ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਚੀਨ ਤੇ ਭਾਰਤ ਬਾਰੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਕੋਵਿਡ-19 ਸਬੰਧੀ ਵਧੇਰੇ ਟੈਸਟ ਕੀਤੇ ਜਾਣ ਤਾਂ ਭਾਰਤ ਤੇ ਚੀਨ ਜਿਹੇ ਮੁਲਕਾਂ ਵਿੱਚ ਅਮਰੀਕਾ ਨਾਲੋਂ ਵੀ ਵੱਧ ਕੇਸ ਹੋਣਗੇ। ਟਰੰਪ ਦੇ ਇਸ ਬਿਆਨ ਨੇ ਮੋਦੀ ਸਰਕਾਰ ਦੇ ਉਨ੍ਹਾਂ ਦਾਅਵਿਆਂ 'ਤੇ ਸਵਾਲ ਖੜ੍ਹਾ ਕਰ ਦਿੱਤਾ ਹੈ ਜਿਨ੍ਹਾਂ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤ ਦੀ ਹਾਲਤ ਦੂਜੇ ਮੁਲਕਾਂ ਦੇ ਮੁਕਾਬਲੇ ਬਿਹਤਰ ਹੈ।

ਟਰੰਪ ਦਾ ਦਾਅਲਾ ਹੈ ਕਿਹਾ ਕਿ ਅਮਰੀਕਾ ਨੇ ਹੁਣ ਤੱਕ ਦੋ ਕਰੋੜ ਟੈਸਟ ਕੀਤੇ ਹਨ। ਉਨ੍ਹਾਂ ਕਿਹਾ ਕਿ ਅਮਰੀਕਾ ਦੇ ਮੁਕਾਬਲੇ ਜਰਮਨੀ ਨੇ 40 ਲੱਖ ਤੇ ਦੱਖਣੀ ਕੋਰੀਆ ਨੇ 30 ਲੱਖ ਟੈਸਟ ਕੀਤੇ ਹਨ। ਇਹ ਵੀ ਅਹਿਮ ਗੱਲ ਹੈ ਕਿ ਕਾਂਗਰਸ ਵੀ ਮੋਦੀ ਸਰਕਾਰ 'ਤੇ ਸਵਾਲ ਉਠਾ ਰਹੀ ਹੈ ਕਿ ਟੈਸਟ ਘੱਟ ਕਰਨ ਕਰਕੇ ਅਸਲੀ ਤਸਵੀਰ ਸਾਹਮਣੇ ਨਹੀਂ ਆ ਰਹੀ।

ਦੱਸ ਦਈਏ ਕਿ ਜੌਹਨਜ਼ ਹੌਪਕਿਨਸ ਕਰੋਨਾਵਾਇਰਸ ਰਿਸੋਰਸ ਸੈਂਟਰ ਅਨੁਸਾਰ ਅਮਰੀਕਾ ਵਿੱਚ ਕਰੋਨਾਵਾਇਰਸ ਦੇ ਕਰੀਬ 19 ਲੱਖ ਕੇਸ ਹਨ, ਜਿਨ੍ਹਾਂ ’ਚੋਂ ਇੱਕ ਲੱਖ ਨੌਂ ਹਜ਼ਾਰ ਮੌਤਾਂ ਹੋਈਆਂ ਹਨ। ਭਾਰਤ ਅਤੇ ਚੀਨ ਵਿੱਚ ਕਰੋਨਾਵਾਇਰਸ ਦੇ ਕ੍ਰਮਵਾਰ 2,36,184 ਤੇ 84,177 ਕੇਸ ਹਨ।