ਔਟਾਵਾ: ਕੈਨੇਡਾ ਦੀ ਸਿਆਸਤ ਲਗਾਤਾਰ ਭਖਦੀ ਜਾ ਰਹੀ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੰਜ਼ਰਵੇਟਿਵ ਲੀਡਰ ਐਂਡਰਿਊ ਸ਼ੀਅਰ ਨੂੰ ਮੁਕੱਦਮੇ ਦੀ ਧਮਕੀ ਬਾਰੇ ਆਪਣੇ ਫੈਸਲੇ ਦਾ ਬਚਾਅ ਕੀਤਾ ਹੈ। ਟਰੂਡੋ ਨੇ ਕਿਹਾ ਕਿ ਐਸਐਨਸੀ ਲਾਵਾਲੀਨ ਵਿਵਾਦ ਬਾਰੇ ਸ਼ੀਅਰ ਨੇ ਕੈਨੇਡੀਅਨਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਅਰ ਨੇ ਕੈਨੇਡਾ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਕੁਝ ਤਾਂ ਨਤੀਜੇ ਜ਼ਰੂਰ ਹੋਣਗੇ।
ਮੰਗਲਵਾਰ ਸਵੇਰੇ ਕੈਬਨਿਟ ਬੈਠਕ ਲਈ ਜਾਂਦੇ ਹੋਏ ਟਰੂਡੋ ਨੇ ਟਿੱਪਣੀ ਕੀਤੀ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਜਦ ਸਿਆਸਤਦਾਨ ਸੱਚਾਈ ਨੂੰ ਤੋੜਦੇ-ਮਰੋੜਦੇ ਹਨ, ਅਸਲੀਅਤ ਨੂੰ ਗਲਤ ਤਰੀਕੇ ਨਾਲ ਲੋਕਾਂ ਸਾਹਮਣੇ ਪੇਸ਼ ਕਰਦੇ ਹਨ ਤਾਂ ਉਸ ਦੇ ਸ਼ਾਰਟ ਟਰਮ ਤੇ ਲਾਂਗ ਟਰਮ ਨਤੀਜੇ ਜ਼ਰੂਰ ਨਿਕਣਗੇ। ਉਨ੍ਹਾਂ ਕਿਹਾ ਕਿ ਉਹ ਇਸ ਲਈ ਸਾਰੇ ਜ਼ਰੂਰੀ ਕਦਮ ਚੁੱਕਣਗੇ।
ਇਸ ਮੁਕੱਦਮੇ ਸਬੰਧੀ ਉਸ ਵੇਲੇ ਚਰਚਾ ਸ਼ੁਰੂ ਹੋਈ ਜਦ ਐਤਵਾਰ ਨੂੰ ਸ਼ੀਅਰ ਨੇ ਇੱਕ ਪ੍ਰੈੱਸ ਕਾਨਫਰੰਸ ਕੀਤੀ ਤੇ ਪ੍ਰਧਾਨ ਮੰਤਰੀ ਦੇ ਵਕੀਲ ਵੱਲੋਂ ਮਿਲੀ ਚਿੱਠੀ ਦੀਆਂ ਕਾਪੀਆਂ ਵੰਡੀਆਂ। ਸ਼ੀਅਰ ਨੇ ਆਪਣੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਜੇ ਟਰੂਡੋ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਮੇਰੇ ਖਿਲਾਫ ਕੋਈ ਕੇਸ ਬਣਦਾ ਹੈ, ਤਾਂ ਮੈਂ ਉਨ੍ਹਾਂ ਨੂੰ ਇਸ 'ਤੇ ਜਲਦ ਕਾਰਵਾਈ ਕਰਨ ਦੀ ਬੇਨਤੀ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਕੈਨੇਡੀਅਨਸ ਵੀ ਕਿਸੇ ਲੀਗਲ ਅਦਾਰੇ ਤੋਂ ਇਸ ਸਕੈਂਡਲ ਦੀ ਪੜਤਾਲ ਚਾਹੁੰਦੇ ਹਨ, ਜਿੱਥੇ ਲਿਬਰਲਸ ਦਾ ਕੰਟਰੋਲ ਨਾ ਹੋਵੇ। ਸ਼ੀਅਰ ਨੇ ਕਿਹਾ ਸੀ ਕਿ ਇਸ ਚਿੱਠੀ ਰਾਹੀਂ ਉਨ੍ਹਾਂ ਨੂੰ ਉਕਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
Exit Poll 2024
(Source: Poll of Polls)
ਸ਼ੀਅਰ ਨੂੰ ਟਰੂਡੋ ਦਾ ਕਰਾਰਾ ਜਵਾਬ, 'ਕੈਨੇਡੀਅਨਾਂ ਨੂੰ ਕੀਤਾ ਗੁੰਮਰਾਹ'
ਏਬੀਪੀ ਸਾਂਝਾ
Updated at:
10 Apr 2019 12:53 PM (IST)
ਟਰੂਡੋ ਨੇ ਕਿਹਾ ਕਿ ਐਸਐਨਸੀ ਲਾਵਾਲੀਨ ਵਿਵਾਦ ਬਾਰੇ ਸ਼ੀਅਰ ਨੇ ਕੈਨੇਡੀਅਨਾਂ ਨੂੰ ਗੁੰਮਰਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਸ਼ੀਅਰ ਨੇ ਕੈਨੇਡਾ ਵਾਸੀਆਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਤੇ ਇਸ ਦੇ ਕੁਝ ਤਾਂ ਨਤੀਜੇ ਜ਼ਰੂਰ ਹੋਣਗੇ।
- - - - - - - - - Advertisement - - - - - - - - -