UK Indian origin man Jailed For Drugs : ਕੁੱਝ ਦਿਨ ਪਹਿਲਾਂ ਹੀ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਿੰਗਾਪੁਰ (Singapore) 'ਚ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਬ੍ਰਿਟੇਨ ਦੀ ਇਕ ਅਦਾਲਤ 'ਚ  ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ (money laundering) ਦੇ ਦੋਸ਼ 'ਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 8 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ।
 
ਭਾਰਤੀ ਮੂਲ ਦੇ ਇੱਕ ਗੈਂਗ ਲੀਡਰ ਨੂੰ ਸਜ਼ਾ ਸੁਣਾਈ ਗਈ ਹੈ। 45 ਸਾਲਾ ਰਾਜ ਸਿੰਘ ਨਾਂ ਦਾ ਸ਼ਖਸ ਦੱਖਣ-ਪੂਰਬੀ ਇੰਗਲੈਂਡ ਵਿੱਚ ਇੱਕ ਸੰਗਠਿਤ ਅਪਰਾਧ ਗਰੁੱਪ ਚਲਾਉਂਦਾ ਸੀ। ਉਹ ਵਕਾਸ ਇਕਬਾਲ ਨਾਂ ਦੇ ਵਿਅਕਤੀ ਨਾਲ ਏ ਕਲਾਸ ਦੇ ਨਸ਼ੇ ਅਤੇ ਹਥਿਆਰ ਖਰੀਦਣ ਅਤੇ ਵੇਚਣ ਦਾ ਕੰਮ ਕਰਦਾ ਸੀ।
 
ਮਨੀ ਲਾਂਡਰਿੰਗ ਦੇ ਪੈਸੇ ਅਤੇ ਕੇਟਾਮਾਈਨ ਡਰੱਗਜ਼ ਭੇਜਣ ਦੀ ਯੋਜਨਾ ਰਾਜ ਸਿੰਘ ਅਤੇ 41 ਸਾਲਾ ਵਕਾਸ ਇਕਬਾਲ ਨੇ ਮਨੀ ਲਾਂਡਰਿੰਗ ਦੇ ਪੈਸੇ ਅਤੇ ਕੇਟਾਮਾਈਨ ਡਰੱਗਜ਼ ਕੈਨੇਡਾ ਭੇਜਣ ਦੀ ਯੋਜਨਾ ਵੀ ਬਣਾਈ ਸੀ। ਰਾਜ ਸਿੰਘ ਦਾ ਪੂਰਾ ਨਾਂ ਰਜਿੰਦਰ ਸਿੰਘ ਬੱਸੀ ਹੈ। ਰਜਿੰਦਰ ਸਿੰਘ ਬੱਸੀ ਨੂੰ ਫਰਵਰੀ ਵਿੱਚ ਗਿਲਡਫੋਰਡ ਕਰਾਊਨ ਕੋਰਟ ਵਿੱਚ ਕਲਾਸ ਏ ਪੱਧਰ ਦੀ ਕੋਕੀਨ ਅਤੇ ਕਲਾਸ ਬੀ ਪੱਧਰ ਦੀ ਕੇਟਾਮਾਈਨ ਸਪਲਾਈ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਸੀ।
 
ਇਸ ਤੋਂ ਇਲਾਵਾ ਉਸ 'ਤੇ ਮਨੀ ਲਾਂਡਰਿੰਗ ਦਾ ਵੀ ਆਰੋਪ ਲਗਾਇਆ ਗਿਆ ਸੀ। ਉਸ ਨੇ ਇੱਕ ਵੱਖਰੇ ਕੇਸ ਵਿੱਚ ਹਮਲਾ ਕਰਨ ਦੀ ਗੱਲ ਵੀ ਕਬੂਲੀ ਹੈ। ਇੱਕ ਵਾਰ ਉਸ ਦੀ ਇੱਕ ਪੱਬ ਵਿੱਚ ਲੜਾਈ ਹੋਈ ਸੀ। ਇਸ ਦੌਰਾਨ ਉਸ ਨੇ ਇਕ ਪੁਲਸ ਮੁਲਾਜ਼ਮ ਨੂੰ ਲੱਤ ਮਾਰ ਦਿੱਤੀ ਸੀ। ਇਸ ਦੇ ਲਈ ਰਾਜ ਸਿੰਘ ਨੂੰ 16 ਮਹੀਨੇ ਦੀ ਸਜ਼ਾ ਹੋਈ ਸੀ।
 
ਪਾਬੰਦੀਸ਼ੁਦਾ ਹਥਿਆਰ ਹਥਿਆਰ ਟਰਾਂਸਫਰ ਕਰਨ ਦੀ ਸਾਜ਼ਿਸ਼
ਇਸ ਹਫ਼ਤੇ ਐਨਸੀਏ ਨੇ ਇੱਕ ਕੇਸ ਦਾ ਖੁਲਾਸਾ ਕੀਤਾ ਜਦੋਂ ਰਾਜ ਸਿੰਘ ਦੇ ਸਾਥੀ ਇਕਬਾਲ ਨੂੰ ਸ਼ੁੱਕਰਵਾਰ (28 ਅਪ੍ਰੈਲ) ਨੂੰ ਦੱਖਣੀ ਇੰਗਲੈਂਡ ਦੀ ਉਸੇ ਅਦਾਲਤ ਨੇ 12 ਸਾਲ ਕੈਦ ਦੀ ਸਜ਼ਾ ਸੁਣਾਈ। ਇਕਬਾਲ ਨੂੰ ਸ਼੍ਰੇਣੀ ਏ ਪੱਧਰ ਦੀਆਂ ਨਸ਼ੀਲੀਆਂ ਦਵਾਈਆਂ ਦੀ ਸਪਲਾਈ ਕਰਨ ਅਤੇ ਪਾਬੰਦੀਸ਼ੁਦਾ ਹਥਿਆਰ ਟਰਾਂਸਫਰ ਕਰਨ ਦੀ ਸਾਜ਼ਿਸ਼ ਰਚਣ ਲਈ ਸਜ਼ਾ ਸੁਣਾਈ ਗਈ ਸੀ।
 
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।