ਮਨਵੀਰ ਕੌਰ ਰੰਧਾਵਾ ਦੀ ਰਿਪੋਰਟ ਵਾਸ਼ਿੰਗਟਨ: ਸੰਯੁਕਤ ਰਾਸ਼ਟਰ (United Nations) ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ (Secretary-General Antonio Guterres) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਹਾਮਾਰੀ ਨੇ ਹਰ ਪਾਸੇ ਨਫ਼ਰਤ ਦੀ ਸੁਨਾਮੀ ਫੈਲਾ ਦਿੱਤੀ ਹੈ। ਸਾਰੇ ਦੇਸ਼ਾਂ ਨੂੰ ਇਸ ਨਫ਼ਰਤ ਨੂੰ ਖ਼ਤਮ ਕਰਨ ਲਈ ਯਤਨ ਕਰਨਾ ਚਾਹੀਦਾ ਹੈ। ਉਨ੍ਹਾਂ ਆਨਲਾਈਨ ਮੀਡੀਆ (Online Media) ਅਦਾਰਿਆਂ ਨੂੰ ਨਸਲਵਾਦੀ, ਖਰਾਬ ਸਮੱਗਰੀ ਨੂੰ ਹਟਾਉਣ ਦੀ ਅਪੀਲ ਕੀਤੀ।
ਕੋਰੋਨਾਵਾਇਰਸ: 10 ਦੇਸ਼ ਸਭ ਤੋਂ ਪ੍ਰਭਾਵਤ ਹੋਏ
ਦੇਸ਼ ਕਿੰਨੇ ਸੰਕਰਮਿਤ  ਕਿੰਨੀਆਂ ਮੌਤਾਂ ਕਿੰਨੇ ਠੀਕ ਹੋਏ
ਅਮਰੀਕਾ 12,92,623 76,928 2,17,250
ਸਪੇਨ 2,56,855 26,070 1,63,919
ਇਟਲੀ 2,15,858 29,958 96,276
ਯੂਕੇ 2,06,715 30,615  ਉਪਲਬਧ ਨਹੀਂ ਹੈ
ਰੂਸ 1,77,160 1,625 23,803
ਫਰਾਂਸ 1,74,791 25,987 55,027
ਜਰਮਨੀ 1,69,430 7,392 1,41,700
ਬ੍ਰਾਜ਼ੀਲ 1,35,773 9,190 55,350
ਤੁਰਕੀ 1,33,721 3,641 82,984
ਇਰਾਨ 1,03,135 6,486 82,744
  ਇਹ ਅੰਕੜੇ https://www.worldometers.info/coronavirus/ ਤੋਂ ਲਏ ਗਏ ਹਨ। ਅਫਰੀਕਾ ਵਿੱਚ 83 ਹਜ਼ਾਰ ਤੋਂ 1.90 ਲੱਖ ਮੌਤਾਂ ਹੋਣਗੀਆਂ: WHO ਡਬਲਯੂਐਚਓ ਨੇ ਵੀਰਵਾਰ ਨੂੰ ਕਿਹਾ ਕਿ ਜੇ ਸੰਕਰਮਣ ਨੂੰ ਸਖ਼ਤੀ ਨਾਲ ਨਹੀਂ ਨਜਿੱਠਿਆ ਗਿਆ ਤਾਂ ਅਫਰੀਕਾ ‘ਚ 83,000 ਤੋਂ ਲੈ ਕੇ ਇੱਕ ਲੱਖ 90 ਹਜ਼ਾਰ ਲੋਕਾਂ ਦੀ ਮੌਤਾਂ ਹੋ ਸਕਦੀਆਂ ਹਨ। ਪਹਿਲੇ ਸਾਲ ਵਿੱਚ 29 ਕਰੋੜ ਤੋਂ 4.4 ਕਰੋੜ ਲੋਕ ਸੰਕਰਮਿਤ ਹੋ ਸਕਦੇ ਹਨ। ਸੰਗਠਨ ਨੇ ਆਪਣੇ ਨਵੇਂ ਅਧਿਐਨ ਵਿੱਚ ਇਸ ਗੱਲ ਦਾ ਖੁਲਾਸਾ ਕੀਤਾ ਹੈ। ਇਹ ਕਈ ਆਧਾਰਾਂ ‘ਤੇ ਤਿਆਰ ਕੀਤੀ ਗਈ ਹੈ। ਅਮਰੀਕਾ: 12 ਲੱਖ ਤੋਂ ਵੱਧ ਸੰਕਰਮਿਤ ਦੁਨੀਆ ਵਿਚ ਸਭ ਤੋਂ ਵੱਧ 12 ਲੱਖ 92 ਹਜ਼ਾਰ 623 ਮਰੀਜ਼ ਅਮਰੀਕਾ ‘ਚ ਹਨ। ਇੱਥੇ ਹੁਣ ਤੱਕ ਦੋ ਲੱਖ 17 ਹਜ਼ਾਰ 250 ਵਿਅਕਤੀ ਠੀਕ ਹੋ ਚੁੱਕੇ ਹਨ। ਦੂਜੇ ਪਾਸੇ ਆਪਣੇ ਇੱਕ ਮਿਲਟਰੀ ਸਹਾਇਕ ਦੇ ਕੋਰੋਨਾ ਪੌਜ਼ੇਟਿਵ ਮਿਲਣ ਤੋਂ ਬਾਅਦ ਯੂਐਸ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਸ ਦੀ ਕੋਰੋਨਾ ਦੀ ਹਰ ਰੋਜ਼ ਜਾਂਚ ਕੀਤੀ ਜਾਂਦੀ ਹੈ। ਸੰਕਰਮਿਤ ਅਧਿਕਾਰੀ ਦਾ ਮੇਰੇ ਨਾਲ ਬਹੁਤ ਘੱਟ ਸੰਪਰਕ ਸੀ।