ਕਾਬੁਲ: ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਅਗਿਆਤ ਬੰਦੂਕਧਾਰੀਆਂ ਨੇ ਭਾਰਤੀ ਸਮੇਤ ਤਿੰਨ ਵਿਦੇਸ਼ੀ ਨਾਗਰਿਕਾਂ ਨੂੰ ਅਗਵਾ ਕਰਕੇ ਹੱਤਿਆ ਕਰ ਦਿੱਤੀ। ਤਿੰਨਾਂ ਨੂੰ ਕਾਬੁਲ ਦੇ PD9 ਤੋਂ ਅੱਜ ਸਵੇਰੇ ਅਗਵਾ ਕੀਤਾ ਗਿਆ ਸੀ। ਪੁਲਿਸ ਨੇ ਮੁਸਾਹੀ ਜ਼ਿਲ੍ਹੇ ਤੋਂ ਤਿੰਨੇ ਲਾਸ਼ਾਂ ਬਰਾਮਦ ਕਰ ਲਈਆਂ ਹਨ।
ਪੁਲਿਸ ਮੁਤਾਬਕ ਅਗਿਆਤ ਬੰਦੂਕਧਾਰੀਆਂ ਨੇ ਜਿਹੜੇ ਤਿੰਨ ਲੋਕਾਂ ਦੀ ਹੱਤਿਆ ਕੀਤੀ ਹੈ, ਉਹ ਭਾਰਤੀ, ਮਲੇਸ਼ੀਅਨ ਤੇ ਮੈਕਡੋਨੀਅਨ ਹਨ ਤੇ ਲਾਜਿਸਟਿਕ ਕੰਪਨੀ 'ਚ ਕੰਮ ਕਰਦੇ ਸਨ।
ਅਜੇ ਤੱਕ ਕਿਸੇ ਅੱਤਵਾਦੀ ਸੰਗਠਨ ਨੇ ਇਸ ਘਟਨਾ ਦੀ ਜ਼ਿੰਮੇਵਾਰੀ ਨਹੀਂ ਲਈ। ਇਸ ਤੋਂ ਪਹਿਲਾਂ ਇਕ ਅਗਸਤ ਨੂੰ ਅਫਗਾਨਿਸਤਾਨ 'ਚ ਸ਼ਰਨਾਰਥੀ ਵਿਭਾਗ ਦੇ ਇਕ ਸੂਬਾ ਦਫਤਰ 'ਚ ਹਮਲੇ ਦੌਰਾਨ 18 ਲੋਕਾਂ ਦੀ ਮੌਤ ਹੋ ਗਈ ਸੀ ਜਦਕਿ 15 ਜ਼ਖਮੀ ਹੋਏ ਸਨ।