਰ ਗ੍ਰਹਿ ਤੱਕ ਪਹੁੰਚ ਜਾਵੇਗਾ।
2033: ਧਰੁਵੀ ਬਰਫ਼ ਪਿਘਲ ਜਾਵੇਗੀ, ਜਿਸ ਨਾਲ ਸਮੁੰਦਰ ਦਾ ਪੱਧਰ ਨਾਟਕੀ ਢੰਗ ਨਾਲ ਵਧੇਗਾ
2076: ਕਮਿਊਨਿਜ਼ਮ ਵਿਸ਼ਵ ਪੱਧਰ 'ਤੇ ਵਾਪਸ ਆਵੇਗਾ
2130: ਬਾਹਰੀ ਸਭਿਅਤਾ ਨਾਲ ਸੰਪਰਕ ਹੋਵੇਗਾ
2170: ਵਿਸ਼ਵਵਿਆਪੀ ਕਾਲ ਪੈ ਜਾਵੇਗਾ
3005: ਮੰਗਲ 'ਤੇ ਜੰਗ ਹੋਵੇਗੀ
3797: ਧਰਤੀ ਤਬਾਹ ਹੋ ਜਾਵੇਗੀ, ਜਦੋਂ ਮਨੁੱਖਤਾ ਸੂਰਜੀ ਪ੍ਰਣਾਲੀ ਦੇ ਅੰਦਰ ਕਿਸੇ ਹੋਰ ਗ੍ਰਹਿ ਦੀ ਯਾਤਰਾ ਕਰਨ ਦੇ ਯੋਗ ਹੋਵੇਗੀ
5079: ਦੁਨੀਆ ਖਤਮ ਹੋ ਜਾਏਗੀ



ਜਾਣੋ ਬਾਬਾ ਵੇਂਗਾ ਨੇ ਸਾਲ 2024 ਲਈ ਕੀ ਭਵਿੱਖਬਾਣੀ ਕੀਤੀ 


ਬਾਬਾ ਵੇਂਗਾ ਦੀ ਭਵਿੱਖਬਾਣੀ ਅਨੁਸਾਰ, ਸਾਲ 2024 ਵਿੱਚ ਕੈਂਸਰ ਦੇ ਨਾਲ-ਨਾਲ ਕਈ ਲਾਇਲਾਜ ਬਿਮਾਰੀਆਂ ਦਾ ਵੀ ਇਲਾਜ ਕੀਤਾ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਕਈ ਵਿਗਿਆਨੀ ਜਲਦ ਹੀ ਕੈਂਸਰ ਦੀ ਵੈਕਸੀਨ ਲੱਭਣ ਦਾ ਦਾਅਵਾ ਕਰ ਰਹੇ ਹਨ।



ਬਾਬਾ ਵੇਂਗਾ ਦੀ ਅਗਲੀ ਭਵਿੱਖਬਾਣੀ ਆਰਥਿਕ ਸੰਕਟ ਨਾਲ ਸਬੰਧਤ ਹੈ। ਬਾਬਾ ਅਨੁਸਾਰ ਸਾਲ 2024 ਵਿੱਚ ਪੂਰੀ ਦੁਨੀਆ ਇੱਕ ਵੱਡੇ ਆਰਥਿਕ ਸੰਕਟ ਵਿੱਚੋਂ ਲੰਘੇਗੀ। ਬਾਬਾ ਵੇਂਗਾ ਅਨੁਸਾਰ ਦੇਸ਼ ਦਾ ਸਭ ਤੋਂ ਵੱਡਾ ਦੇਸ਼ ਸਾਲ 2024 ਵਿੱਚ ਜੈਵਿਕ ਹਥਿਆਰਾਂ ਦਾ ਪ੍ਰੀਖਣ ਕਰ ਸਕਦਾ ਹੈ। ਬਾਬਾ ਵੇਂਗਾ ਦੀ ਇਹ ਭਵਿੱਖਬਾਣੀ ਸੱਚਮੁੱਚ ਖ਼ਤਰਨਾਕ ਹੈ। ਬਾਬਾ ਵੇਂਗਾ ਨੇ ਇਸ ਸਾਲ ਗਲੋਬਲ ਵਾਰਮਿੰਗ ਬਾਰੇ ਵੀ ਚੇਤਾਵਨੀ ਦਿੱਤੀ ਹੈ। ਉਨ੍ਹਾਂ ਮੁਤਾਬਕ ਸਾਲ 2024 'ਚ ਪੂਰੀ ਦੁਨੀਆ ਨੂੰ ਮੌਸਮ ਸੰਬੰਧੀ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ।