Pakistani On PM Modi Birthday: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ੍ਹ ਭਾਵ ਕਿ 17 ਸਤੰਬਰ ਨੂੰ ਜਨਮ ਦਿਨ ਸੀ। ਇਸ ਮੌਕੇ ਦੇਸ਼ ਦੇ ਲੋਕਾਂ ਨੇ ਹੀ ਨਹੀਂ ਸਗੋਂ ਗੁਆਂਢੀ ਦੇਸ਼ ਪਾਕਿਸਤਾਨ ਦੇ ਲੋਕਾਂ ਨੇ ਵੀ ਕੇਕ ਕੱਟ ਕੇ ਪੀਐਮ ਮੋਦੀ ਦਾ ਜਨਮ ਦਿਨ ਮਨਾਇਆ। ਪਾਕਿਸਤਾਨ ਵਿੱਚ ਪੀਐਮ ਮੋਦੀ ਦੇ ਸਭ ਤੋਂ ਵੱਡੇ ਫੈਨ ਮੰਨੇ ਜਾਣ ਵਾਲੇ ਆਬਿਦ ਅਲੀ ਨੇ ਪੀਐਮ ਮੋਦੀ ਦਾ ਜਨਮਦਿਨ ਮਨਾਉਂਦੇ ਹੋਏ ਆਪਣੇ ਦੋਸਤਾਂ ਅਤੇ ਪਾਕਿਸਤਾਨੀ ਯੂਟਿਊਬਰ ਸ਼ੋਏਬ ਚੌਧਰੀ ਨਾਲ ਕੇਕ ਕੱਟਿਆ। ਮੋਦੀ ਦੇ ਜਨਮ ਦਿਨ 'ਤੇ ਆਬਿਦ ਅਲੀ ਨੇ ਕਿਹਾ ਕਿ ਮੈਂ ਖਾਸ ਤੌਰ 'ਤੇ ਕੇਕ ਆਰਡਰ ਕੀਤਾ ਸੀ, ਜਿਸ ਨੂੰ ਮੈਂ ਖ਼ੁਦ ਕੱਟਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, ਮੈਂ ਦਿਲੋਂ ਮੋਦੀ ਜੀ ਦਾ ਸਨਮਾਨ ਕਰਦਾ ਹਾਂ।

Continues below advertisement


ਉੱਥੇ ਹੀ ਪਾਕਿਸਤਾਨੀ ਯੂਟਿਊਬਰ ਸ਼ੋਏਬ ਚੌਧਰੀ ਨੇ ਆਬਿਦ ਅਲੀ ਨੂੰ ਪੁੱਛਿਆ ਕਿ ਇਸ ਤੋਂ ਪਹਿਲਾਂ ਸ਼ਾਹਬਾਜ਼ ਸ਼ਰੀਫ ਅਤੇ ਇਮਰਾਨ ਖਾਨ ਵਰਗੇ ਪਾਕਿਸਤਾਨੀ ਨੇਤਾਵਾਂ ਦਾ ਜਨਮਦਿਨ ਵੀ ਲੰਘਿਆ ਸੀ। ਤੁਸੀਂ ਉਸ ਮੌਕੇ ਕੇਕ ਕਿਉਂ ਨਹੀਂ ਕੱਟਿਆ? ਇਸ 'ਤੇ ਆਬਿਦ ਅਲੀ ਨੇ ਕਿਹਾ, ਪ੍ਰਸ਼ੰਸਾ ਅਤੇ ਜਸ਼ਨ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਚੰਗਾ ਕੰਮ ਕੀਤਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, ਮੈਨੂੰ ਲੱਗਾ ਮੋਦੀ ਜੀ ਬੁੱਢੇ ਹੋ ਗਏ ਹਨ। ਇਸ ਤੋਂ ਬਾਅਦ ਯੋਗੀ ਜੀ ਆਉਣਗੇ ਜਾਂ ਕੋਈ ਹੋਰ ਆਵੇਗਾ। ਹਾਲਾਂਕਿ ਮੈਨੂੰ ਲੱਗਦਾ ਹੈ ਕਿ ਮੋਦੀ ਦੋ ਵਾਰ ਹੋਰ ਪ੍ਰਧਾਨ ਮੰਤਰੀ ਬਣ ਸਕਦੇ ਹਨ।




'ਮੋਦੀ ਜ਼ਿਆਦਾ ਯੰਗ ਹੈ'



ਪਾਕਿਸਤਾਨੀ ਵਿਅਕਤੀ ਨੇ ਪੀਐਮ ਮੋਦੀ ਬਾਰੇ ਕਿਹਾ, ਦੁਨੀਆ ਦੇ ਬਾਕੀ ਨੇਤਾਵਾਂ ਦੀ ਉਮਰ ਬਹੁਤ ਵੱਡੀ ਹੈ। ਉਦਾਹਰਣ ਵਜੋਂ, ਅਮਰੀਕੀ ਰਾਸ਼ਟਰਪਤੀ ਜੋ ਬਿਡੇਨ, ਜੋ 80 ਸਾਲਾਂ ਦੇ ਹਨ। ਮੋਦੀ ਅਜਿਹੇ ਨੇਤਾਵਾਂ ਤੋਂ ਬਹੁਤ ਯੰਗ ਹਨ।
ਇਸ ਲਿਹਾਜ਼ ਨਾਲ ਉਹ ਭਵਿੱਖ ਵਿੱਚ ਵੀ ਰਾਜਨੀਤੀ ਵਿੱਚ ਸਰਗਰਮ ਰਹਿਣਗੇ ਤੇ ਦੋ ਵਾਰ ਪ੍ਰਧਾਨ ਮੰਤਰੀ ਰਹਿ ਸਕਦੇ ਹਨ। ਦੱਸ ਦੇਈਏ ਕਿ ਕੱਲ੍ਹ ਪੀਐਮ ਮੋਦੀ ਦਾ 73ਵਾਂ ਜਨਮ ਦਿਨ ਸੀ। ਉਨ੍ਹਾਂ ਦਾ ਜਨਮ 1950 ਵਿੱਚ ਵਡਨਗਰ, ਗੁਜਰਾਤ ਵਿੱਚ ਹੋਇਆ ਸੀ। ਅੱਜ ਮੋਦੀ ਨੂੰ ਦੁਨੀਆ ਦਾ ਸਭ ਤੋਂ ਹਰਮਨ ਪਿਆਰਾ ਨੇਤਾ ਮੰਨਿਆ ਜਾਂਦਾ ਹੈ।


ਇਟਲੀ ਦੇ ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ


ਦੱਸ ਦੇਈਏ ਕਿ ਮੋਦੀ ਜੀ ਦੇ ਜਨਮ ਦਿਨ 'ਤੇ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਉਨ੍ਹਾਂ ਨੂੰ ਆਪਣੀ ਅਧਿਕਾਰਤ ਵੈੱਬਸਾਈਟ (ਪਹਿਲਾਂ ਟਵਿੱਟਰ) 'ਤੇ ਵਧਾਈ ਦਿੱਤੀ ਹੈ। ਉਨ੍ਹਾਂ ਲਿਖਿਆ, 'ਜਨਮਦਿਨ ਮੁਬਾਰਕ ਮੋਦੀ ਜੀ। ਇਟਲੀ ਇੱਕ ਅਜਿਹੇ ਦੋਸਤ ਦੇ ਮਹਾਨ ਰਾਸ਼ਟਰ ਦੇ  ਇਤਿਹਾਸ 'ਤੇ ਮਾਣ ਕਰਦਾ ਹੈ ਜੋ ਭਵਿੱਖ ਦੇ ਨਿਰਮਾਣ ਲਈ ਵਚਨਬੱਧ ਹੈ।