ਟੋਰਾਂਟੋ : ਕੈਨੇਡਾ ਸਰਕਾਰ ਨੇ ਕਾਰਪੈਂਟਰਾਂ, ਪਲੰਬਰਾਂ ਅਤੇ ਵੈਲਡਰਾਂ ਤੋਂ ਐਕਸਪ੍ਰੈਸ ਐਂਟਰੀ ਅਧੀਨ ਪੀ.ਆਰ. ਦੀਆਂ ਅਰਜ਼ੀਆਂ ਲੈਣ ਦਾ ਸਿਲਸਿਲਾ ਪਹਿਲੀ ਅਗਸਤ ਤੋਂ ਸ਼ੁਰੂ ਕਰ ਦਿਤਾ ਹੈ। ਇੰਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਕਿਰਤੀਆਂ ਦੀ ਜ਼ਰੂਰਤ ਪੂਰੀ ਕਰਨ ਵਾਸਤੇ ਇਹ ਕਦਮ ਕਾਰਗਰ ਸਾਬਤ ਹੋਵੇਗਾ। ਦੂਜੇ ਪਾਸੇ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਭਾਵੇਂ ਸਾਰੇ ਰਿਕਾਰਡ ਤੋੜ ਰਹੀ ਹੈ ਪਰ ਸਟੱਡੀ ਵੀਜ਼ਾ ਲਈ ਅਰਜ਼ੀ ਦਾਇਰ ਕਰਨ ਵਾਲੇ ਪੰਜ ਵਿਚੋਂ ਦੋ ਜਣਿਆਂ ਨੂੰ ਵੀਜ਼ਾ ਨਹੀਂ ਮਿਲਦਾ। 


ਓਧਰ ਅਮਰੀਕਾ ਐਚ-1 ਬੀ ਵੀਜ਼ਾ ਲਾਭਪਾਤਰੀਆਂ ਦੀ ਚੋਣ ਲਈ ਲਾਟਰੀ ਦਾ ਦੂਜਾ ਗੇੜ ਇਸ ਹਫ਼ਤੇ ਸ਼ੁਰੂ ਕਰਨ ਜਾ ਰਿਹਾ ਹੈ, ਜਿਸ ਨਾਲ ਭਾਰਤੀਆਂ ਸਣੇ ਬਹੁਗਿਣਤੀ ਪੇਸ਼ੇਵਰਾਂ ਨੂੰ ਵੱਡਾ ਲਾਭ ਹੋਵੇਗਾ। ਇਸ ਪ੍ਰਕਿਰਿਆ ਰਾਹੀਂ 20-25 ਹਜ਼ਾਰ ਐਚ-1ਬੀ ਪਟੀਸ਼ਨਰਾਂ ਦੀ ਚੋਣ ਹੋ ਸਕਦੀ ਹੈ।



ਯੂਐਸਸੀਆਈਐਸ ਭਾਵ ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਨੇ ਇਸ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵਿੱਤੀ ਸਾਲ 2024 ਦਾ ਕੋਟਾ ਪੂਰਾ ਕਰਨ ਲਈ ਐਚ-1ਬੀ ਵੀਜ਼ਾ ਲਾਟਰੀ ਚੋਣ ਪ੍ਰਕਿਰਿਆ ਦਾ ਦੂਜਾ ਪੜਾਅ ਇਸ ਹਫ਼ਤੇ ਸ਼ੁਰੂ ਹੋਵੇਗਾ। ਇਸ ਫ਼ੈਸਲੇ ਨਾਲ ਭਾਰਤੀ ਪੇਸ਼ੇਵਰਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ। 


ਯੂਨਾਈਟਡ ਸਟੇਟਸ ਸਿਟੀਜ਼ਨਸ਼ਿਪ ਐਂਡ ਇੰਮੀਗੇ੍ਰਸ਼ਨ ਸਰਵਿਸਜ਼ ਮੁਤਾਬਕ ਉਹ ਲਾਟਰੀ ਚੋਣ ਪ੍ਰਕਿਰਿਆ ਦੀ ਵਰਤੋਂ ਕਰਕੇ ਪਹਿਲਾਂ ਜਮ੍ਹਾ ਕੀਤੀਆਂ ਗਈਆਂ ਇਲੈਕਟ੍ਰੌਨਿਕ ਰਜਿਸਟਰੇਸ਼ਨਾਂ ਵਿੱਚੋਂ ਵਾਧੂ ਰਜਿਸਟਰੇਸ਼ਨਾਂ ਦੀ ਚੋਣ ਕਰੇਗਾ। ਐਚ-1ਬੀ ਵੀਜ਼ਾ ਦਾ ਪਹਿਲਾ ਲਾਟਰੀ ਰਾਊਂਡ ਮਾਰਚ ਮਹੀਨੇ ਵਿੱਚ ਆਯੋਜਤ ਕੀਤਾ ਗਿਆ ਸੀ। 


ਅਮਰੀਕਾ ਸਾਲਾਨਾ 65 ਹਜ਼ਾਰ ਵੀਜ਼ਾ ਜਾਰੀ ਕਰਦਾ ਹੈ। ਹੋਰ 20 ਹਜ਼ਾਰ ਐਚ-1ਬੀ ਵੀਜ਼ਾ ਉਨ੍ਹਾਂ ਵਿਦੇਸ਼ੀਆਂ ਲਈ ਉਪਲੱਬਧ ਹੋਣਗੇ, ਜਿਨ੍ਹਾਂ ਨੇ ਅਮਰੀਕੀ ਯੂਨੀਵਰਸਿਟੀਆਂ ਵਿੱਚ ਸਟੇਮ ਪਾਠਕ੍ਰਮ ਪੂਰਾ ਕਰ ਲਿਆ ਹੈ।


 


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।


Join Our Official Telegram Channel : - 
https://t.me/abpsanjhaofficial