ਖ਼ਬਰ ਦੁਬਈ ਤੋ ਸਾਹਮਣੇ ਆ ਰਹੀ ਹੈ ਜਿੱਥੇ ਰਹਿ ਰਹੇ ਪਾਕਿਸਤਾਨੀ ਨਾਗਰਿਕਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਪਾਕਿਸਤਾਨੀ ਨਾਗਰਿਕਾਂ 'ਚ ਇਸ ਗੱਲ ਦਾ ਗੁੱਸੇ 'ਚ ਨਜ਼ਰ ਆ ਰਹੇ ਹਨ ਕਿ ਦੁਨੀਆ ਦੀ ਸਭ ਤੋਂ ਉੱਚੀ ਇਮਾਰਤ ਬੁਰਜ ਖਲੀਫਾ 'ਤੇ ਉਨ੍ਹਾਂ ਦੇ ਦੇਸ਼ ਦਾ ਰਾਸ਼ਟਰੀ ਝੰਡਾ ਕਿਉਂ ਨਹੀਂ ਲਹਿਰਾਇਆ ਗਿਆ?
ਦੱਸ ਦਈਏ ਕਿ ਬੁਰਜ ਖਲੀਫਾ ਇਮਾਰਤ ਨੂੰ ਕੁਝ ਦੇਸ਼ਾਂ ਦੇ ਸੁਤੰਤਰਤਾ ਦਿਵਸ 'ਤੇ ਰਾਸ਼ਟਰੀ ਝੰਡੇ ਦੇ ਰੰਗ ਨਾਲ ਰੋਸ਼ਨ ਕੀਤਾ ਜਾਂਦਾ ਹੈ। 13 ਅਗਸਤ ਦੀ ਰਾਤ ਨੂੰ ਸੈਂਕੜੇ ਪਾਕਿਸਤਾਨੀ ਬੁਰਜ ਖਲੀਫਾ ਦੇ ਸਾਹਮਣੇ ਇਸ ਉਮੀਦ ਵਿੱਚ ਇਕੱਠੇ ਹੋਏ ਕਿ ਇਮਾਰਤ ਨੂੰ ਪਾਕਿਸਤਾਨ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਨਾਲ ਜਗਮਗਾ ਦਿੱਤਾ ਜਾਵੇਗਾ। ਹਾਲਾਂਕਿ ਜਦੋਂ ਰਾਤ 12 ਵਜੇ ਤੋਂ ਬਾਅਦ ਵੀ ਅਜਿਹਾ ਨਹੀਂ ਹੋਇਆ ਤਾਂ ਉਹ ਕਾਫੀ ਗੁੱਸੇ 'ਚ ਆ ਗਏ।
ਪਾਕਿਸਤਾਨ ਸਾਡੇ ਤੋਂ ਇਕ ਦਿਨ ਪਹਿਲਾਂ 14 ਅਗਸਤ ਨੂੰ ਆਜ਼ਾਦੀ ਦਿਵਸ ਮਨਾਉਂਦਾ ਹੈ। 13 ਅਗਸਤ ਦੀ ਰਾਤ ਨੂੰ ਸੈਂਕੜੇ ਪਾਕਿਸਤਾਨੀ ਇਸ ਉਮੀਦ ਨਾਲ ਬੁਰਜ ਖਲੀਫਾ ਦੇ ਸਾਹਮਣੇ ਪਹੁੰਚੇ ਕਿ ਥੋੜ੍ਹੇ ਹੀ ਸਮੇਂ ਵਿਚ ਇਹ ਇਮਾਰਤ ਉਨ੍ਹਾਂ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਨਾਲ ਰੌਸ਼ਨ ਹੋ ਜਾਵੇਗੀ। ਹਾਲਾਂਕਿ ਅਜਿਹਾ ਨਾ ਹੋਣ 'ਤੇ ਉਨ੍ਹਾਂ ਦੀ ਨਾਰਾਜ਼ਗੀ ਖੁੱਲ੍ਹ ਕੇ ਸਾਹਮਣੇ ਆ ਗਈ। ਵਾਇਰਲ ਵੀਡੀਓਜ਼ 'ਚ ਸਾਫ ਨਜ਼ਰ ਆ ਰਿਹਾ ਹੈ ਕਿ ਲੋਕ ਯੂ.ਏ.ਈ ਸਰਕਾਰ ਦੇ ਰਵੱਈਏ ਤੋਂ ਵੀ ਨਾਰਾਜ਼ ਹਨ।
ਇਸਤੋਂ ਇਲਾਵਾ ਯੂ.ਏ.ਈ ਸਰਕਾਰ ਦੇ ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਬੁਰਜ ਖਲੀਫਾ 'ਤੇ ਪਾਕਿਸਤਾਨ ਦਾ ਰਾਸ਼ਟਰੀ ਝੰਡਾ ਨਹੀਂ ਲਹਿਰਾਇਆ ਜਾਵੇਗਾ। ਇਸ ਨਾਲ ਪਾਕਿਸਤਾਨੀਆਂ ਦੀ ਨਰਾਜ਼ਗੀ ਹੋਰ ਵਧ ਗਈ। ਕੁਝ ਲੋਕ ਨਾਅਰੇਬਾਜ਼ੀ ਕਰਦੇ ਵੀ ਨਜ਼ਰ ਆਏ। ਪਾਕਿਸਤਾਨੀਆਂ ਦਾ ਕਹਿਣਾ ਹੈ ਕਿ ਇਸ ਸਾਲ 26 ਜਨਵਰੀ ਨੂੰ ਭਾਰਤ ਦੇ ਗਣਤੰਤਰ ਦਿਵਸ 'ਤੇ ਬੁਰਜ ਖਲੀਫਾ 'ਤੇ ਭਾਰਤ ਦਾ ਰਾਸ਼ਟਰੀ ਝੰਡਾ ਨਜ਼ਰ ਆਇਆ ਸੀ। ਜਦਕਿ ਪਾਕਿਸਤਾਨ ਨਾਲ ਅਜਿਹਾ ਨਹੀਂ ਹੋਇਆ।
[7:17 pm, 14/08/2023] Prabhjot Khanna: ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ
[7:18 pm, 14/08/2023] Prabhjot Khanna: eh sirf othe use krna jithe h