ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਹਾਰ ਮੰਨਣ ਤੋਂ ਇਨਕਾਰ ਕੀਤਾ ਹੈ। ਜਿਸ ਤੋਂ ਬਾਅਦ ਟਰੰਪ ਸਮਰਥਕ ਵਾਈਟ ਹਾਊਸ ਤੇ ਕੈਪਿਟੋਲ ਹਿਲਸ ਦੇ ਬਾਹਰ ਜੰਮ ਕੇ ਹੰਗਾਮਾ ਕੀਤਾ। ਹੁਣ ਹੰਗਾਮੇ ਤੋਂ ਬਾਅਦ ਵਾਸ਼ਿੰਗਟਨ 'ਚ ਲੌਕਡਾਊਨ ਲਾ ਦਿੱਤਾ ਗਿਆ ਹੈ। ਪ੍ਰਦਰਸ਼ਨ ਦੌਰਾਨ ਪੁਲਿਸ ਫਾਇਰਿੰਗ 'ਚ ਇਕ ਪ੍ਰਦਰਸ਼ਨਕਾਰੀ ਦੀ ਮੌਤ ਵੀ ਹੋ ਗਈ।
ਨਵੇਂ ਚੁਣੇ ਗਏ ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਆਪਣੇ ਬਿਆਨ 'ਚ ਕਿਹਾ, 'ਇਹ ਕੋਈ ਵਿਰੋਧ ਨਹੀਂ ਹੈ ਇਹ ਵਿਦ੍ਰੋਹ ਹੈ। ਬਾਇਡਨ ਨੇ ਟਰੰਪ ਨੂੰ ਹੰਗਾਮਾ ਖਤਮ ਕਰਨ ਦੀ ਅਪੀਲ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਮੈਂ ਰਾਸ਼ਟਰਪਤੀ ਟਰੰਪ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣੀ ਸਹੁੰ ਪੂਰੀ ਕਰਨ 'ਤੇ ਇਸ ਘੇਰਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਨ। ਬਾਇਡਨ ਨੇ ਕਿਹਾ, 'ਕੈਪਿਟੋਲ ਬਿਲਡਿੰਗ ਤੇ ਹੰਗਾਮਾ ਕਰਨ ਵਾਲੇ ਉਹ ਲੋਕ ਹਨ ਜੋ ਕਾਨੂੰਨ ਨੂੰ ਨਹੀਂ ਮੰਨਦੇ।'
ਓਧਰ ਸੰਯੁਕਤ ਸੈਸ਼ਨ ਦੀ ਬੈਠਕ ਸ਼ੁਰੂ ਹੋਣ 'ਤੇ ਅਗਵਾਈ ਕਰ ਰਹੇ ਅਮਰੀਕੀ ਉਪ ਰਾਸ਼ਟਰਪਤੀ ਮਾਇਕ ਪੇਂਸ ਨੇ ਹਿੰਸਕ ਘਟਨਾਕ੍ਰਮ ਨੂੰ ਕੈਪਿਟਲ ਲਈ ਕਾਲਾ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਹਿੰਸਾ ਕਰਨ ਵਾਲੇ ਕਦੇ ਨਹੀਂ ਜਿੱਤਦੇ ਕਿਉਂਕਿ ਹਿੰਸਾ ਕਦੇ ਨਹੀਂ ਜਿੱਤਦੀ।
ਅਮਰੀਕੀ ਰਾਸ਼ਟਰਪਤੀ ਟਰੰਪ ਨੂੰ 5ਵੀਂ ਸੰਵਿਧਾਨ ਸੋਧ ਦੇ ਜ਼ਰੀਏ ਅੱਜ ਹੀ ਹਟਾਇਆ ਜਾ ਸਕਦਾ ਹੈ। ਅਮਰੀਕਾ ਦੇ ਅਟਾਰਨੀ ਜਨਰਲ ਨੇ ਉਪ ਰਾਸ਼ਟਰਪਤੀ ਮਾਇਕ ਪੇਂਸ ਨੂੰ ਕਿਹਾ ਕਿ 25ਵੇਂ ਸੰਵਿਧਾਨ ਸੋਧ ਜ਼ਰੀਏ ਟਰੰਪ ਨੂੰ ਹਟਾਉਣ ਦੀ ਪ੍ਰਕਿਰਿਆ ਅੱਜ ਹੀ ਸ਼ੁਰੂ ਕੀਤੀ ਜਾਵੇ।
ਅਮਰੀਕਾ ਦੇ 300 ਸਾਲ ਦੇ ਇਤਿਹਾਸ 'ਚ ਅਜਿਹਾ ਕਦੇ ਨਹੀਂ ਹੋਇਆ, ਜਦੋਂ ਇਕ ਚੋਣ ਹਾਰਿਆ ਹੋਇਆ ਰਾਸ਼ਟਰਪਤੀ ਆਪਣੀ ਹਾਰ ਸਵੀਕਾਰ ਕਰਨ ਤੋਂ ਇਨਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੋਵੇ ਤੇ ਉਸ ਦੇ ਸਮਰਥਕ ਅਮਰੀਕੀ ਸੰਸਦ ਘੇਰ ਲੈਣ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ