ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਦੱਖਣ-ਪੱਛਮ (ਮੈਕਸਿਕੋ) ਸਰਹੱਦ 'ਤੇ ਮਨੁੱਖੀ ਸਹਾਇਤਾ ਉਪਲੱਬਧ ਕਰਾਉਣ ਲਈ 31,733 ਕਰੋੜ ਰੁਪਏ ਦੇ ਬਿੱਲ 'ਤੇ ਹਸਤਾਖ਼ਰ ਕਰ ਦਿੱਤੇ ਹਨ। ਅਮਰੀਕੀ ਕਾਂਗਰਸ ਨੇ ਪਿਛਲੇ ਹਫ਼ਤੇ ਹੀ ਸਰਹੱਦ 'ਤੇ ਸਹਾਇਤਾ ਲਈ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਦੱਖਣ-ਪੱਛਮੀ ਸੀਮਾ 'ਤੇ ਪਰਵਾਸੀ ਸੰਕਟ ਦੇ ਨਿਪਟਾਰੇ, ਮਨੁੱਖੀ ਸਹਾਇਤਾ ਤੇ ਸੁਰੱਖਿਆ ਲਈ ਹੰਗਾਮੀ ਸੀਮਾ ਸਹਾਇਤਾ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
ਯਾਦ ਰਹੇ ਬੀਤੇ ਦਿਨੀਂ ਮੈਕਸਿਕੋ ਤੋਂ ਅਮਰੀਕਾ ਜਾ ਰਹੇ ਆਸਕਰ ਅਲਬਰਟੋ ਮਾਰਟਿਨੇਜ ਰਾਮਿਰੇਜ ਆਪਣੀ ਧੀ ਵੈਲੇਰੀਆ ਨਾਲ ਰੀਓ ਗਰਾਂਡ ਨਦੀ ਪਾਰ ਕਰਦੇ ਸਮੇਂ ਡੁੱਬ ਗਿਆ ਸੀ। ਅਲਬਰਟੋ 23 ਮਹੀਨਿਆ ਦੀ ਧੀ ਨੂੰ ਆਪਣੀ ਟੀ-ਸ਼ਰਟ ਵਿੱਚ ਫਸਾ ਕੇ ਨਦੀ ਪਾਰ ਕਰ ਰਿਹਾ ਸੀ। ਉਨ੍ਹਾਂ ਦੋਵਾਂ ਜਣਿਆਂ ਦੇ ਨਦੀ ਕਿਨਾਰੇ ਡੁੱਬੇ ਹੋਇਆਂ ਦੀ ਤਸਵੀਰ ਦੇਖ ਪੂਰੀ ਦੁਨੀਆ ਭਾਵੁਕ ਹੋ ਗਈ ਸੀ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਆਫ ਮਾਈਗ੍ਰੇਸ਼ਨ ਮੁਤਾਬਕ ਜਨਵਰੀ 2014 ਤੋਂ ਲੈ ਕੇ 27 ਜੂਨ, 2019 ਤਕ 32,182 ਜਣਿਆਂ ਦੀ ਮੌਤ ਹੋਈ ਜਦਕਿ ਇਸੇ ਦੌਰਾਨ ਅਮਰੀਕਾ-ਮੈਕਸੀਕੋ ਸਰਹੱਦ 'ਤੇ 2,075 ਲੋਕਾਂ ਦੀ ਮੌਤ ਹੋਈ।
ਪਰਵਾਸੀ ਪਿਓ-ਧੀ ਦੀ ਮੌਤ ਮਗਰੋਂ ਅਮਰੀਕਾ ਵੱਲ਼ੋਂ ਮੈਕਸੀਕੋ ਸਰਹੱਦ ਲਈ 31,733 ਕਰੋੜ ਮਨਜ਼ੂਰ
ਏਬੀਪੀ ਸਾਂਝਾ
Updated at:
02 Jul 2019 06:47 PM (IST)
ਅਮਰੀਕੀ ਕਾਂਗਰਸ ਨੇ ਪਿਛਲੇ ਹਫ਼ਤੇ ਹੀ ਸਰਹੱਦ 'ਤੇ ਸਹਾਇਤਾ ਲਈ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਵ੍ਹਾਈਟ ਹਾਊਸ ਨੇ ਸੋਮਵਾਰ ਨੂੰ ਕਿਹਾ ਕਿ ਦੇਸ਼ ਦੇ ਦੱਖਣ-ਪੱਛਮੀ ਸੀਮਾ 'ਤੇ ਪਰਵਾਸੀ ਸੰਕਟ ਦੇ ਨਿਪਟਾਰੇ, ਮਨੁੱਖੀ ਸਹਾਇਤਾ ਤੇ ਸੁਰੱਖਿਆ ਲਈ ਹੰਗਾਮੀ ਸੀਮਾ ਸਹਾਇਤਾ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ।
- - - - - - - - - Advertisement - - - - - - - - -