ਵਾਸ਼ਿੰਗਟਨ: ਅਮਰੀਕੀ ਸੈਨਾ 'ਚ ਪਹਿਲੀਵਾਰ ਕਿਸੇ ਅਫਰੀਕੀ- ਅਮਰੀਕਨ ਨੂੰ ਹਵਾਈ ਸੈਨਾ ਦਾ ਮੁਖੀ ਬਣਾਇਆ ਜਾਵੇਗਾ। ਅਮਰੀਕੀ ਸੰਸਦ ਨੇ ਮੰਗਲਵਾਰ ਨੂੰ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ ਦੀ ਇਸ ਆਹੁੱਦੇ ਤੇ ਨਿਯੁਕਤੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਪ ਰਾਸ਼ਟਰਪਤੀ ਮਾਈਕ ਪੈਂਸ ਨੇ ਉਨ੍ਹਾਂ ਨੂੰ ਅਗਲਾ ਏਅਰ ਫੋਰਸ ਮੁਖੀ ਬਣਾਉਣ ਲਈ ਸੰਸਦ ਵਿੱਚ ਵੋਟ ਦਿੱਤੀ।



ਬ੍ਰਾਊਨ ਦੇ ਹੱਕ ਵਿੱਚ 96 ਸੰਸਦ ਮੈਂਬਰਾਂ ਨੇ ਵੋਟ ਦਿੱਤੀ, ਜਦੋਂਕਿ ਇੱਕ ਵੀ ਸੰਸਦ ਮੈਂਬਰ ਵਿਰੋਧ ਵਿੱਚ ਨਹੀਂ ਆਇਆ। ਹੁਣ ਜਨਰਲ ਚਾਰਲਸ ਕਿਊ ਬ੍ਰਾਊਨ ਜੂਨੀਅਰ ਲਈ ਅਮਰੀਕਾ ਦਾ ਅਗਲਾ ਏਅਰ ਫੋਰਸ ਚੀਫ਼ ਬਣਨ ਦਾ ਰਸਤਾ ਸਾਫ਼ ਹੋ ਗਿਆ ਹੈ।



ਫਿਲਹਾਲ ਅਮਰੀਕਾ 'ਚ ਅਫਰੀਕੀ-ਅਮਰੀਕਨ ਲੋਕਾਂ ਦੇ ਸਮਰਥਨ ਵਿੱਚ ਸੰਯੁਕਤ ਰਾਜ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਅਫਰੀਕੀ-ਅਮਰੀਕਨ ਜੌਰਜ ਫਲਾਇਡ ਦੀ ਪੁਲਿਸ ਹਿਰਾਸਤ 'ਚ ਮੌਤ ਤੋਂ ਬਾਅਦ ਅਫਰੀਕੀ ਅਮਰੀਕਨਜ਼ ਨੂੰ ਬਰਾਬਰ ਅਧਿਕਾਰ ਦੇਣ ਦੀ ਮੰਗ ਉਠਾਈ ਗਈ ਹੈ।



ਅਮਰੀਕਾ 'ਚ ਅਫਰੀਕੀ ਅਮਰੀਕਨਜ਼ ਦੀ ਵੱਡੇ ਆਹੁੱਦਿਆਂ ਤੇ ਗਿਣਤੀ ਬਹੁਤ ਘੱਟ ਹੈ। ਪੈਂਟਾਗੋਨ ਦੇ ਤਾਜ਼ਾ ਅੰਕੜਿਆਂ ਦੇ ਅਨੁਸਾਰ, ਫੌਜ ਦਾ 18.7% ਕਰਮਚਾਰੀ ਅਫਰੀਕੀ ਹਨ। ਵੱਡੇ ਅਹੁਦਿਆਂ ਤੇ ਅਮਰੀਕੀ 71.6 ਪ੍ਰਤੀਸ਼ਤ ਹਨ ਜਦੋਂ ਕਿ ਅਫਰੀਕੀ ਅਮਰੀਕਨ ਅਧਿਕਾਰੀ ਸਿਰਫ 8.8% ਹਨ।