ਦੁਬਈ: ਪੁਲਿਸ ਨੇ ਇੱਕ ਯੂਰਪੀਅਨ ਮਹਿਲਾ ਨੂੰ ਧੋਖਾਧੜੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਤੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ ‘ਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ 'ਤੇ ਉਸ ਨੇ ਬੱਚਿਆਂ ਦੇ ਫੋਟੋ ਪੋਸਟ ਕੀਤੇ ਹੋਏ ਸੀ।
ਉਹ ਲੋਕਾਂ ਨੂੰ ਕਹਿੰਦੀ ਸੀ ਕਿ ਉਸ ਦੇ ਪਤੀ ਨੇ ਉਸ ਨੂੰ ਛੱਡ ਦਿੱਤਾ ਹੈ ਤੇ ਉਸ ਦੇ ਸਿਰ ‘ਤੇ ਬੱਚਿਆਂ ਨੂੰ ਪਾਲਣ ਦੀ ਜ਼ਿੰਮੇਦਾਰੀ ਹੈ। ਪੁਲਿਸ ਮੁਤਾਬਕ ਸਾਬਕਾ ਪਤੀ ਨੇ ਹੀ ਮਹਿਲਾ ਦੀ ਇਸ ਹਰਕਤ ਬਾਰੇ ਉਨ੍ਹਾਂ ਨੂੰ ਦੱਸਿਆ। ਦੁਬਈ ਪੁਲਿਸ ਦੇ ਅਪਰਾਧ ਜਾਂਚ ਵਿਭਾਗ ਦੇ ਅਧਿਕਾਰੀ ਜਮਾਲ ਅਲ ਸਲੇਮ ਜਾਲਫ ਨੇ ਦੱਸਿਆ ਕਿ ਮਹਿਲਾ ਨੇ ਬੱਚਿਆਂ ਦੀਆਂ ਤਸਵੀਰਾਂ ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ ‘ਤੇ ਪੋਸਟ ਕੀਤੇ ਸੀ ਤੇ ਕਈ ਅਕਾਊਂਟ ਬਣਾਏ ਹੋਏ ਸੀ।
ਜਾਲਫ ਦਾ ਕਹਿਣਾ ਹੈ ਕਿ ਯੁਏਈ ‘ਚ ਆਨਲਾਈਨ ਭੀਖ ਮੰਗਣਾ ਅਪਰਾਧ ਹੈ। ਪੁਲਿਸ ਨੇ ਰਮਜਾਨ ਦੌਰਾਨ ਭੀਖ ਮੰਗਣ ਦੇ ਇਲਜ਼ਾਮ ‘ਚ 128 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਔਰਤ ਨੇ 17 ਦਿਨਾਂ 'ਚ ਭੀਖ ਮੰਗ ਇਕੱਠੇ ਕੀਤੇ 34 ਲੱਖ ਰੁਪਏ
ਏਬੀਪੀ ਸਾਂਝਾ
Updated at:
11 Jun 2019 11:48 AM (IST)
ਪੁਲਿਸ ਨੇ ਇੱਕ ਯੂਰਪੀਅਨ ਮਹਿਲਾ ਨੂੰ ਧੋਖਾਧੜੀ ਦੇ ਇਲਜ਼ਾਮ ‘ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਹਿਲਾ ਲੋਕਾਂ ਤੋਂ ਆਨਲਾਈਨ ਭੀਖ ਮੰਗ ਰਹੀ ਸੀ। ਉਸ ਨੇ ਸਿਰਫ 17 ਦਿਨਾਂ ‘ਚ ਹੀ 34 ਲੱਖ 81 ਹਜ਼ਾਰ ਰੁਪਏ ਇਕੱਠੇ ਕਰ ਲਏ।
- - - - - - - - - Advertisement - - - - - - - - -