ਨਵੀਂ ਦਿੱਲੀ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਰਿਵਾਰ ਸਮੇਤ ਭਾਰਤ ਪਹੁੰਚ ਗਏ ਹਨ। ਆਪਣੇ 7 ਦਿਨਾ ਦੌਰੇ 'ਤੇ ਪਰਿਵਾਰ ਸਮੇਤ ਆਏ ਜਸਟਿਨ ਟਰੂਡੋ ਦਾ ਦਿੱਲੀ ਹਵਾਈ ਅੱਡੇ 'ਤੇ ਨਿੱਘਾ ਸੁਆਗਤ ਕੀਤਾ ਗਿਆ। ਟਰੂਡੋ ਫੈਮਲੀ ਨੇ ਹੱਥ ਜੋੜ ਕੇ ਸਭ ਦੀਆਂ ਸ਼ੁਭ ਇੱਛਾਵਾਂ ਕਬੂਲੀਆਂ।
ਕੈਨੇਡਾ ਦੇ ਪ੍ਰਧਾਨ ਮੰਤਰੀ 23 ਫਰਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ। ਪਹਿਲੀ ਵਾਰ ਭਾਰਤ ਪਹੁੰਚੇ ਕੈਨੇਡਾ ਦੇ ਪ੍ਰਧਾਨ ਮੰਤਰੀ ਦਿੱਲੀ, ਆਗਰਾ, ਅਹਿਮਦਾਬਾਦ, ਮੁੰਬਈ ਤੋਂ ਇਲਾਵਾ ਅੰਮ੍ਰਿਤਸਰ 'ਚ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨਗੇ।
ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਦੱਸਿਆ, ਦੋਵਾਂ ਦੇਸ਼ਾਂ ਦੇ ਮੁੱਖ ਮੁੱਦੇ ਵਿਚਾਰੇ ਜਾਣਗੇ, ਭਾਰਤ ਦੀ ਚਿੰਤਾ ਵਾਲੇ ਸਾਰੇ ਮੁੱਦਿਆਂ ਤੇ ਚਰਚਾ ਕੀਤੀ ਜਾਵੇਗੀ।