ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਨਾਲ ਇਸ ਹਫਤੇ ਸ਼ੁੱਕਰਵਾਰ (15 ਅਗਸਤ, 2025) ਨੂੰ ਹੋਣ ਵਾਲੀ ਮੀਟਿੰਗ ਨੂੰ ਲੈ ਕੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਯਾਨੀਕਿ 11 ਅਗਸਤ ਨੂੰ ਕਿਹਾ ਕਿ ਜੇ ਮੈਂ ਰਾਸ਼ਟਰਪਤੀ ਹੁੰਦਾ ਤਾਂ ਇਹ ਜੰਗ ਨਹੀਂ ਹੁੰਦੀ। ਇਹ ਤੀਸਰਾ ਵਿਸ਼ਵ ਯੁੱਧ ਵੀ ਹੋ ਸਕਦਾ ਸੀ। ਇਹ ਜੋ ਬਾਇਡਨ ਦੀ ਜੰਗ ਹੈ, ਇਹ ਮੇਰੀ ਜੰਗ ਨਹੀਂ ਹੈ। ਇਸ ਲਈ ਮੈਂ ਵਲਾਦਿਮੀਰ ਪੁਤਿਨ ਨਾਲ ਗੱਲ ਕਰਨ ਜਾ ਰਿਹਾ ਹਾਂ ਅਤੇ ਮੈਂ ਉਨ੍ਹਾਂ ਨੂੰ ਕਹਿਉਂਗਾ ਕਿ ਤੁਹਾਨੂੰ ਇਹ ਜੰਗ ਖਤਮ ਕਰਨੀ ਹੋਵੇਗੀ ਅਤੇ ਉਹ ਮੇਰੇ ਨਾਲ ਪੰਗਾ ਨਹੀਂ ਲੈਣਗੇ। ਪਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਇੱਜ਼ਤਦਾਰ ਗੱਲ ਹੈ ਕਿ ਰੂਸ ਦੇ ਰਾਸ਼ਟਰਪਤੀ ਸਾਡੇ ਦੇਸ਼ ਆ ਰਹੇ ਹਨ, ਇਸਦੀ ਬਜਾਏ ਕਿ ਅਸੀਂ ਉਨ੍ਹਾਂ ਦੇ ਦੇਸ਼ ਜਾਂ ਕਿਸੇ ਤੀਜੇ ਪਾਸੇ ਜਾਈਏ। ਮੈਨੂੰ ਲੱਗਦਾ ਹੈ ਕਿ ਸਾਡੀ ਗੱਲਬਾਤ ਰਚਨਾਤਮਕ ਹੋਵੇਗੀ।
ਮੈਂ ਯੂਰਪੀਅਨ ਨੇਤਿਆਂ ਨੂੰ ਕਾਲ ਕਰਾਂਗਾ – ਟਰੰਪ
ਟਰੰਪ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, "ਇਸ ਤੋਂ ਬਾਅਦ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੈਂਸਕੀ ਅਤੇ ਯੂਰਪੀਅਨ ਨੇਤਿਆਂ ਨਾਲ ਮੀਟਿੰਗ ਹੋਵੇਗੀ। ਉਸ ਮੀਟਿੰਗ ਤੋਂ ਬਾਅਦ ਤੁਰੰਤ, ਸ਼ਾਇਦ ਜਦੋਂ ਮੈਂ ਕਿਸੇ ਯਾਤਰਾ ‘ਤੇ ਹੋਵਾਂ, ਜਾਂ ਜਦੋਂ ਮੈਂ ਕਮਰੇ ਤੋਂ ਨਿਕਲਦਾ, ਤਾਂ ਮੈਂ ਯੂਰਪੀਅਨ ਨੇਤਾਵਾਂ ਨੂੰ ਕਾਲ ਕਰਾਂਗਾ, ਜਿਨ੍ਹਾਂ ਨਾਲ ਮੇਰੇ ਬਹੁਤ ਚੰਗੇ ਰਿਸ਼ਤੇ ਹਨ।"
ਜੇਲੈਂਸਕੀ ਨੇ ਜੋ ਕੀਤਾ, ਮੈਂ ਉਸ ਨਾਲ ਅਸਹਿਮਤ ਹਾਂ – ਟਰੰਪ
ਉਹਨਾਂ ਕਿਹਾ, "ਮੇਰਾ ਮੰਨਣਾ ਹੈ ਕਿ ਮੇਰਾ ਸਾਰੇ ਨਾਲ ਚੰਗਾ ਰਿਸ਼ਤਾ ਹੈ ਅਤੇ ਮੈਂ ਜੇਲੈਂਸਕੀ ਨਾਲ ਵੀ ਚੰਗਾ ਹਾਂ, ਪਰ ਮੈਂ ਉਸ ਗੱਲ ਨਾਲ ਬਹੁਤ ਜ਼ਿਆਦਾ ਅਸਹਿਮਤ ਹਾਂ ਜੋ ਉਸਨੇ ਕੀਤਾ। ਮੈਂ ਜੇਲੈਂਸਕੀ ਨਾਲ ਗੱਲ ਕਰਾਂਗਾ। ਅਗਲੀ ਮੁਲਾਕਾਤ ਜੇਲੈਂਸਕੀ ਅਤੇ ਪੁਤਿਨ ਜਾਂ ਜੇਲੈਂਸਕੀ, ਪੁਤਿਨ ਅਤੇ ਮੇਰੇ ਵਿਚਕਾਰ ਹੋਵੇਗੀ। ਜੇ ਉਹਨਾਂ ਨੂੰ ਮੇਰੀ ਲੋੜ ਹੋਵੇਗੀ ਤਾਂ ਮੈਂ ਉੱਥੇ ਮੌਜੂਦ ਰਹਾਂਗਾ, ਪਰ ਮੈਂ ਦੋਹਾਂ ਨੇਤਿਆਂ ਵਿਚਕਾਰ ਇੱਕ ਮੀਟਿੰਗ ਨਿਸ਼ਚਿਤ ਕਰਵਾਉਣੀ ਚਾਹੁੰਦਾ ਹਾਂ।"
ਰੂਸ ਨਾਲ ਜ਼ਮੀਨ ਦੀ ਅਦਲਾ-ਬਦਲੀ ਦੀ ਚੱਲ ਰਹੀ ਗੱਲਬਾਤ – ਟਰੰਪ
ਅਮਰੀਕੀ ਰਾਸ਼ਟਰਪਤੀ ਨੇ ਜ਼ਮੀਨ ਦੀ ਅਦਲਾ-ਬਦਲੀ ਨੂੰ ਲੈ ਕੇ ਚੱਲ ਰਹੀ ਗੱਲਬਾਤ ਦੀ ਪੁਸ਼ਟੀ ਕਰਦਿਆਂ ਕਿਹਾ, "ਮੈਂ ਜੇਲੈਂਸਕੀ ਤੋਂ ਇਸ ਲਈ ਨਾਰਾਜ਼ ਹਾਂ ਕਿਉਂਕਿ ਉਸਨੇ ਰੂਸ ਨੂੰ ਕਿਸੇ ਵੀ ਤਰ੍ਹਾਂ ਦੀ ਖੇਤਰੀ ਛੋਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਮੈਨੂੰ ਇਸ ਗੱਲ ਨਾਲ ਥੋੜ੍ਹੀ ਪ੍ਰੇਸ਼ਾਨੀ ਹੋਈ ਕਿ ਜੇਲੈਂਸਕੀ ਕਹਿ ਰਹੇ ਸਨ ਕਿ ਮੈਨੂੰ ਸੰਵਿਧਾਨਕ ਮਨਜ਼ੂਰੀ ਲੈਣੀ ਪਵੇਗੀ। ਕੀ ਉਸਨੂੰ ਜੰਗ ਕਰਨ ਅਤੇ ਸਭ ਨੂੰ ਮਾਰਨ ਦੀ ਮਨਜ਼ੂਰੀ ਮਿਲ ਗਈ ਸੀ, ਪਰ ਜ਼ਮੀਨ ਦੀ ਅਦਲਾ-ਬਦਲੀ ਕਰਨ ਲਈ ਉਸਨੂੰ ਮਨਜ਼ੂਰੀ ਚਾਹੀਦੀ ਸੀ? ਕਿਉਂਕਿ ਇੱਥੇ ਜ਼ਮੀਨ ਦੀ ਅਦਲਾ-ਬਦਲੀ ਹੋਣ ਵਾਲੀ ਹੈ।"