Plane Crashes Into Electric Tower: ਅਮਰੀਕਾ ਦੇ ਮੈਰੀਲੈਂਡ ਕਾਊਂਟੀ ਵਿੱਚ ਅੱਜ ਸ਼ਾਮ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋਣ ਤੋਂ ਬਾਅਦ ਬਿਜਲੀ ਦੀਆਂ ਤਾਰਾਂ ਵਿੱਚ ਫੱਸ ਗਿਆ। ਹਾਲਾਂਕਿ, ਹਾਦਸੇ ਵਿੱਚ ਜਹਾਜ਼ ’ਚ ਸਵਾਰ ਦੋ ਯਾਤਰੀਆਂ ਨੂੰ ਕੋਈ ਸੱਟ ਨਹੀਂ ਲੱਗੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਵੱਲੋਂ ਜਹਾਜ਼ ਨੂੰ ਤਾਰਾਂ ’ਚੋਂ ਕੱਢਣ ਦੌਰਾਨ ਆਸ-ਪਾਸ ਦੇ ਇਲਾਕਿਆਂ ’ਚ ਬਿਜਲੀ ਦੀ ਸਪਲਾਈ ਕੱਟਣੀ ਪਈ।
ਸੰਘੀ ਹਵਾਬਾਜ਼ੀ ਪ੍ਰਸ਼ਾਸਨ (ਐੱਫਏਏ) ਨੇ ਇਕ ਬਿਆਨ ਵਿੱਚ ਕਿਹਾ ਕਿ ਵ੍ਹਾਈਟ ਪਲੇਨਸ, ਐੱਨ.ਵਾਈ. ਤੋਂ ਰਵਾਨਾ ਹੋਇਆ ਇਕ ਇੰਜਣ ਵਾਲਾ ਜਹਾਜ਼ ਐਤਵਾਰ ਸ਼ਾਮ ਨੂੰ ਕਰੀਬ 5.40 ਵਜੇ ਗੈਥਰਸਬਰਗ ’ਚ ਮੌਂਟਗੋਮਰੀ ਕਾਊਂਟ ਏਅਰਪਾਰਕ ਕੋਲ ਹਾਦਸਾਗ੍ਰਸਤ ਹੋ ਕੇ ਬਿਜਲੀ ਦੀਆਂ ਤਾਰਾਂ ’ਚ ਫੱਸ ਗਿਆ। ਜਹਾਜ਼ ’ਚ ਦੋ ਲੋਕ ਸਵਾਰ ਸਨ ਜੋ ਸੁਰੱਖਿਅਤ ਹਨ।
ਮੋਂਟਗੋਮਰੀ ਕਾਉਂਟੀ ਫਾਇਰ ਐਂਡ ਰੈਸਕਿਊ ਸਰਵਿਸ ਦੇ ਮੁੱਖ ਬੁਲਾਰੇ ਪੀਟ ਪਿਰਿੰਗਰ ਨੇ ਟਵਿੱਟਰ 'ਤੇ ਕਿਹਾ, ''ਜਹਾਜ਼ 'ਤੇ ਸਵਾਰ ਲੋਕ ਪੂਰੀ ਤਰ੍ਹਾਂ ਸੁਰੱਖਿਅਤ ਹਨ। ਬਚਾਅ ਕਰਤਾ ਨੇ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਸੀ। ਉਸਨੇ ਇੱਕ ਵੀਡੀਓ ਸੰਦੇਸ਼ ਵਿੱਚ ਕਿਹਾ ਕਿ ਜਹਾਜ਼ ਵਿੱਚ ਤਿੰਨ ਲੋਕ ਸਨ ਪਰ ਬਾਅਦ ਵਿੱਚ ਸਪੱਸ਼ਟ ਕੀਤਾ ਕਿ ਦੋ ਲੋਕ ਸਨ। ਮੈਰੀਲੈਂਡ ਸਟੇਟ ਪੁਲਿਸ ਨੇ ਯਾਤਰੀਆਂ ਦੀ ਪਛਾਣ ਵਾਸ਼ਿੰਗਟਨ ਦੇ ਪੈਟਰਿਕ ਮਰਕਲੇ (65) ਅਤੇ ਲੁਈਸਿਆਨਾ ਦੇ ਜੈਨ ਵਿਲੀਅਮਜ਼ (66) ਵਜੋਂ ਕੀਤੀ ਹੈ। FAA ਨੇ ਜਹਾਜ਼ ਦੀ ਪਛਾਣ ਮੂਨੀ M-20J ਵਜੋਂ ਕੀਤੀ ਹੈ। ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। FAA ਅਤੇ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਦੇ ਨਾਲ ਹੀ ਮਿਸਰ ਦੀ ਫੌਜ ਦਾ ਇੱਕ ਲੜਾਕੂ ਜਹਾਜ਼ ਸਿਖਲਾਈ ਦੌਰਾਨ ਹਾਦਸੇ ਦਾ ਸ਼ਿਕਾਰ ਹੋ ਗਿਆ। ਮਿਸਰ ਦੀ ਫੌਜ ਨੇ ਐਤਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਇਸ ਹਾਦਸੇ 'ਚ ਚਾਲਕ ਵਾਲ-ਵਾਲ ਬਚ ਗਿਆ। ਬਿਆਨ ਦਾ ਹਵਾਲਾ ਦਿੰਦੇ ਹੋਏ ਸਮਾਚਾਰ ਏਜੰਸੀ ਸਿਨਹੂਆ ਨੇ ਦੱਸਿਆ ਕਿ ਜਹਾਜ਼ ਤਕਨੀਕੀ ਖਰਾਬੀ ਕਾਰਨ ਕਰੈਸ਼ ਹੋ ਗਿਆ ਸੀ। ਜਿਸ ਇਲਾਕੇ 'ਚ ਇਹ ਹਾਦਸਾ ਹੋਇਆ ਉੱਥੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਜ਼ਿਕਰਯੋਗ ਹੈ ਕਿ ਜੂਨ ਮਹੀਨੇ 'ਚ ਵੀ ਅਜਿਹਾ ਹੀ ਹਾਦਸਾ ਵਾਪਰਿਆ ਸੀ ਅਤੇ ਇਸ ਘਟਨਾ 'ਚ ਵੀ ਪਾਇਲਟ ਵਾਲ-ਵਾਲ ਬਚ ਗਿਆ ਸੀ।
ਇਹ ਵੀ ਪੜ੍ਹੋ: Viral Video: ਸੜਕ 'ਤੇ ਕ੍ਰਿਕੇਟ ਖੇਡ ਰਹੇ ਸਨ ਬੱਚੇ, ਅਚਾਨਕ ਆ ਗਈ ਬਾਈਕ... ਦੇਖੋ ਹਾਦਸੇ ਦੀ ਵੀਡੀਓ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।