ਵਾਸ਼ਿੰਗਟਨ: ਅਮਰੀਕਾ ਨੇ ਇਰਾਨ ਦੇ ਸੈਨਿਕ ਸੰਗਠਨ ਇਸਲਾਮਿਕ ਰੈਵੋਲੂਸ਼ਨਰੀ ਗਾਈਡਸ ਕੋਰ (ਆਈਆਰਜੀਸੀ) ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ। ਇਸ ਦੇ ਜਵਾਬ ‘ਚ ਇਰਾਨ ਨੇ ਵੀ ਅਮਰੀਕੀ ਸੈਨਾ ਨੂੰ ਮੱਧ ਪੂਰਬ ‘ਚ ਅੱਤਵਾਦੀ ਦੱਸਿਆ ਹੈ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਅਮਰੀਕਾ ਤੇ ਇਰਾਨ ‘ਚ ਤਲਖ਼ੀ ਵਧੀ ਹੈ। ਅਮਰੀਕਾ ਪਿਛਲੇ ਲੰਬੇ ਸਮੇਂ ਤੋਂ ਇਰਾਨ ‘ਤੇ ਪਰਮਾਣੂ ਪ੍ਰੋਗ੍ਰਾਮ ਨੂੰ ਗਲਤ ਤਰੀਕੇ ਨਾਲ ਅੱਗੇ ਵਧਾਉਣ ਦੇ ਇਲਜ਼ਾਮ ਲਾ ਰਿਹਾ ਹੈ।
ਅਮਰੀਕਾ ਦੇ ਇਸ ਕਦਮ ‘ਤੇ ਇਰਾਨ ਦੇ ਵਿਦੇਸ਼ ਮੰਤਰੀ ਜਾਵੇਦ ਜ਼ਰੀਫ ਨੇ ਰਾਸ਼ਟਰਪਤੀ ਹਸਨ ਰੂਹਾਨੀ ਨੂੰ ਪੱਤਰ ਲਿਖਕੇ ਤੁਰੰਤ ਪ੍ਰਤੀਕ੍ਰਿਆ ਦੀ ਮੰਗ ਕੀਤੀ ਹੈ। ਇਸ ਤੋਂ ਬਾਅਦ ਹੀ ਇਰਾਨੀ ਨੈਸ਼ਨਲ ਸਿਕਊਰਟੀ ਕੌਂਸਲ ਨੇ ਅਮਰੀਕੀ ਸੈਂਟ੍ਰਲ ਕਮਾਂਡ ਨੂੰ ਅੱਤਵਾਦੀ ਸੰਗਠਨ ਐਲਾਨ ਦਿੱਤਾ।
ਇਸ ਦੇ ਨਾਲ ਹੀ ਇਰਾਨ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਅਮਰੀਕਾ ਉਸ ਦੀ ਸੈਨਾ ਦੇ ਖਿਲਾਫ ਕੋਈ ਕਾਰਵਾਈ ਕਰਦਾ ਹੈ ਤਾਂ ਉਸ ਨੂੰ ਜਵਾਬੀ ਕਾਰਵਾਈ ਲਈ ਮਜਬੂਰ ਹੋਣਾ ਪਵੇਗਾ। ਉਧਰ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸੋਮਵਾਰ ਨੂੰ ਕਹਿ ਚੁੱਕੇ ਹਨ ਕਿ ਇਰਾਨ ‘ਚ ਸਰਕਾਰ ਅੱਤਵਾਦ ਨੂੰ ਹੁਲਾਰਾ ਦੇ ਰਹੀ ਹੈ। ਰੈਵੋਲੂਸ਼ਨਰੀ ਅੱਤਵਾਦੀ ਸੰਗਠਨਾਂ ਲਈ ਧਨ ਇਕੱਠਾ ਕਰਦੀ ਹੈ।
ਅਮਰੀਕੀ ਫੌਜ ਨੂੰ ਅੱਤਵਾਦੀ ਸੰਗਠਨ ਐਲਾਨਿਆ, ਇਰਾਨ ਦਾ ਜਵਾਬੀ ਹਮਲਾ
ਏਬੀਪੀ ਸਾਂਝਾ
Updated at:
09 Apr 2019 12:18 PM (IST)
ਅਮਰੀਕਾ ਨੇ ਇਰਾਨ ਦੇ ਸੈਨਿਕ ਸੰਗਠਨ ਇਸਲਾਮਿਕ ਰੈਵੋਲੂਸ਼ਨਰੀ ਗਾਈਡਸ ਕੋਰ (ਆਈਆਰਜੀਸੀ) ਨੂੰ ਅੱਤਵਾਦੀ ਸੰਗਠਨ ਕਰਾਰ ਦਿੱਤਾ ਹੈ। ਇਸ ਦੇ ਜਵਾਬ ‘ਚ ਇਰਾਨ ਨੇ ਵੀ ਅਮਰੀਕੀ ਸੈਨਾ ਨੂੰ ਮੱਧ ਪੂਰਬ ‘ਚ ਅੱਤਵਾਦੀ ਦੱਸਿਆ ਹੈ।
- - - - - - - - - Advertisement - - - - - - - - -