Earthquake In Turkey : ਤੁਰਕੀ ਦੇ ਨੂਰਦਗੀ ਤੋਂ 23 ਕਿਲੋਮੀਟਰ ਪੂਰਬ ਵਿਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਹੁਣ ਤੱਕ 175 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਨਾਲ ਹੀ 500 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਾਰੇ ਗਏ ਜ਼ਿਆਦਾਤਰ ਮਾਲਟਾ ਅਤੇ ਸਾਨਲੁਇਰਫਾ ਦੇ ਰਹਿਣ ਵਾਲੇ ਹਨ। ਤੁਰਕੀ ਦੇ ਅਡਾਨਾ ਸ਼ਹਿਰ ਵਿੱਚ 17 ਮੰਜ਼ਿਲਾ ਅਤੇ 14 ਮੰਜ਼ਿਲਾ ਇਮਾਰਤਾਂ ਢਹਿ ਗਈਆਂ।


ਤੁਰਕੀ ਅਤੇ ਮੱਧ ਪੂਰਬ ਵਿੱਚ ਸੋਮਵਾਰ (6 ਫਰਵਰੀ) ਸਵੇਰੇ ਦੋ ਸ਼ਕਤੀਸ਼ਾਲੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਚਾਰੇ ਪਾਸੇ ਤਬਾਹੀ ਦਾ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਮਰਨ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਹੁਣ ਤੱਕ 175 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਇਸ ਦੇ ਨਾਲ ਹੀ ਇੱਕ ਹਜ਼ਾਰ ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਮਾਰੇ ਗਏ ਜ਼ਿਆਦਾਤਰ ਮਾਲਟਾ ਅਤੇ ਸਾਨਲੁਇਰਫਾ ਦੇ ਰਹਿਣ ਵਾਲੇ ਹਨ।


ਤੁਰਕੀ ਵਿੱਚ ਕੁੱਲ 53 ਲੋਕਾਂ ਦੀ ਹੋਈ ਮੌਤ


>> ਮਾਲਟਾ— 23 ਲੋਕਾਂ ਦੀ ਮੌਤ ਅਤੇ 420 ਜ਼ਖਮੀ
>> ਸੇਨਲੁਇਰਫਾ - 17 ਲੋਕ ਮਾਰੇ ਗਏ, 67 ਜ਼ਖਮੀ
>> ਓਸਮਾਨੀਆ - 7 ਲੋਕਾਂ ਦੀ ਮੌਤ ਹੋ ਗਈ


ਦੀਯਾਰਬਾਕਿਰ - 6 ਲੋਕ ਮਾਰੇ ਗਏ ਤੇ 79 ਜ਼ਖਮੀ


ਇਸ ਦੇ ਨਾਲ ਹੀ ਬੀਐਨਓ ਨਿਊਜ਼ ਮੁਤਾਬਕ ਸੀਰੀਆ ਵਿੱਚ ਵੀ ਭਾਰੀ ਨੁਕਸਾਨ ਹੋਇਆ ਹੈ। ਇੱਥੇ ਹੁਣ ਤੱਕ 6 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 200 ਲੋਕ ਜ਼ਖਮੀ ਹਨ। ਤੁਰਕੀ 'ਚ ਆਏ ਇਸ ਭੂਚਾਲ ਦੀ ਤੀਬਰਤਾ ਰਿਐਕਟਰ ਪੈਮਾਨੇ 'ਤੇ 7.8 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਇੱਥੇ ਕਈ ਅਪਾਰਟਮੈਂਟ ਢਹਿ ਗਏ ਹਨ। ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਲਈ ਕਿਹਾ ਗਿਆ ਹੈ। ਇਸ ਦੇ ਨਾਲ ਹੀ ਭੂਚਾਲ ਤੋਂ ਬਾਅਦ ਤੁਰਕੀ ਨੇ ਕੌਮਾਂਤਰੀ ਮਦਦ ਦੀ ਅਪੀਲ ਕੀਤੀ ਹੈ। ਹੈਬਰਟੁਰਕ ਟੈਲੀਵਿਜ਼ਨ ਨੇ ਦੱਸਿਆ ਕਿ ਗੁਆਂਢੀ ਪ੍ਰਾਂਤਾਂ ਮਲਤਿਆ, ਦਿਯਾਰਬਾਕਿਰ ਅਤੇ ਮਾਲਤਿਆ ਵਿੱਚ ਕਈ ਇਮਾਰਤਾਂ ਢਹਿ ਗਈਆਂ ਹਨ।


ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਆਇਆ, ਜੋ ਲਗਭਗ 17.9 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਅਮਰੀਕੀ ਭੂ-ਵਿਗਿਆਨ ਸੇਵਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਤੁਰਕੀ ਅਤੇ ਸੀਰੀਆ ਵਿੱਚ ਵੱਡੇ ਨੁਕਸਾਨ ਦੀ ਖ਼ਬਰ ਸਾਹਮਣੇ ਆਈ ਹੈ। ਤੁਰਕੀ ਦੀ ਆਫ਼ਤ ਅਤੇ ਐਮਰਜੈਂਸੀ ਪ੍ਰਬੰਧਨ ਏਜੰਸੀ AFAD ਦਾ ਕਹਿਣਾ ਹੈ ਕਿ ਭੂਚਾਲ ਦੀ ਤੀਬਰਤਾ 7.4 ਮਾਪੀ ਗਈ ਅਤੇ ਇਸ ਦਾ ਕੇਂਦਰ ਕਾਹਰਾਮਨਮਾਰਸ ਸੂਬੇ ਦੇ ਪਜਾਰਸਿਕ ਸ਼ਹਿਰ ਵਿੱਚ ਸੀ।


23 ਕਿਲੋਮੀਟਰ ਪੂਰਬ 'ਚ ਭੂਚਾਲ


ਤੁਰਕੀ 'ਚ ਨੂਰਦਗੀ ਤੋਂ 23 ਕਿਲੋਮੀਟਰ ਪੂਰਬ 'ਚ ਭੂਚਾਲ  (Powerful Earthquake) ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਐਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.9 ਮਾਪੀ ਗਈ। ਇਹ ਭੂਚਾਲ ਦੱਖਣੀ ਤੁਰਕੀ ਵਿੱਚ ਆਇਆ। ਬੀਐਨਓ ਨਿਊਜ਼ ਮੁਤਾਬਕ ਇੱਥੇ ਕਈ ਅਪਾਰਟਮੈਂਟ ਅਤੇ ਇਮਾਰਤਾਂ ਢਹਿ ਗਈਆਂ ਹਨ। ਭੂਚਾਲ ਸਥਾਨਕ ਸਮੇਂ ਅਨੁਸਾਰ ਸਵੇਰੇ 4:17 ਵਜੇ ਕਰੀਬ 17.9 ਕਿਲੋਮੀਟਰ ਦੀ ਡੂੰਘਾਈ 'ਤੇ ਆਇਆ। ਇਸ ਨਾਲ ਹੀ, ਯੂਐਸ ਭੂ-ਵਿਗਿਆਨਕ ਸੇਵਾ ਦਾ ਕਹਿਣਾ ਹੈ ਕਿ ਸੋਮਵਾਰ ਨੂੰ ਦੱਖਣੀ ਤੁਰਕੀ ਦੇ ਗਾਜ਼ੀਅਨਟੇਪ ਦੇ ਨੇੜੇ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਕਾਰਨ ਤੁਰਕੀ ਅਤੇ ਸੀਰੀਆ 'ਚ ਵੱਡੇ ਨੁਕਸਾਨ ਦੀ ਖਬਰ ਸਾਹਮਣੇ ਆਈ ਹੈ।


ਤੁਰਕੀ 'ਚ ਹਾਈ ਅਲਰਟ ਜਾਰੀ


ਬੀਐਨਓ ਨਿਊਜ਼ ਮੁਤਾਬਕ ਤੁਰਕੀ ਦੇ ਗ੍ਰਹਿ ਮੰਤਰਾਲੇ ਦਾ ਕਹਿਣਾ ਹੈ ਕਿ ਸ਼ਕਤੀਸ਼ਾਲੀ ਭੂਚਾਲ ਤੋਂ ਬਾਅਦ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਸੋਸ਼ਲ ਮੀਡੀਆ 'ਤੇ ਇਸ ਦੀਆਂ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਵੀਡੀਓਜ਼ 'ਚ ਭੂਚਾਲ ਕਾਰਨ ਹੋਏ ਨੁਕਸਾਨ ਨੂੰ ਸਾਫ ਦੇਖਿਆ ਜਾ ਸਕਦਾ ਹੈ।


 






ਕਈ ਇਮਾਰਤਾਂ ਦੇ ਢਹਿ ਜਾਣ ਅਤੇ ਮਲਬੇ 'ਚ ਕਈ ਲੋਕਾਂ ਦੇ ਫਸਣ ਦਾ ਖਦਸ਼ਾ ਹੈ। ਇੱਥੋਂ ਤੱਕ ਕਿ ਲੋਕ ਚੀਕਦੇ ਅਤੇ ਭੱਜਦੇ ਵੀ ਦੇਖੇ ਜਾ ਸਕਦੇ ਹਨ। ਹਾਲਾਂਕਿ, ਏਬੀਪੀ ਲਾਈਵ ਸੋਸ਼ਲ ਮੀਡੀਆ ਤੋਂ ਕਿਸੇ ਵੀ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।