Turkey Latest News: ਤੁਰਕੀ ਦੇ ਤੱਟ 'ਤੇ ਇੱਕ ਕਿਸ਼ਤੀ ਦੇ ਪਲਟਣ ਕਰਕੇ 16 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਕਿਸ਼ਤੀ ਪ੍ਰਵਾਸੀਆਂ ਨਾਲ ਲੱਦੀ ਹੋਈ ਸੀ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਤੁਰਕੀ ਦੇ ਉੱਤਰੀ ਏਜੀਅਨ ਤੱਟ ‘ਤੇ ਪ੍ਰਵਾਸੀਆਂ ਨਾਲ ਲੱਦੀ ਕਿਸ਼ਤੀ ਲੰਘ ਰਹੀ ਸੀ, ਉਸ ਵੇਲੇ ਇਹ ਘਟਨਾ ਵਾਪਰ ਗਈ।


ਇਸ ਦੌਰਾਨ 16 ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਉੱਥੇ ਹੀ ਤੁਰਕੀ ਦੇ ਤੱਟ ਰੱਖਿਅਕ 2 ਲੋਕਾਂ ਨੂੰ ਬਚਾਉਣ ਵਿੱਚ ਸਫ਼ਲ ਰਹੇ। ਇਸ ਤੋਂ ਇਲਾਵਾ 2 ਲੋਕਾਂ ਨੇ ਖ਼ੁਦ ਤੈਰ ਕੇ ਆਪਣੀ ਜਾਨ ਬਚਾ ਲਈ।


ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਲੈਕੇ ਜਾ ਰਹੀ ਕਿਸ਼ਤੀ ਰਬੜ ਦੀ ਬਣੀ ਹੋਈ ਸੀ। ਫ਼ਿਲਹਾਲ ਇਸ ਖ਼ਬਰ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਇਸ ਕਿਸ਼ਤੀ ਵਿੱਚ ਕਿੰਨੇ ਲੋਕ ਸਵਾਰ ਸਨ।


ਇਹ ਵੀ ਪੜ੍ਹੋ: Action Against Corruption: ਕੋਈ ਤਾਂ ਸ਼ਰਮ ਕਰ ਲਓ ! ਸੇਵਾ ਮੁਕਤ ਸਿਵਲ ਸਰਜਨ ਰਿਸ਼ਵਤਖੋਰੀ ਦੇ ਮਾਮਲੇ ‘ਚ ਗ੍ਰਿਫ਼ਤਾਰ


ਮ੍ਰਿਤਕਾਂ ਵਿੱਚ 4 ਬੱਚੇ ਵੀ ਸ਼ਾਮਲ


ਸਰਕਾਰੀ ਏਜੰਸੀ ਅਨਾਡੋਲੂ ਦੇ ਮੁਤਾਬਕ ਮ੍ਰਿਤਕਾਂ ਵਿੱਚ 4 ਬੱਚੇ ਵੀ ਹਨ, ਪਰ ਇਸ ਬਾਰੇ ਹਾਲੇ ਤੱਕ ਪਤਾ ਨਹੀਂ ਲੱਗਿਆ ਹੈ ਕਿ ਮਰਨ ਵਾਲੇ ਬੱਚੇ ਕਿਹੜੇ ਦੇਸ਼ ਤੋਂ ਹਨ।


ਮਰਨ ਵਾਲਿਆਂ ਦੀ ਗਿਣਤੀ ਵਿੱਚ ਹੋ ਸਕਦਾ ਵਾਧਾ


ਸੰਭਾਵਨਾ ਜਤਾਈ ਜਾ ਰਹੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਹੋ ਸਕਦਾ ਹੈ ਕਿਉਂਕਿ ਕਿਸ਼ਤੀ ਕਾਫੀ ਸਾਰੇ ਪ੍ਰਵਾਸੀਆਂ ਨਾਲ ਲੱਦੀ ਹੋਈ ਸੀ। ਸ਼ੁਰੂਆਤ ਵਿੱਚ ਮਿਲੀ ਜਾਣਕਾਰੀ ਮੁਤਾਬਕਾ ਜ਼ਿਆਦਾ ਭਾਰ ਹੋਣ ਕਰਕੇ ਅਤੇ ਲਹਿਰਾਂ ਦੀ ਲਪੇਟ ਵਿੱਚ ਆਉਣ ਕਰਕੇ ਕਿਸ਼ਤੀ ਪਲਟਣ ਦੀ ਉਮੀਦ ਜਤਾਈ ਜਾ ਰਹੀ ਹੈ।


ਤੁਰਕੀ ਦੇ ਤੱਟ ਰੱਖਿਅਕ ਦਾ ਬਿਆਨ ਆਇਆ ਸਾਹਮਣੇ


ਫਿਲਹਾਲ ਇਸ ਘਟਨਾ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਚੀਕ-ਚੀਹਾੜਾ ਮੱਚਿਆ ਹੋਇਆ ਹੈ, ਤੁਰਕੀ ਦੇ ਕੋਸਟ ਗਾਰਡ ਦਾ ਕਹਿਣਾ ਹੈ ਕਿ ਇਸ ਹਫਤੇ ਅਸੀਂ ਕਿਸ਼ਤੀਆਂ ਵਿੱਚ ਤੁਰਕੀ ਛੱਡਣ ਵਾਲੇ ਲਗਭਗ 93 ਪ੍ਰਵਾਸੀਆਂ ਨੂੰ ਫੜਿਆ ਹੈ। ਸ਼ਾਇਦ ਇਹ ਪ੍ਰਵਾਸੀ ਵੀ ਤੁਰਕੀ ਛੱਡਣ ਦੀ ਕੋਸ਼ਿਸ਼ ਕਰ ਰਹੇ ਸਨ।


ਇਹ ਵੀ ਪੜ੍ਹੋ: KCR Daughter Kavitha Arrest: ਕੇਸੀਆਰ ਦੀ ਧੀ ਕਵਿਤਾ ਨੂੰ ਈਡੀ ਨੇ ਕੀਤਾ ਗ੍ਰਿਫ਼ਤਾਰ, ਲਿਆ ਰਹੇ ਦਿੱਲੀ, ਜਾਣੋ ਕਾਰਨ