ਨਵੀਂ ਦਿੱਲੀ: ਟਵਿਟਰ ਦੇ ਸੀਈਓ ਜੈਕ ਡੋਰਸੀ ਨੂੰ ਇੱਕ ਪਲੇਅਕਾਰਡ ਫੜਨਾ ਮਹਿੰਗਾ ਪੈ ਸਕਦਾ ਹੈ। ਡੋਰਸੀ ਨੇ ਜੋ ਪਲੇਅਕਾਰਡ ਫੜਿਆ ਹੈ, ਉਸ ‘ਚ ‘ਬ੍ਰਾਹਮਣ ਪੁਸ਼ਤੈਨੀਅਤ ਦੀਆਂ ਧੱਜੀਆਂ ਉਡਾ ਦਿਓ’ ਲਿਖਿਆ ਹੈ। ਇਸ ਕਰਕੇ ਟਵਿਟਰ ‘ਤੇ ਲੋਕ ਡੋਰਸੀ ਦੀ ਆਲੋਚਨਾ ਕਰ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਹਿੰਸਾ ਦੇ ਸਮਰਥਕ ਹਨ।


ਭਾਰਤ ਦੇ ਪਹਿਲੇ ਦੌਰੇ ‘ਤੇ ਜੈਕ ਡੋਰਸੀ ਨੇ ਭਾਰਤ ਦੀਆਂ ਕੁਝ ਚੋਣਵੀਆਂ ਮਹਿਲਾ ਪੱਤਰਕਾਰਾਂ ਨਾਲ ਮੁਲਾਕਾਤ ਕੀਤੀ ਸੀ। ਇਸ ‘ਚ ਉਨ੍ਹਾਂ ਨੇ ਟਵਿਟਰ ਨਾਲ ਜੁੜੇ ਤਜ਼ਰਬਿਆਂ ‘ਤੇ ਡੋਰਸੀ ਨਾਲ ਗੱਲਬਾਤ ਕੀਤੀ ਸੀ ਪਰ ਜਿਸ ਤਸਵੀਰ ‘ਚ ਡੋਰਸੀ ਨੇ ਪਲੇਅਕਾਰਡ ਫੜਿਆ ਹੋਇਆ ਹੈ, ਉਸ ਦੀ ਸੋਸ਼ਲ ਮੀਡੀਆ ‘ਤੇ ਜੰਮ ਕੇ ਆਲੋਚਨਾ ਹੋ ਰਹੀ ਹੈ। ਲੋਕਾਂ ਵੱਲੋਂ ਕੀਤੇ ਟਵੀਟ ਤੁਸੀਂ ਹੇਠ ਦੇਖ ਸਕਦੇ ਹੋ।


ਇਸ ਪੋਸਟ ਬਾਰੇ ਟਵਿਟਰ ਨੇ ਕਿਹਾ, ‘ਹਾਲ ਹੀ ‘ਚ ਅਸੀਂ ਮਹਿਲਾ ਪੱਤਰਕਾਰਾਂ ਦੇ ਇੱਕ ਸਮੂਹ ਨਾਲ ਗੱਲਬਾਤ ਕੀਤੀ ਸੀ ਜਿਸ ‘ਚ ਸ਼ਾਮਲ ਇੱਕ ਦਲਿਤ ਕਾਰਜ਼ਕਰਤਾ ਨੇ ਆਪਣਾ ਨਿੱਜੀ ਤਜਰਬਾ ਸ਼ੇਅਰ ਕੀਤਾ ਤੇ ਜੈਕ ਨੂੰ ਇਹ ਪੋਸਟਰ ਤੋਹਫੇ ‘ਚ ਦਿੱਤਾ ਸੀ।


ਟਵਿਟਰ ਦੇ ਲੀਗਲ, ਪੌਲਿਸੀ ਤੇ ਟਰੱਸਟ ਐਂਡ ਸੇਫਟੀ ਪ੍ਰਮੁੱਖ ਵਿਜੈ ਨੇ ਇਸ ਮਾਮਲੇ ‘ਤੇ ਇੱਕ ਯੂਜ਼ਰ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮਾਫੀ ਮੰਗਦੇ ਹੋਏ ਲਿਖਿਆ, ‘ਮੈਂ ਇਸ ਦੇ ਲਈ ਸੱਚ ‘ਚ ਬੇਹੱਦ ਦੁਖੀ ਹਾਂ’।