The Russian Soldier Killed the Ukrainian Troops after refused to Surrender


ਰੂਸੀ ਸੈਨਿਕਾਂ ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ 'ਤੇ 13 ਯੂਕਰੇਨੀ ਸੈਨਿਕਾਂ ਨੂੰ ਮਾਰ ਦਿੱਤਾ


ਜੰਗ ਦੇ ਵਿਚਕਾਰ ਇੱਕ ਹੋਰ ਵੀਡੀਓ ਸਾਹਮਣੇ ਆਇਆ ਹੈ। ਇਸ ਵਿਚ ਰੂਸੀ ਜੰਗੀ ਬੇੜੇ 'ਤੇ ਸਵਾਰ ਸੈਨਿਕਾਂ ਨੇ ਯੂਕਰੇਨ ਦੇ 13 ਸੈਨਿਕਾਂ ਨੂੰ ਮਾਰ ਦਿੱਤਾ। ਉਨ੍ਹਾX ਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਵੀਡੀਓ 'ਚ ਰੂਸੀ ਜੰਗੀ ਬੇੜੇ ਤੋਂ ਆਵਾਜ਼ ਆ ਰਹੀ ਹੈ ਕਿ ਆਤਮ ਸਮਰਪਣ ਕਰੋ ਨਹੀਂ ਤਾਂ ਹਮਲਾ ਹੋਵੇਗਾ। ਇਸ 'ਤੇ ਯੂਕਰੇਨੀ ਪੋਸਟ ਵਲੋਂ ਦੁਰਵਿਵਹਾਰ ਕੀਤਾ ਜਾਂਦਾ ਹੈ। ਫਿਰ ਉਸ ਟਾਪੂ ਦੇ ਸਾਰੇ ਸਿਪਾਹੀ ਮਾਰੇ ਜਾਂਦੇ ਹਨ।






ਅੱਜ ਦੂਜੇ ਦਿਨ ਵੀ ਲੜਾਈ ਜਾਰੀ ਰਹੀ। ਇਸ ਦੌਰਾਨ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦੇ ਹਮਲੇ 'ਚ ਹੁਣ ਤੱਕ 137 ਨਾਗਰਿਕ ਅਤੇ ਫੌਜੀ ਜਵਾਨ ਮਾਰੇ ਗਏ ਹਨ। ਸ਼ੁੱਕਰਵਾਰ ਸਵੇਰੇ ਇੱਕ ਵੀਡੀਓ ਸੰਦੇਸ਼ ਵਿੱਚ ਜ਼ੇਲੇਂਸਕੀ ਨੇ ਲੋਕਾਂ ਨੂੰ "ਯੋਧਾ" ਕਿਹਾ। ਉਨ੍ਹਾਂ ਕਿਹਾ ਕਿ ਹਮਲੇ 'ਚ ਸੈਂਕੜੇ ਲੋਕ ਜ਼ਖਮੀ ਵੀ ਹੋਏ ਹਨ। ਜ਼ੇਲੇਂਸਕੀ ਨੇ ਕਿਹਾ ਕਿ ਰੂਸ ਦਾਅਵਾ ਕਰਦਾ ਹੈ ਕਿ ਉਹ ਸਿਰਫ ਫੌਜੀ ਟਿਕਾਣਿਆਂ 'ਤੇ ਹਮਲਾ ਕਰ ਰਿਹਾ ਹੈ ਪਰ ਰਿਹਾਇਸ਼ੀ ਇਲਾਕਿਆਂ 'ਤੇ ਵੀ ਰੂਸੀ ਫੌਜਾਂ ਵੱਲੋਂ ਹਮਲੇ ਕੀਤੇ ਜਾ ਰਹੇ ਹਨ। ਉਹ ਲੋਕਾਂ ਨੂੰ ਮਾਰ ਰਹੇ ਹਨ ਅਤੇ ਸ਼ਹਿਰੀ ਖੇਤਰਾਂ ਨੂੰ ਵੀ ਨਿਸ਼ਾਨਾ ਬਣਾ ਰਹੇ ਹਨ। ਇਹ ਗਲਤ ਹੈ ਅਤੇ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ।


ਯੂਕਰੇਨ ਪਹਿਲੀ ਵਾਰ ਰੂਸ ਦੀ ਸਰਹੱਦ 'ਚ ਦਾਖਲ


ਰੂਸ ਅਤੇ ਯੂਕਰੇਨ ਵਿਚਾਲੇ ਜੰਗ ਸ਼ੁਰੂ ਹੋਣ ਤੋਂ ਬਾਅਦ ਯੂਕਰੇਨ ਪਹਿਲੀ ਵਾਰ ਰੂਸ ਦੀ ਸਰਹੱਦ 'ਚ ਦਾਖਲ ਹੋਇਆ ਹੈ। ਯੂਕਰੇਨ ਵਲੋਂ ਰੋਸਤੋਵ ਨੇ ਹਮਲਾ ਕੀਤਾ ਹੈ।


 


 


ਇਹ ਵੀ ਪੜ੍ਹੋ: ਸਿੱਧੂ ਤੋਂ ਬਾਅਦ ਹੁਣ ਸਲਾਹਕਾਰ ਮੁਹੰਮਦ ਮੁਸਤਫਾ ਨੇ ਕਾਂਗਰਸ ਪਾਰਟੀ ਨੂੰ ਘੇਰਿਆ, ਪ੍ਰਚਾਰ ਬੇਤੁਕਾ ਕਰਾਰ