ਨਵੀਂ ਦਿੱਲੀ: ਪਾਕਿਸਤਾਨ ਦੇ ਨੇਤਾ ਅਕਸਰ ਆਪਣੇ ਅਜੀਬੋ-ਗਰੀਬ ਬਿਆਨਾਂ ਕਰਕੇ ਸੁਰਖੀਆਂ ‘ਚ ਛਾਏ ਰਹਿੰਦੇ ਹਨ। ਕਈ ਵਾਰ ਤਾਂ ਉੱਥੇ ਦੇ ਲੋਕ ਅਜਿਹੇ ਬਿਆਨ ਦੇ ਦਿੰਦੇ ਹਨ ਕਿ ਲੋਕ ਆਪਣਾ ਹਾਸਾ ਹੀ ਨਹੀਂ ਰੋਕ ਪਾਉਂਦੇ। ਹੁਣ ਇਸ ਲਿਸਟ ‘ਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਜੀ ਹਾਂ, ਇਮਰਾਨ ਆਪਣੇ ਇੱਕ ਬਿਆਨ ਕਰਕੇ ਸੋਸ਼ਲ ਮੀਡੀਆ ‘ਤੇ ਮਜ਼ਾਕ ਦਾ ਕਾਰਨ ਬਣੇ ਹੋਏ ਹਨ।


ਪਾਕਿਸਤਾਨ ਦੀ ਪੱਤਰਕਾਰ, ਨਿਆਲਾ ਇਨਾਇਤ ਨੇ ਹਾਲ ਹੀ ‘ਚ ਇਮਰਾਨ ਖ਼ਾਨ ਦਾ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ, “ਦਰਖ਼ਤ ਰਾਤ ‘ਚ ਆਕਸੀਜਨ ਛੱਡਦੇ ਹਨ।" 15 ਸੈਕਿੰਡ ਦੀ ਕਲਿੱਕ ਜਿਸ ‘ਚ ਕੈਪਸ਼ਨ ਲਿਖਿਆ ਹੈ, “ਦਰਖਤ ਰਾਤ ‘ਚ ਆਕਸੀਜਨ ਦਾ ਉਤਪਾਦਨ ਕਰਦੇ ਹਨ।” ਆਈਨਸਟਾਈਨ ਖ਼ਾਨ।


ਵੀਡੀਓ ‘ਚ ਇਮਰਾਨ ਖ਼ਾਨ ਕਹਿੰਦੇ ਹਨ, “70 ਫੀਸਦ ਜੋ ਗ੍ਰੀਨ ਕਵਰ ਸੀ, ਉਹ ਘਟ ਗਿਆ, ਸਾਲਾਂ ‘ਚ। ਉਸ ਦੇ ਨਤੀਜੇ ਤਾਂ ਆਉਣੇ ਹੀ ਸੀ ਕਿਉਂਕਿ ਦਰਖਤ ਹਵਾ ਸਾਫ਼ ਕਰਦੇ ਹਨ, ਆਕਸੀਜਨ ਦਿੰਦੇ ਹਨ ਰਾਤ ਨੂੰ, ਕਾਰਬਨਡਾਈ ਆਕਸਾਈਡ ਨੂੰ ਅਬਜ਼ਰਬ ਕਰਦੇ ਹਨ”।


ਇਮਰਾਨ ਖ਼ਾਨ ਦੇ ਇਸ ਬਿਆਨ ਨੇ ਇੱਕ ਵਾਰ ਫੇਰ ਟਵਿਟਰ ‘ਤੇ ਉਨ੍ਹਾਂ ਨੂੰ ਟ੍ਰੋਲ ਕਰਨ ਦਾ ਮੌਕਾ ਦਿੱਤਾ ਹੈ। ਲੋਕ ਵੱਖ-ਵੱਖ ਤਰੀਕੇ ਦੇ ਮੀਮਸ ਬਣਾ ਪੀਐਮ ਇਮਰਾਨ ਦਾ ਮਜ਼ਾਕ ਉੱਡਾ ਰਹੇ ਹਨ।