ਇਸਲਾਮਾਬਾਦ: ਪਾਕਿਸਤਾਨ (Pakistan) ਨੂੰ ਵੱਡਾ ਝਟਕਾ ਲੱਗਾ ਹੈ। ਸੰਯੁਕਤ ਅਰਬ ਅਮੀਰਾਤ (UAE) ਨੇ ਪਾਕਿਸਤਾਨ ਤੇ 11 ਹੋਰ ਦੇਸ਼ਾਂ ਦੇ ਨਾਗਰਿਕਾਂ ਲਈ ਨਵੇਂ ਵੀਜ਼ਾ (TOURIST VISA) ਜਾਰੀ ਕਰਨ ਉੱਤੇ ਅਸਥਾਈ ਰੋਕ ਲਾ ਦਿੱਤੀ ਹੈ। ਚੰਗੀ ਗੱਲ ਇਹ ਹੈ ਕਿ ਇਨ੍ਹਾਂ 12 ਦੇਸ਼ਾਂ ਵਿੱਚ ਭਾਰਤ ਸ਼ਾਮਲ ਨਹੀਂ।

ਹਾਸਲ ਜਾਣਕਾਰੀ ਅਨੁਸਾਰ ਪਾਕਿਸਤਾਨ ਦੇ ਵਿਦੇਸ਼ ਦਫ਼ਤਰ ਦੇ ਬੁਲਾਰੇ ਹਾਫ਼ਿਜ਼ ਚੌਧਰੀ ਨੇ ਇਸ ਖ਼ਬਰ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ UAE ਦੇ ਅਧਿਕਾਰੀਆਂ ਵੱਲੋਂ ਲਿਆ ਗਿਆ ਇਹ ਫ਼ੈਸਲਾ ਦੇਸ਼ ਵਿੱਚ ਕੋਰੋਨਾਵਾਇਰਸ ਦੀ ਦੂਜੀ ਲਹਿਰ ਨਾਲ ਸਬੰਧਤ ਮੰਨਿਆ ਜਾ ਰਿਹਾ ਹੈ। ਜਿਹੜੇ ਵੀਜ਼ਾ ਪਹਿਲਾਂ ਜਾਰੀ ਹੋ ਚੁੱਕੇ ਹਨ, ਉਨ੍ਹਾਂ ਉੱਤੇ ਕਿਸੇ ਤਰ੍ਹਾਂ ਦੀ ਪਾਬੰਦੀ ਨਹੀਂ ਹੋਵੇਗੀ।

ਯੂਏਈ ਸਰਕਾਰ ਨੇ ਪਾਕਿਸਤਾਨ ਤੋਂ ਇਲਾਵਾ ਤੁਰਕੀ, ਈਰਾਨ, ਯਮਨ, ਸੀਰੀਆ, ਇਰਾਕ, ਸੋਮਾਲੀਆ, ਲਿਬੀਆ, ਕੀਨੀਆ ਤੇ ਅਫ਼ਗ਼ਾਨਿਸਤਾਨ ਦੇ ਹੋਰ ਲੋਕਾਂ ਲਈ ਯਾਤਰਾ ਵੀਜ਼ਾ ਜਾਰੀ ਕਰਨ ਦੀ ਪ੍ਰਕਿਰਿਆ ਮੁਲਤਵੀ ਕਰ ਦਿੱਤੀ ਹੈ। ਦੱਸ ਦੇਈਏ ਕਿ ਪਿਛਲੇ ਇੱਕ ਹਫ਼ਤੇ ਦੌਰਾਨ ਪਾਕਿਸਤਾਨ ’ਚ ਕੋਰੋਨਾਵਾਇਰਸ ਦੇ 2,000 ਨਵੇਂ ਮਾਮਲੇ ਸਾਹਮਣੇ ਆਏ ਹਨ।

ਇਸਲਾਮਫੋਬੀਆ ਦੇ ਦੌਰ 'ਚ ਨਿਊਜ਼ੀਲੈਂਡ ਦਾ ਮੁਸਲਿਮ ਔਰਤਾਂ ਲਈ ਅਹਿਮ ਕਦਮ

ਇਸ ਤੋਂ ਪਹਿਲਾਂ ਜੂਨ ’ਚ UAE ਨੇ ਪਾਕਿਸਤਾਨ ’ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦਿਆਂ ਯਾਤਰੀ ਸੇਵਾਵਾਂ ਅਸਥਾਈ ਤੌਰ ਉੱਤੇ ਮੁਲਤਵੀ ਕਰਨ ਦਾ ਐਲਾਨ ਕੀਤਾ ਸੀ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਬੀਤੇ 24 ਘੰਟਿਆਂ ਦੌਰਾਨ ਪਾਕਿਸਤਾਨ ’ਚ ਕੋਰੋਨਾਵਾਇਰਸ ਨੇ 37 ਜਾਨਾਂ ਲੈ ਲਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਕੁੱਲ ਗਿਣਤੀ ਹੁਣ ਵਧ ਕੇ 7,230 ਹੋ ਗਈ ਹੈ। ਮੰਤਰਾਲੇ ਮੁਤਾਬਕ ਹੁਣ ਤੱਕ 3 ਲੱਖ 25 ਹਜ਼ਾਰ 788 ਵਿਅਕਤੀ ਕੋਰੋਨਾਵਾਇਰਸ ਤੋਂ ਮੁਕਤ ਹੋ ਚੁੱਕੇ ਹਨ, ਜਦ ਕਿ 1,551 ਮਰੀਜ਼ਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904