ਨਵੀਂ ਦਿੱਲੀ: ਹਾਲ ਹੀ ‘ਚ ਜੀਓ ਗੀਗਾਫਾਈਬਰ ਪਲਾਨ ਲਾਂਚ ਕਰਨ ਵਾਲੇ ਮੁਕੇਸ਼ ਅੰਬਾਨੀ ਭਾਰਤ ਹੀ ਨਹੀ ਸਗੋਂ ਏਸ਼ੀਆ ਦੇ ਸਭ ਤੋਂ ਅਮੀਰ ਆਦਮੀ ਹਨ। ਰਿਲਾਇੰਸ ਇੰਡਸਟਰੀ ‘ਚ ਚੇਅਰਮੈਨ ਤੇ ਐਮਡੀ ਮੁਕੇਸ਼ ਅੰਬਾਨੀ ਦਾ ਸਾਲਾਨਾ ਪੈਕੇਜ 15 ਕਰੋੜ ਰੁਪਏ ਹੈ। ਅੰਬਾਨੀ ਪਰਿਵਾਰ ਦੀ ਕੁੱਲ ਕਮਾਈ 50.4 ਬਿਲੀਅਨ ਡਾਲਰ (5,040 ਕਰੋੜ ਰੁਪਏ) ਹੈ। ਇਸ ਦੇ ਨਾਲ ਹੀ ਅੰਬਾਨੀ ਪਰਿਵਾਰ ਵਰਲਡ ਰਿਚੈਸਟ ਫੈਮਿਲੀਜ਼ 2019 ਦੀ ਲਿਸਟ ‘ਚ 9ਵੇਂ ਨੰਬਰ ‘ਤੇ ਹੈ।

ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੇ 9ਵੇਂ ਅਮੀਰ ਪਰਿਵਾਰ ਦੀ ਕੁਲ ਕਮਾਈ ਇੰਨੀ ਜ਼ਿਆਦਾ ਹੈ ਤਾਂ ਦੁਨੀਆ ਦੇ ਸਭ ਤੋਂ ਅਮੀਰ ਪਰਿਵਾਰ ਦੀ ਕਮਾਈ ਕਿੰਨੀ ਹੋਵੇਗੀ? ਇਸ ਲਿਸਟ ‘ਚ ਸਭ ਤੋਂ ਉੱਤੇ ਸੁਪਰ ਮਾਰਕਿਟ ਵਾਲਮਾਰਟ ਨੂੰ ਚਲਾਉਣ ਵਾਲਾ ਪਰਿਵਾਰ ਹੈ। ਇਹ ਦੁਨੀਆ ਦਾ ਸਭ ਤੋਂ ਵੱਡਾ ਸੁਪਰ ਮਾਰਕਿਟ ਹੈ। ਜਿਸ ਨਾਲ ਪਰਿਵਾਰ ਹਰ ਮਿੰਟ $70,000 (49,87,675 ਰੁਪਏ) ਕਮਾ ਰਿਹਾ ਹੈ।

ਬਲੂਮਬਰਗ ਨੇ ਦੁਨੀਆ ਦੇ 25 ਅਮੀਰ ਪਰਿਵਾਰਾਂ ਦੀ ਲਿਸਟ ਕੱਢੀ ਹੈ, ਜਿਸ ‘ਚ ਪਹਿਲੇ ਨੰਬਰ ‘ਤੇ ਵਾਲਮਾਰਟ ਪਰਿਵਾਰ ਹੈ ਜੋ ਹਰ ਮਿੰਟ ਕਰੀਬ 50 ਲੱਖ ਰੁਪਏ, ਹਰ ਘੰਟੇ ਕਰੀਬ 28 ਕਰੋੜ 46 ਲੱਖ ਰੁਪਏ ਤੇ ਹਰ ਦਿਨ 100 ਮਿਲੀਅਨ ਯਾਨੀ ਕਰੀਬ 7 ਅਰਬ 12 ਕਰੋੜ ਰੁਪਏ ਦੀ ਕਮਾਈ ਕਰਦਾ ਹੈ।


ਇਨ੍ਹਾਂ ਸਾਰੇ ਅਮੀਰ ਪਰਿਵਾਰਾਂ ਕੋਲ 1.4 ਟ੍ਰਿਲੀਅਨ ਡਾਲਰ ਹਨ। ਵਾਲਮਾਰਟ ਫੈਮਿਲੀ ਤੋਂ ਇਲਾਵਾ ਇਨ੍ਹਾਂ ਪਰਿਵਾਰਾਂ ‘ਚ ਸਨਿਕਰ ਤੇ ਮਾਰਸ ਬਾਰਸ ਬਣਾਉਣ ਵਾਲੀ ਮਾਰਸ ਫੈਮਿਲੀ, ਫਰਾਰੀ, ਬੀਐਮਡਬਲੂ, ਹਿਆਤ ਹੋਟਲਸ ਨੂੰ ਚਲਾਉਣ ਵਾਲੇ ਪਰਿਵਾਰ ਸ਼ਾਮਲ ਹਨ।