Pistol Trade In Canada: ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਸਰਕਾਰ ਨੇ ਪਿਸਤੌਲ ਦੀ ਦਰਾਮਦ, ਖਰੀਦ ਜਾਂ ਵਿਕਰੀ ਨੂੰ ਸੀਮਤ ਕਰਨ ਲਈ ਸੋਮਵਾਰ ਨੂੰ ਇੱਕ ਬਿੱਲ ਪੇਸ਼ ਕੀਤਾ। ਟਰੂਡੋ ਨੇ ਕਿਹਾ, ''ਅਸੀਂ ਇਸ ਦੇਸ਼ 'ਚ ਪਿਸਤੌਲਾਂ ਦੀ ਗਿਣਤੀ ਨੂੰ ਸੀਮਤ ਕਰ ਰਹੇ ਹਾਂ। ਇਸ ਕਾਨੂੰਨ ਨਾਲ ਨਿੱਜੀ ਮਾਲਕੀ ਵਾਲੇ ਪਿਸਤੌਲਾਂ ਦੀ ਵਧਦੀ ਗਿਣਤੀ 'ਤੇ ਰੋਕ ਲੱਗਣ ਦੀ ਉਮੀਦ ਹੈ।''


ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ, ''ਕੈਨੇਡਾ 'ਚ ਕਿਤੇ ਵੀ ਪਿਸਤੌਲ ਖਰੀਦਣਾ, ਵੇਚਣਾ, ਟ੍ਰਾਂਸਫਰ ਕਰਨਾ ਜਾਂ ਆਯਾਤ ਕਰਨਾ ਗੈਰ-ਕਾਨੂੰਨੀ ਹੋਵੇਗਾ। ਕੈਨੇਡਾ 'ਚ 1,500 ਕਿਸਮ ਦੇ ਫੌਜੀ ਸ਼ੈਲੀ ਦੇ ਹਥਿਆਰਾਂ 'ਤੇ ਪਾਬੰਦੀ ਲਗਾਉਣ ਦੀ ਯੋਜਨਾ ਬਣਾਈ ਹੈ ਅਤੇ ਸਾਲ ਦੇ ਅੰਤ 'ਚ ਇੱਕ ਲਾਜ਼ਮੀ ਵਾਪਸੀ ਖਰੀਦ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ। ਟਰੂਡੋ ਲੰਬੇ ਸਮੇਂ ਤੋਂ ਬੰਦੂਕ ਕਾਨੂੰਨ 'ਤੇ ਸਖ਼ਤੀ ਲਾਗੂ ਕਰਨ ਦੀ ਯੋਜਨਾ ਬਣਾ ਰਹੇ ਸੀ, ਪਰ ਇਸ ਮਹੀਨੇ ਅਮਰੀਕਾ ਦੇ ਉਵਾਲਡੇ, ਟੈਕਸਾਸ ਤੇ ਬਫੇਲੋ ਵਿੱਚ ਗੋਲੀਬਾਰੀ ਤੋਂ ਬਾਅਦ ਨਵੇਂ ਕਦਮਾਂ ਦੀ ਸ਼ੁਰੂਆਤ ਕੀਤੀ ਗਈ।


ਕੈਨੇਡਾ ਵਿੱਚਸਿਰਫ ਇਸ ਲਈ ਕੀਤੀ ਜਾਂਦੀ ਬੰਦੂਕਾਂ ਦੀ ਵਰਤੋਂ


ਐਮਰਜੈਂਸੀ ਤਿਆਰੀ ਮੰਤਰੀ ਬਿਲ ਬਲੇਅਰ ਨੇ ਕਿਹਾ ਕਿ ਕੈਨੇਡਾ ਅਮਰੀਕਾ ਨਾਲੋਂ ਬਹੁਤ ਵੱਖਰਾ ਹੈ। ਬਲੇਅਰ ਨੇ ਕਿਹਾ, "ਕੈਨੇਡਾ ਵਿੱਚ ਬੰਦੂਕ ਦੀ ਮਾਲਕੀ ਇੱਕ ਅਧਿਕਾਰ ਨਹੀਂ ਹੈ, ਪਰ ਇੱਕ ਵਿਸ਼ੇਸ਼ ਅਧਿਕਾਰ ਹੈ। ਇਹ ਸਿਧਾਂਤ ਕੈਨੇਡਾ ਨੂੰ ਦੁਨੀਆ ਦੇ ਹੋਰ ਬਹੁਤ ਸਾਰੇ ਦੇਸ਼ਾਂ, ਖਾਸ ਕਰਕੇ ਦੱਖਣ ਵਿੱਚ ਸਾਡੇ ਸਹਿਯੋਗੀ ਤੇ ਮਿੱਤਰਾਂ ਨਾਲੋਂ ਵੱਖਰਾ ਬਣਾਉਂਦਾ ਹੈ। ਕੈਨੇਡਾ ਵਿੱਚ ਬੰਦੂਕਾਂ ਦੀ ਵਰਤੋਂ ਸਿਰਫ਼ ਸ਼ਿਕਾਰ ਅਤੇ ਖੇਡਾਂ ਲਈ ਕੀਤੀ ਜਾਂਦੀ ਹੈ।"


ਬੰਦੂਕਾਂ ਦੀ ਸੌਖੀ ਪਹੁੰਚ ਦੀ ਘਾਟ ਕਾਰਨ ਕੈਨੇਡਾ ਵਿਚ ਗੋਲੀਬਾਰੀ ਦੀਆਂ ਘਟਨਾਵਾਂ (Mass Shooting Incidents) ਦੀ ਗਿਣਤੀ ਅਮਰੀਕਾ ਦੇ ਮੁਕਾਬਲੇ ਘੱਟ ਹੈ, ਹਾਲਾਂਕਿ ਅਮਰੀਕਾ ਦੀ ਆਬਾਦੀ ਵੀ ਕੈਨੇਡਾ ਨਾਲੋਂ ਬਹੁਤ ਜ਼ਿਆਦਾ ਹੈ।


ਇਹ ਵੀ ਪੜ੍ਹੋ: Sidhu Moose Wala: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਘਿਰਦੀ ਜਾ ਰਹੀ ਮਾਨ ਸਰਕਾਰ, ਸੰਗਰੂਰ ਜ਼ਿਮਨੀ ਚੋਣ 'ਚ ਲੱਗ ਸਕਦਾ ਝਟਕਾ