ਅਜੋਕੇ ਦੌਰ 'ਚ ਘਰ ਖਰੀਦਣਾ ਇਕ ਵੱਡੀ ਕੰਮ ਹੈ ਕਿਉਂਕਿ ਮਹਿੰਗਾਈ ਬਹੁਤ ਜ਼ਿਆਦਾ ਵਧ ਚੁੱਕੀ ਹੈ। ਪਰ ਤਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਫਾਸਟ ਫੂਡ ਪਿਜ਼ਾ ਤੇ ਬਰਗਰ ਦਾ ਮੂਲ ਦੇਸ਼ ਆਪਣੇ ਉੱਥੇ ਘਰ ਖਰੀਦਣ ਤੇ ਭਾਰੀ ਛੋਟ ਦੇ ਰਿਹਾ ਹੈ। ਰੋਮ ਦੇ ਕਰੀਬ 70 ਕਿਲੋਮੀਟਰ ਦੱਖਣ 'ਚ ਸਥਿਤ ਮੇਨਜ਼ਾ, ਸ਼ਹਿਰ ਹਾਲ ਹੀ 'ਚ ਇਟਲੀ ਦੇ ਇਕ ਯੂਰੋ ਹਾਊਸ ਪ੍ਰੋਜੈਕਟ 'ਚ ਸ਼ਾਮਲ ਹੋਇਆ ਹੈ।
ਮੇਨਜ਼ਾ ਸ਼ਹਿਰ ਰੋਮ ਦੇ ਲੈਟਿਅਮ ਖੇਤਰ ਦਾ ਪਹਿਲਾ ਅਜਿਹਾ ਸ਼ਹਿਰ ਬਣ ਗਿਆ ਹੈ ਜਿਸ ਨੇ ਇਕ ਯੂਰੋ ਯਾਨੀ 87.05 ਰੁਪਏ 'ਚ ਘਰਾਂ ਦੀ ਵਿਕਰੀ ਸ਼ੁਰੂ ਕੀਤੀ ਹੈ। ਜੋ ਮਹਿਜ਼ ਬਰਗਰ ਦੀ ਕੀਮਤ ਦੇ ਬਰਾਬਰ ਹੈ।
ਇਸ ਨੂੰ ਆਪਣੇ ਗ੍ਰਹਿਨਗਰ ਦੇ ਮੁੜ ਵਸੇਬੇ ਲਈ ਸਮਝੌਤਾ ਕਹਿੰਦਿਆਂ ਮੇਨਜ਼ਾ ਦੇ ਮਹਾਪੌਰ ਕਲਾਓਡਿਓ ਸਪਰਹੁਤੀ ਨੇ ਸੀਐਨਐਨ ਨੂੰ ਦੱਸਿਆ ਕਿ ਇਹ ਯੋਜਨਾ ਸ਼ਾਂਤ ਗਲੀਆ 'ਚ ਰੌਣਕ ਲਿਆਉਣ ਲਈ ਸ਼ੁਰੂ ਕੀਤੀ ਗਈ ਹੈ। ਉਹ ਕਹਿੰਦੇ ਹਨ ਕਿ ਟੀਚਾ ਪੁਰਾਣੇ ਮਾਲਕਾਂ ਤੇ ਸੰਭਾਵਿਤ ਖਰੀਦਦਾਰਾਂ ਦੇ ਵਿਚ ਬੇਹੱਦ ਘੱਟ ਕੀਮਤਾਂ ਦੇ ਲਾਲਚ 'ਚ ਸੰਪਰਕ ਕਰਕੇ ਸਾਰੀਆਂ ਢਹਿੰਦੀਆਂ ਜਾਇਦਾਦਾਂ ਨੂੰ ਮੁੜ ਖੜਾ ਕਰਨਾ ਹੈ।
ਮੇਨਜ਼ਾ ਸ਼ਹਿਰ ਕਰੀਬ 100 ਜਾਇਦਾਦਾਂ ਨੂੰ ਮੁੜ ਖੜਾ ਕਰਨਾ ਚਾਹੁੰਦਾ ਹੈ। ਕਿਉਂਕਿ ਸੰਭਾਵਿਤ ਖਤਰੇ ਦੇ ਕਾਰਨ ਉਹ ਰਾਹਗੀਰ ਲਈ ਪੈਦਾ ਕਰਦੇ ਹਨ। ਜੋ ਲੋਕ ਸੰਪੱਤੀ ਖਰੀਦਣਾ ਚਾਹੁੰਦੇ ਹਨ ਉਨ੍ਹਾਂ ਨੂੰ ਤਿੰਨ ਸਾਲ ਦੇ ਅੰਦਰ ਇਸ ਨੂੰ ਮੁੜ ਤੋਂ ਬਣਾਉਣਾ ਹੋਵੇਗਾ। ਸ਼ਹਿਰ ਖਰੀਦਦਾਰਾਂ ਤੇ ਸਥਾਈ ਨਿਵਾਸ ਨਿਯਮ ਲਾਗੂ ਨਹੀਂ ਹੁੰਦਾ ਪਰ ਪਹਿਲ ਉਨ੍ਹਾਂ ਲੋਕਾਂ ਨੂੰ ਦਿੱਤੀ ਜਾਵੇਗੀ ਜੋ ਵੱਸਣਾ ਚਾਹੁੰਦੇ ਹਨ ਤੇ ਜੋ ਜਲਦੀ ਰੈਨੋਵੇਸ਼ਨ ਦੀ ਯੋਜਨਾ ਬਣਾ ਰਹੇ ਹਨ।
ਖਰੀਦਦਾਰ ਨੂੰ ਇਕ ਵਿਸਥਾਰ ਰੈਨੋਵੇਸ਼ਨ ਪਲਾਨ ਵੀ ਪੇਸ਼ ਕਰਨਾ ਹੋਵੇਗਾ ਕਿ ਬਿਲਡਿੰਗ ਦਾ ਉਪਯੋਗ ਕਿਸ ਲਈ ਕੀਤਾ ਜਾਵੇਗਾ-ਬੇਸ਼ੱਕ ਉਹ ਘਰ ਹੋਵੇ, ਰੈਸਟੋਰੈਂਟ ਹੋਵੇ, ਦੁਕਾਨ ਹੋਵੇ ਜਾਂ ਫਿਰ ਦਫ਼ਤਰ। ਖਰੀਦਦਾਰ ਨੂੰ ਜ਼ਰੂਰੀ ਕੰਮ ਪੂਰਾ ਹੋਣ ਤੋਂ ਬਾਅਦ ਵਾਪਸ ਕਰਨ ਲਈ 5000 ਯੂਰੋ ਦੀ ਜਮ੍ਹਾ ਗਾਰੰਟੀ ਦੇਣੀ ਹੋਵੇਗੀ। ਇਟਲੀ ਦੇ ਇਕ ਯੂਰੋ ਹਾਊਸ ਪ੍ਰੋਜੈਕਟ ਨੂੰ 2019 'ਚ ਲੌਂਚ ਕੀਤਾ ਗਿਆ ਸੀ ਕਿਉਂਕਿ ਸ਼ਹਿਰਾਂ 'ਚ ਵੱਡੇ ਪੱਧਰ 'ਤੇ ਪਲਾਇਨ ਕਾਰਨ ਕਈ ਕਸਬਿਆਂ ਤੇ ਪਿੰਡਾਂ ਦਾ ਮੁੜ ਵਸੇਬਾ ਕਰਨਾ ਸੀ।