ਨਿਊ ਯਾਰਕ: ਅਮਰੀਕਾ (America) ਛੇ ਮਹੀਨਿਆਂ ਤੋਂ ਕੋਰੋਨਾ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੈ। ਇਸ ਕਰਕੇ ਲਾਗੂ ਲੌਕਡਾਊਨ (Lockdown) ‘ਚ ਲੱਖਾਂ ਲੋਕ ਅਮਰੀਕਾ ਵਿੱਚ ਆਪਣੀਆਂ ਨੌਕਰੀਆਂ ਗੁਆ ਚੁੱਕੇ ਹਨ। ਅਜਿਹੇ ਲੋਕਾਂ ਲਈ ਦੋ ਟਾਈਮ ਦਾ ਖਾਣਾ ਮਿਲਣਾ ਵੀ ਮੁਸ਼ਕਲ ਹੋ ਰਿਹਾ ਹੈ। ਇਹੀ ਕਾਰਨ ਹੈ ਕਿ ਇਹ ਲੋਕ ਫੂਡ ਬੈਂਕ (Food bank) ਦਾ ਸਹਾਰਾ ਲੈ ਕੇ ਦਿਨ ਬਿਤਾਉਣ ਲਈ ਮਜਬੂਰ ਹਨ।
ਅਜਿਹੇ ਲੋਕਾਂ ਲਈ ਅਮਰੀਕਾ ਵਿੱਚ ਵੱਸਦੇ ਭਾਰਤੀ ਸਿੱਖ ਮਨੁੱਖਤਾ (Sikh community) ਦੀ ਨਵੀਂ ਮਿਸਾਲ ਕਾਇਮ ਕਰ ਰਹੇ ਹਨ। ਇਹ ਲੋਕ ਅਜਿਹੇ ਭੈੜੇ ਦੌਰ ਵਿੱਚ ਲੋਕਾਂ ਦਾ ਢਿੱਡ ਭਰਨ ਵਿੱਚ ਲੱਗੇ ਹੋਏ ਹਨ। ਇਹ ਸਿਰਫ ਇਕੋ ਥਾਂ ਨਹੀਂ ਸਗੋਂ ਪੂਰੇ ਅਮਰੀਕਾ ਵਿੱਚ ਹੋ ਰਿਹਾ ਹੈ। ਕੁਵੀਨ ਵਿਲੇਜ਼ ਦੀ ਇੱਕ ਇਮਾਰਤ ਵਿੱਚ 30 ਸਿੱਖਾਂ ਨੇ ਪਿਛਲੇ ਤਿੰਨ ਮਹੀਨਿਆਂ ਵਿੱਚ 1.45 ਲੱਖ ਲੋਕਾਂ ਨੂੰ ਮੁਫਤ ਖਾਣਾ ਖੁਆਇਆ ਹੈ। ਇਸ ਖਾਣੇ ਵਿੱਚ ਬਾਸਮਤੀ ਚਾਵਲ, ਦਾਲ, ਬੀਨਜ਼ ਤੇ ਹੋਰ ਸਬਜ਼ੀਆਂ ਸ਼ਾਮਲ ਹਨ। ਜਿੱਥੇ ਇਹ ਲੋਕ ਇਕੱਠੇ ਹੋ ਕੇ ਲੋਕਾਂ ਨੂੰ ਭੋਜਨ ਦਿੰਦੇ ਹਨ, ਅਸਲ ਵਿੱਚ ਇੱਕ ਗੁਰਦੁਆਰਾ ਹੈ।
ਨਿਊ ਯਾਰਕ ਦੇ ਸਿੱਖ ਸੈਂਟਰ ਦੇ ਗੁਰਦੁਆਰਿਆਂ ਵਿਚ ਚੱਲ ਰਹੇ ਲੰਗਰਾਂ ਨਾਲ ਲੱਖਾਂ ਭੁੱਖੇ ਲੋਕ ਢਿੱਡ ਭਰ ਰਹੇ ਹਨ। ਦੱਸ ਦੇਈਏ ਕਿ ਉਨ੍ਹਾਂ ਨੇ ਇੱਥੇ ਆਉਣ ਵਾਲੇ ਲੋਕਾਂ ਨੂੰ ਨਾ ਸਿਰਫ ਗਰਮ ਸਾਫ ਭੋਜਨ ਦਿੱਤਾ ਬਲਕਿ ਪਾਣੀ ਤੇ ਹੋਰ ਚੀਜ਼ਾਂ ਜਿਵੇਂ ਕਿ ਮਾਸਕ ਆਦਿ ਵੀ ਪ੍ਰਦਾਨ ਕੀਤੇ। ਵਰਲਡ ਸਿੱਖ ਕਮਿਊਨਿਟੀ ਦੇ ਕੋਆਰਡੀਨੇਟਰ ਹਿਮਾਸਤ ਸਿੰਘ ਦਾ ਕਹਿਣਾ ਹੈ ਕਿ ਜਿੱਥੇ ਵੀ ਸ਼ਾਂਤਮਈ ਪ੍ਰਦਰਸ਼ਨ ਹੁੰਦੇ ਹਨ, ਇਹ ਲੋਕ ਉੱਥੇ ਪਹੁੰਚ ਕੇ ਲੋਕਾਂ ਦੀ ਭੁੱਖ ਮਿਟਾਉਣ ਦਾ ਕੰਮ ਕਰਦੇ ਹਨ।
ਲੋਕਾਂ ਦੀ ਭੁੱਖ ਖ਼ਤਮ ਕਰਨ ਦਾ ਇਹ ਕੰਮ ਨਾ ਸਿਰਫ ਗੁਰਦੁਆਰਾ ਸਾਹਿਬ ਵਿੱਚ ਚੱਲ ਰਹੇ ਲੰਗਰ ਦੁਆਰਾ ਪੂਰਾ ਕੀਤਾ ਜਾ ਰਿਹਾ ਹੈ, ਬਲਕਿ ਇਸ ਲਈ ਇਨ੍ਹਾਂ ਲੋਕਾਂ ਨੇ ਬੰਦ ਰੈਸਟੋਰੈਂਟਾਂ ਤੇ ਸਕੂਲਾਂ ਦੀ ਵਰਤੋਂ ਵੀ ਕੀਤੀ ਹੈ। ਇੱਥੇ ਉਹ ਪਕਾਉਂਦੇ ਹਨ ਅਤੇ ਲੋੜਵੰਦਾਂ ਨੂੰ ਭੋਜਨ ਵੰਡਦੇ ਹਨ। ਇਸ ਲਈ ਹਿਮਕਤ ਉਨ੍ਹਾਂ ਦਾ ਧੰਨਵਾਦ ਵੀ ਕਰਦਾ ਹੈ ਜੋ ਇਸ ਦਾਨ ਕਾਰਜ ਲਈ ਦਾਨ ਦਿੰਦੇ ਹਨ।
ਐਟਲਾਂਟਾ ਸਥਿਤ ਗੁਰੂ ਨਾਨਕ ਮਿਸ਼ਨ ਸੁਸਾਇਟੀ ਦੇ ਪ੍ਰਧਾਨ ਕਸ਼ਮੀਰ ਸੰਤੋਖ ਢਿੱਲੋਂ ਦਾ ਕਹਿਣਾ ਹੈ ਕਿ ਜਿਹੜਾ ਵੀ ਵਿਅਕਤੀ ਇੱਥੇ ਮੁਫਤ ਭੋਜਨ ਲੈਣ ਬਾਰੇ ਜਾਣਦਾ ਹੈ ਉਹ ਆਪਣੇ ਨਾਲ ਹੋਰ ਲੋਕਾਂ ਨੂੰ ਵੀ ਇੱਥੇ ਲੈ ਆਉਂਦਾ ਹੈ। ਇਹ ਲੋਕ ਦਿਲੋਂ ਉਨ੍ਹਾਂ ਦੇ ਕੰਮ ਦੀ ਸ਼ਲਾਘਾ ਕਰਦੇ ਹਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904